-ਜ਼ਿਆਦਾ ਕਚਰਾ ਲਿਫਾਫਿਆਂ ਦਾ ਹੀ ਹੁੰਦਾ ਹੈ, ਜੋ ਸੀਵਰੇਜ ਪ੍ਰਣਾਲੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ।

ਸੁਰਿੰਦਰ ਖੋਸਲਾ, ਕੋਟਲੀ ਸੁੂਰਤ ਮੱਲੀ

ਪੰਜਾਬ ਸਰਕਾਰ ਵੱਲੋਂ 1 ਮਈ 2011 ਤੋਂ ਪੰਜਾਬ ਪਲਾਸਟਿਕ ਬੈਗਜ਼ ਕੰਟਰੋਲ ਏਕਟ 05 ਦੇ ਤਹਿਤ 30 ਮਾਈਗ੫ੇਨ ਤੋਂ ਘੱਟ ਪਾਵਰ ਵਾਲੇ ਪਾਲੀਥੀਨ ਲਿਫਾਫਿਆਂ ਦੇ ਇਸਤੇਮਾਲ ਤੇ ਰੋਕ ਲਗਾਈ ਸੀ । ਪਰ ਅਫਸੋਸ 4 ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤਣ ਦੇ ਬਾਅਦ ਵੀ ਅੱਜ ਪਾਲੀÎਥੀਨ ਲਿਫਾਫਿਆਂ ਦੀ ਵਰਤੋਂ ਲਗਾਤਾਰ ਬਿਨਾਂ ਕਿਸੇ ਡਰ ਤੇ ਰੋਕ ਟੋਕ ਦੇ ਜਾਰੀ ਹੈ। ਇਸ ਦੀ ਮੁੱਖ ਵਜ੍ਹਾ ਪ੫ਸ਼ਾਸਨ ਦੀ ਿਢੱਲੀ ਕਾਰਗੁਜ਼ਾਰੀ ਤੇ ਆਮ ਲੋਕਾਂ ਤੇ ਦੁਕਾਨਦਾਰਾਂ ਵਲੋਂ ਪ੫ਸ਼ਾਸਨ ਨੂੰ ਪੂਰਾ ਸਹਿਯੋਗ ਨਾ ਕਰਨਾ ਹੈ। ਸਾਡੇ ਦੇਸ਼ ਦੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਦੀ ਤਾਂ ਹੀ ਪੂਰੀ ਤਰਾਂ ਸਫਲ ਹੋ ਸਕਦਾ ਹੈ। ਜਿਆਦਾ ਕਚਰਾ ਇਸ ਪਾਲÎੀਥੀਨ ਦਾ ਹੀ ਹੁੰਦਾ ਹੈ।

ਇਸ ਸਬੰਧੀ ਸਰਪੰਚ ਨਿਸ਼ਾਨ ਸਿੰਘ, ਪੀਟਰ ਚੀਦਾ, ਕੇਵਲ ਸਿੰਘ, ਅਤਵਿੰਦਰ ਸਿੰਘ, ਹਰਦੇਵ ਸਿੰਘ, ਨਿਖਿਲ ਕੁਮਾਰ, ਕੁਲਵੰਤ ਰਾਜ ਆਦਿ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਸਰਕਾਰ ਵਲੋਂ ਪਾਲੀਥੀਨ ਲਿਫਾਫਿਆਂ ਤੇ ਜਿਹੜੀ ਪਾਬੰਦੀ ਲਾਗੂ ਕੀਤੀ ਸੀ ਉਹ ਇਕ ਪ੫ਸ਼ੰਸਾਯੋਗ ਕਦਮ ਸੀ ਪਰ ਸ਼ੁਰੂ ਸ਼ੁਰੂ ਵਿਚ ਪ੫ਸ਼ਾਸਨ ਵਲੋਂ ਇਸ ਦੀ ਵਰਤੋਂ ਘੱਟ ਹੋ ਗਈ ਸੀ ਪਰ ਕੁਝ ਸਮੇਂ ਬਾਦ ਹੀ ਪ੫ਸ਼ਾਸਨ ਨੇ ਇਸ ਪਾਸੇ ਤੋਂ ਧਿਆਨ ਹੱਟਾ ਲਿਆ, ਜਿਸ 'ਤੇ ਫਿਰ ਤੋਂ ਪਾਲਸਟਿਕ ਬੈਗਾਂ ਦੀ ਵਰਤੋਂ ਸ਼ਰੇਆਮ ਹੋਣ ਲੱਗੀ, ਜਿਸ ਦੇ ਆਮ ਦੁਕਾਨਦਾਰਾਂ ਤੇ ਲੋਕਾਂ ਵਲੋਂ ਸਰਕਾਰ ਤੇ ਪ੫ਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਆਮ ਝਲਕਦੀ ਹੈ। ਇਸਤੇਮਾਲ ਕੀਤੇ ਗਏ ਲਿਫਾਫੇ ਹਵਾ ਨਾਲ ਉਡ ਕੇ ਨਾਲੀਆਂ ਵਿਚ ਜਮਾ ਹੋ ਜਾਂਦੇ ਹਨ ਜਿਸ ਦਾ ਅਸਰ ਸੀਵਰੇਜ ਪ੫ਣਾਲੀ 'ਤੇ ਪੈਂਦਾ ਹੈ।

ਇਸ ਸਬੰਧੀ ਕੁਝ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਨਾ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਜਦ ਦੀ ਸਰਕਾਰ ਨੇ 30 ਮਾਈਗ੫ੇਨ ਤੋਂ ਘੱਟ ਪਾਵਰ ਵਾਲੇ ਲਿਫਾਫਿਆਂ 'ਤੇ ਪਾਬੰਦੀ ਲਗਾਈ ਹੈ ਉਹ ਉਸ ਸਮੇਂ ਤੋਂ ਹੀ 30 ਮਾਈਗ੫ੇਨ ਤੋਂ ਜ਼ਿਆਦਾ ਦੀ ਮੋਹਰ ਲੱਗੇ ਲਿਫਾਫਿਆਂ ਦੀ ਵਰਤੋਂ ਕਰ ਰਹੇ ਹਨ ਪਰ ਇਹ ਲਿਫਾਫੇ ਵੀ ਪਹਿਲੇ ਲਿਫਾਫਿਆਂ ਦੀ ਤਰਾਂ ਹੀ ਹਨ ਪਰ ਉਨਾਂ ਤੇ 30 ਮਾਈਗੇ੫ਨ ਤੋਂ ਜਿਆਦਾ ਦੀ ਮੋਹਰ ਲੱਗੀ ਹੋਈ ਹੈ। ਇਲਾਕੇ ਦੇ ਲੋਕਾਂ ਨੇ ਪ੫ਸ਼ਾਸਨ ਤੋਂ ਮੰਗ ਕੀਤੀ ਹੈੇ। ਕਿ ਹਰ ਪਿੰਡ ਤੇ ਸ਼ਹਿਰ ਵਿਚ ਿਂੲਨਾਂ ਲਿਫਾਫਿਆਂ ਤੇ ਹੋਣ ਵਾਲੇ ਨੁਕਸਾਨਾਂ ਬਾਰੇ ਸੈਮੀਨਾਰ ਲਗਾ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇ।

ਇਸ ਸਬੰਧੀ ਜਦੋਂ ਡੀਸੀ ਗੁਰਦਾਸਪੁਰ ਡਾ. ਅਭਿਨਵ ਤਿ੫ਥਾ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੫ਸ਼ਾਸ਼ਨ ਵਲੋਂ ਇਸ ਤਰਾਂ ਦੇ ਲਿਫਾਫਿਆਂ ਤੇ ਪੂਰੀ ਪਾਬੰਦੀ ਲਾਗੂ ਹੈ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਉਹ ਇਸ 30 ਮਾਈਗ੫ੇਨ ਤੋਂ ਘੱਟ ਪਾਵਰ ਵਾਲੇ ਲਿਫਾਫਿਆਂ ਦੀ ਵਰਤੋਂ ਨਾ ਕਰਨ। ਉਨਾਂ ਪੰਜਾਬੀ ਜਾਗਰਣ ਰਾਂਹੀ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜਦ ਤੱਕ ਪਬਲਿਕ ਪ੫ਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਨਹੀ ਦਿੰਦੀ ਤਦ ਤੱਕ ਇਸ ਤੇ ਪੂਰੀ ਪਾਬੰਦੀ ਥੋੜੀ ਮੁਸ਼ਕਲ ਹੈ।