31ਆਰਪੀਆਰ135ਪੀ— ਵਿਸ਼ਵ ਤੰਬਾਕੂ ਮਨਾਹੀ ਦਿਵਸ ਮੌਕੇ ਡੀ.ਏ.ਵੀ. ਸਕੂਲ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਕੱਢੀ ਗਈ ਰੈਲੀ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਦੇ ਹੋਏ ਡਾਕਟਰ ਆਰ.ਐਸ. ਪਰਮਾਰ ਤੇ ਪਿ੫ੰਸੀਪਲ ਗੌਤਮ ਆਦਿ। ਪੰਜਾਬੀ ਜਾਗਰਣ

ਸੱਜਨ ਸੈਣੀ, ਰੂਪਨਗਰ

ਵਿਸ਼ਵ ਤੰਬਾਕੂ ਮਨਾਹੀ ਦਿਵਸ ਮੌਕੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਐਨ.ਸੀ.ਸੀ. ਨੇਵਲ ਵਿੰਗ ਦੇ ਕੈਡਿਟਾਂ ਵੱਲੋਂ ਜਾਗਰੂਕਤਾ ਰੈਲੀ ਕਢੀ ਗਈ। ਸਕੂਲ ਦੇ ਐਨ. ਸੀ. ਸੀ. ਅਫਸਰ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਟਰੀ ਪੁਰਸਕਾਰ ਵਿਜੇਤਾ ਸਕੂਲ ਦੇ ਪਿ੫ੰਸੀਪਲ ਨਰੇਸ਼ ਕੁਮਾਰ ਗੌਤਮ ਦੀ ਦੇਖ ਰੇਖ ਅਤੇ ਫਰਸਟ ਪੰਜਾਬ ਨੇਵਲ ਯੂਨਿਟ ਐਨ. ਸੀ. ਸੀ. ਨਵਾਂ ਨੰਗਲ ਦੇ ਕਮਾਂਡਿੰਗ ਅਫਸਰ ਕੈਪਟਨ(ਇੰਡੀਅਨ ਨੇਵੀ)ਬੀ. ਬੀ. ਐਸ. ਜੈਂਬਾਲ ਦੇ ਨਿਰਦੇਸ਼ਾ ਮੁਤਾਬਕ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਰੌਟਰੀ ਇੰਟਰਨੈਸ਼ਨਲ ਕਲੱਬ ਦੇ ਸਾਬਕਾ ਜਿਲਾ ਗਵਰਨਰ ਅਤੇ ਇੰਪਰੂਵਮੈਂਟ ਟਰੱਸਟ ਰੂਪਨਗਰ ਦੇ ਸਾਬਕਾ ਚੇਅਰਮੈਨ ਡਾਕਟਰ ਆਰ.ਐਸ. ਪਰਮਾਰ ਨੇ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ। ਰੈਲੀ ਰਵਾਨਾ ਕਰਨ ਤੋਂ ਪਹਿਲਾਂ ਡਾਕਟਰ ਪਰਮਾਰ ਨੇ ਵਿਸ਼ਨ ਤੰਬਾਕੂ ਮਾਨਹੀ ਦਿਵਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀੜੀ ਸਿਗਰੇਟਟ ਜਾ ਹੋਰ ਕਿਸੇ ਕਿਸਮ ਦੇ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਨਾ ਕੇਵਲ ਵਿਅਕਤੀ ਵਿਸ਼ੇਸ਼ ਲਈ ਖਤਰਨਾਖ ਹੈ ਬਲਕਿ ਇਸ ਦੇ ਨਾਲ ਦੇਸ਼ ਦੀ ਤੰਦਰੁਸਤੀ ਨੂੰ ਵੀ ਘੁਣ ਲੱਗ ਜਾਂਦਾ ਹੈ ਤੇ ਦੇਸ਼ ਤਰੱਕੀ ਦੀਆ ਲੀਹਾਂ ਤੋਂ ਉਤਰ ਜਾਂਦਾ ਹੈ। ਉਹਨਾ ਕਿਹਾ ਕਿ ਦੇਸ਼ ਦੀ ਕਿਸੇ ਵੀ ਸਮਾਜਕ ਬੁਰਾਈ ਨੂੰ ਖਤਮ ਕਰਨ ਲਈ ਨਵੀਂ ਪੀੜੀ ਦਾ ਬੁਹਤ ਵੱਡਾ ਯੋਗਦਾਨ ਹੈ ਕਿਓਂਕੇ ਨੌਜਵਾਨ ਪੀੜੀ ਵੱਲੋਂ ਜੇਕਰ ਸਮੁਚੇ ਦੇਸ਼ ਵਿਚ ਸਮਾਜਕ ਬੁਰਾਈਆਂ ਦੇ ਖਾਤਮੇ ਲਈ ਜਾਗਰੂਕਤਾ ਅਭਿਆਨ ਸ਼ੁਰੂ ਕਰ ਦਿੱਤੇ ਜਾਣ ਤਾਂ ਸਾਡਾ ਦੇਸ਼ ਖੁਸ਼ਹਾਲ ਦੇਸ਼ ਬਣ ਸਕਾਦਾ ਹੈ ।ਉਹਨਾ ਕਿਹਾ ਕਿ ਤੰਬਾਕੂ ਦਾ ਸੇਵਨ ਕਰਨ ਵਾਲਾ ਵਿਅਕਤੀ ਜਿੱਥੇ ਕੈਂਸਰ,ਟੀ.ਵੀ. ਤੇ ਦਮਾ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਕੇ ਆਪਣਾ ਜੀਵਨ ਬਰਵਾਦ ਕਰ ਲੈਂਦਾ ਹੈ ਉਥੇ ਹੀ ਬੀੜੀ ਸਿਗਰੇਟ ਜਾਂ ਤੰਬਾਕੂ ਨਾਲ ਸਬੰਧਤ ਹੋਰ ਚੀਜਾਂ ਦਾ ਸੇਵਨ ਕਰਨ ਵਾਲੇ ਵਿਅਤੀ ਦੇ ਪ੫ੀਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਇਹ ਬੀਮਾਰੀਆਂ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ।

ਪਿ੫ੰਸੀਪਲ ਨਰੇਸ਼ ਕੁਮਾਰ ਗੌਤਮ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਸਰਕਾਰ ਦਾ ਸਿਹਤ ਮੰਤਰਾਲਾ ਦੇਸ਼ ਵਿਚੋਂ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ ਪਰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਵਾਲੇ ਵਿਅਕਤੀ ਤੋਂ ਨਸ਼ਾ ਜਬਰਦਸਤੀ ਨਹੀਂ ਛੁੜਾਇਆ ਜਾ ਸਕਦਾ ਬਲਕਿ ਉਸਤੋਂ ਨਸ਼ਾ ਛੁੜਾਓਣ ਲਈ ਉਸ ਦੇ ਨਾਲ ਪਿਆਰ ਅਤੇ ਹਮਦਰਦੀ ਜਿਤਾਣੀ ਬਹੁਤ ਜ਼ਰੂਰੀ ਹੈ।