ਧੀਮਾਨ, ਮੋਰਿੰਡਾ : ਪਿੰਡ ਰਾਮਗੜ੍ਹ ਮੰਡਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਈ ਜਸਪਾਲ ਸਿੰਘ ਪਵਾਤ ਦਮਦਮੀ ਟਕਸਾਲ ਵਾਲਿਆਂ ਨੇ ਬੱਚਿਆਂ ਨੂੰ ਗੁਰਬਾਣੀ ਗਿਆਨ ਦਿੱਤਾ। ਭਾਈ ਅਮਰੀਕ ਸਿੰਘ ਮੰਡਾਂ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਨਾਲ ਨਾਲ ਗੁਰਇਤਹਾਸ ਦੀ ਜਾਣਕਾਰੀ ਦਿੱਤੀ ਗਈ ਅਤੇ ਦਸਤਾਰ ਸਜਾਉਣਾ ਵੀ ਸਿਖਾਇਆ ਗਿਆ। ਇਸ ਗੁਰਬਾਣੀ ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ। ਕੈਂਪ ਦੇ ਅੰਤਿਮ ਦੌਰ ਵਿਚ ਬੱਚਿਆਂ ਦੇ ਗੁਰਮਤਿ ਮੁਕਾਬਲੇ ਵੀ ਕਰਵਾਏ ਗਏ ਜਿਸ 'ਚ 50 ਬੱਚਿਆਂ ਨੇ ਭਾਗ ਲਿਆ ਅਤੇ 6 ਬੱਚਿਆਂ ਨੇ ਮੈਡਲ ਪ੍ਰਾਪਤ ਕੀਤੇ। ਪਿੰਡ ਵਾਸੀਆਂ ਨੇ ਇਸ ਕੈਂਪ ਲਈ ਭਾਈ ਜਸਪਾਲ ਸਿੰਘ ਪਵਾਤ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਗੁਰਬਾਣੀ ਕੈਂਪ ਦੇ ਅੰਤਿਮ ਦਿਨ ਭਾਈ ਜਸਪਾਲ ਸਿੰਘ ਪਵਾਤ ਨੇ ਜਿੱਥੇ ਧਾਰਮਿਕ ਵਿਚਾਰ ਚਰਚਾ ਕੀਤੀ ਉੱਥੇ ਇਸ ਮੌਕੇ 'ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਬਾਪੂ ਸੰਪੂਰਨ ਸਿੰਘ ਵਾਰੇ ਜਾਣਕਾਰੀ ਦਿੰਦਿਆਂ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕੁਲਦੀਪ ਸਿੰਘ, ਅਮਰੀਕ ਸਿੰਘ, ਕਿਰਪਾਲ ਸਿੰÎਘ, ਬਖਸ਼ੀਸ ਸਿੰਘ, ਗੁਰਪ੍ਰੀਤ ਸਿੰਘ, ਹਰਚੰਦ ਸਿੰਘ, ਮਾਸਟਰ ਮੋਹਣ ਸਿੰਘ, ਜਗਤਾਰ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਰਹੇ।

31 ਆਰਪੀਆਰ 139ਪੀ— ਗੁਰਬਾਣੀ ਕੈਂਪ ਵਿੱਚ ਮੈਡਲ ਪ੫ਾਪਤ ਕਰਨ ਵਾਲ਼ੇ ਬੱਚੇ ਅਤੇ ਹੋਰ। ਪੰਜਾਬੀ ਜਾਗਰਣ