ਸਟਾਫ ਰਿਪੋਰਟਰ, ਪਟਿਆਲਾ : ਜੈਤੇਗ ਸਿੰਘ ਅਨੰਤ ਸਿੱਖ ਇਤਿਹਾਸ ਦਾ ਖ਼ੋਜੀ ਵਿਦਵਾਨ ਹੈ, ਜਿਸਨੇ ਦੇਸ਼ ਦੀ ਅਜ਼ਾਦੀ ਵਿਚ ਪੰਜਾਬੀਆਂ ਅਤੇ ਖ਼ਾਸ ਤੌਰ 'ਤੇ ਸਿੱਖਾਂ ਵੱਲੋਂ ਪਾਏ ਯੋਗਦਾਨ ਨੂੰ ਪ੫ਸਿਧ ਇਤਿਹਾਸਕਾਰ ਵਿਦਵਾਨਾਂ ਦੇ ਲੇਖਾਂ ਵਾਲੀਆਂ ਦੋ ਪੁਸਤਕਾਂ 'ਗ਼ਦਰ ਲਹਿਰ ਦੀ ਕਹਾਣੀ' ਅਤੇ 'ਗ਼ਦਰੀ ਯੋਧੇ' ਸੰਪਾਦਿਤ ਕਰਕੇ ਇਤਿਹਾਸ ਦਾ ਹਿੱਸਾ ਬਣਾਈਆਂ ਹਨ। ਜੈਤੇਗ ਸਿੰਘ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਇਨ੍ਹਾਂ ਦੋਵੇਂ ਪੁਸਤਕਾਂ ਵਿਚ ਅਜਿਹੇ ਗ਼ਦਰੀ ਯੋਧਿਆਂ ਦੇ ਅਜ਼ਾਦੀ ਦੇ ਸੰਗਰਾਮ ਵਿਚ ਪਾਏ ਯੋਗਦਾਨ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੂੰ ਹੁਣ ਤੱਕ ਅਣਗੌਲਿਆ ਕੀਤਾ ਗਿਆ ਸੀ। ਇਹ ਪ੫ਗਟਾਵਾ ਡਾ. ਜੀ.ਐਸ.ਐਲ. ਦੇਵਰਾ ਸਾਬਕਾ ਉਪ ਕੁਲਪਤੀ ਇੰਦਰ ਪ੫ਸਥਾ ਯੂਨੀਵਰਸਿਟੀ ਕੋਇਟਾ ਰਾਜਸਥਾਨ ਨੇ ਅੱਜ ਪੰਜਾਬੀ ਯੂਨੀਵਰਸਿਟੀ ਵਿਚ ਹਿਸਟਰੀ ਵਿਭਾਗ ਵਲੋਂ ਕਰਵਾਈ 'ਦੱਖਣ ਏਸ਼ੀਆ ਵਿਚ ਧਰਮ, ਰਾਜ ਅਤੇ ਸਮਾਜ ਇੱਕ ਇਤਿਹਾਸਕ ਪਰਿਪੇਖ' ਦੱਖਣੀ ਏਸ਼ੀਆਈ ਇਤਿਹਾਸ ਕਾਨਫ਼ਰੰਸ ਦੇ ਸਮਾਪਤੀ ਸਮਾਗਮ ਵਿਚ ਦੋਹਾਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਸਮੇਂ ਕੀਤਾ। ਹਿਸਟਰੀ ਵਿਭਾਗ ਦੀ ਮੁੱਖੀ ਜਾਪਾਲ ਕੌਰ ਧੰਜੂ ਨੇ ਕਿਹਾ ਕਿ ਇਹ ਦੋਵੇਂ ਪੁਸਤਕਾਂ ਗ਼ਦਰ ਲਹਿਰ ਦੀ ਪਹਿਲੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਪ੫ਕਾਸ਼ਿਤ ਕੀਤੀਆਂ ਗਈਆਂ ਹਨ। ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੀ ਲਹਿਰ ਦੀ ਸ਼ੁਰੂਆਤ ਗ਼ਦਰ ਲਹਿਰ ਨਾਲ ਹੀ ਹੋਈ ਸੀ ਜਦੋਂ ਅਣਖ਼ੀ ਪੰਜਾਬੀਆਂ ਦੀ ਅਣਖ਼ ਨੂੰ ਨਸਲੀ ਵਿਤਕਰੇ ਨਾਲ ਕੈਨੇਡਾ ਵਿਚ ਵੰਗਾਰਿਆ ਗਿਆ ਸੀ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਤਿਹਾਸਕਾਰਾਂ ਵੱਲੋਂ ਅਣਡਿਠ ਕੀਤੇ ਭੁਲੇ ਵਿਸਰੇ ਅਤੇ ਅਣਗੌਲੇ ਗ਼ਦਰੀ ਦੇਸ਼ ਭਗਤਾਂ ਦੇ ਅਜ਼ਾਦੀ ਦੀ ਲਹਿਰ ਵਿਚ ਪਾਏ ਯੋਗਦਾਨ ਬਾਰੇ ਬਾਖ਼ੂਬੀ ਦਰਸਾਇਆ ਗਿਆ ਹੈ। ਅਨੰਤ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਲ ਟਰੱਸਟ ਭੁਲੇ ਵਿਸਰੇ ਗ਼ਦਰੀਆਂ 'ਤੇ ਪੀ.ਐਚ.ਡੀ.ਅਤੇ ਐਮ.ਿਫ਼ਲ ਕਰਨ ਲਈ ਵਿਦਿਆਰਥੀਆਂ ਨੂੰ ਸਪੌਂਸਰ ਕਰੇਗੀ। ਦੋ ਸਾਲ ਪਹਿਲਾਂ ਜੈਤੇਗ ਸਿੰਘ ਅਨੰਤ ਦੀ ਪੁਸਤਕ ਸਿਮਰਤੀ ਗ੫ੰਥ ਭਾਈ ਸਾਹਿਬ ਭਾਈ ਰਣਧੀਰ ਸਿੰਘ ਵੀ ਇਤਹਾਸ ਕਾਨਫ਼ਰੰਸ ਵਿਚ ਡਾ. ਜਸਪਾਲ ਸਿੰਘ ਨੇ ਜਾਰੀ ਕੀਤੀ ਸੀ। ਦੇਸ਼ ਦੀ ਅਜ਼ਾਦੀ ਦੀ ਜਦੋਜਹਿਦ ਗ਼ਦਰ ਲਹਿਰ ਤੋਂ ਬਾਅਦ ਹੀ ਸ਼ੁਰੂ ਹੋਈ ਸੀ। ਇਸ ਮੌਕੇ ਤੇ ਜਗਜੀਤ ਸਿੰਘ ਦਰਦੀ ਨੇ ਜੈਤੇਗ ਸਿੰਘ ਦੇ ਇਤਿਹਾਸਕ ਅਤੇ ਸਾਹਿਤਕ ਯੋਗਦਾਨ ਬਾਰੇ ਜਾਣਕਾਰੀ ਦੇਂਦਿਆਂ ਕਿਹਾ ਕਿ ਉਹ ਖ਼ੋਜੀ ਇਹਿਾਸਕਾਰ ਤੇ ਸਿੱਖ ਵਿਦਵਾਨ ਜੋ ਕੈਨੇਡਾ ਵਿਚ ਬੈਠਕੇ ਵੀ ਪੰਜਾਬ ਨਾਲ ਬਾਵਾਸਤਾ ਹੈ। ਇਸ ਮੌਕੇ ਜੈਤੇਗ ਸਿੰਘ ਅਨੰਤ ਨੂੰ ਉਸਦੇ ਇਤਿਹਾਸਕ ਯੋਗਦਾਨ ਕਰਕੇ ਡਾ.ਜੀ.ਐਸ.ਐਲ.ਦੇਵਰਾ ਨੇ ਸਨਮਾਨਤ ਵੀ ਕੀਤਾ।

ਫੋਟੋ : 18ਪੀਟੀਐਲ : 9ਪੀ