ਲਖਬੀਰ ਖੁੰਡਾ, ਧਾਰੀਵਾਲ : ਇੰਡੀਅਨ ਹੈਰੀਟੇਜ ਪਬਲਿਕ ਸਕੂਲ ਵਿਖ਼ੇ ਸਾਬਕਾ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਗਾਂਹਵਧੂ ਸੋਚ ਅਤੇ ਪਿ੫ੰਸੀਪਲ ਠਾਕੁਰ ਪ੫ਵੀਨ ਸਿੰਘ ਜੀ ਅਗਵਾਈ 'ਚ ਕੈਂਸਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਪ ਦੌਰਾਨ ਕੈਂਸਰ ਸੋਸਾਇਟੀ ਦੀ ਮੈਡਮ ਗੁਰਪ੫ੀਤ ਕੌਰ ਨੇ ਬੱਚਿਆਂ ਨੂੰ ਇਸ ਦੇ ਲੱਛਣਾਂ,ਬਚਾੳ ਅਤੇ ਇਲਾਜ਼ ਬਾਰੇ ਜਾਣਕਾਰੀ ਦਿੱਤੀ । ਪਿ੫ੰਸੀਪਲ ਠਾਕੁਰ ਪ੫ਵੀਨ ਸਿੰਘ ਬੱਚਿਆ ਨੂੰ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪਾ ਰਾਹੀਂ ਲਗਾਤਾਰ ਸਿਖਲਾਈ ਦਿੱਤੇ ਜਾਣ ਨਾਲ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਕੋਆਰਡੀਨੇਟਰ ਮੈਡਮ ਜੀਵਨ ਜੋਤੀ,ਮੈਡਮ ਅਮਨਦੀਪ,ਮੈਡਮ ਮਨਦੀਪ,ਮਨੋਜ ਕੁਮਾਰ,ਨਵਰੂਪ ਕੌਰ ਅਤੇ ਬਾਕੀ ਅਧਿਆਪਕ ਵੀ ਸ਼ਾਮਿਲ ਸਨ।