ਸਟਾਫ ਰਿਪੋਰਟਰ, ਰੂਪਨਗਰ : ਐਤਵਾਰ ਨੂੰ ਸ੫ੀ ਗੁਰੂ ਰਵਿਦਾਸ ਸਭਾ ਚੰਦਰਗੜ੍ਹ ਮੁਹੱਲਾ ਰੋਪੜ ਵਲੋਂ ਜੱਥੇਦਾਰ ਭਾਗ ਸਿੰਘ ਚੰਦੜ ਦੀ ਅਗਵਾਈ ਵਿੱਚ ਸ਼੫ੀ ਰਵਿਦਾਸ ਗੁਰਦੁਆਰਾ ਵਿੱਚ ਵਿਸ਼ਾਲ ਇਕੱਠ ਕਰਕੇ ਸ. ਸ਼ਮਸ਼ੇਰ ਸਿੰਘ ਰਾਏ ਨੂੰ ਮਨੁੱਖੀ ਅਧਿਕਾਰ ਸੈਲ ਪੰਜਾਬ ਦਾ ਚੇਅਰਮੈਨ ਬਣਾਏ ਜਾਣ ਤੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੋਕੇ ਭਾਗ ਸਿੰਘ ਪ੫ਧਾਨ ਨੇ ਬੋਲਦਿਆਂ ਕਿਹਾ ਕਿ ਪ੫ਤਾਪ ਸਿੰਘ ਬਾਜਵਾ ਪ੫ਧਾਨ ਪੰਜਾਬ ਪ੫ਦੇਸ਼ ਕਾਂਗਰਸ ਕਮੇਟੀ ਪੰਜਾਬ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ ਸ਼ਮਸ਼ੇਰ ਸਿੰਘ ਰਾਏ ਨੂੰ ਮਨੁੱਖੀ ਅਧਿਕਾਰ ਸੈਲ ਪੰਜਾਬ ਦਾ ਚੇਅਰਮੈਨ ਬਣਾ ਕੇ ਦਲਿਤਾਂ ਨੂੰ ਮਾਣ ਦਿੱਤਾ। ਰਾਏ ਸਾਹਿਬ ਨੇ ਕਿਹਾ ਕਿ ਹਰ ਗਰੀਬ ਦਲਿਤ ਜਿਨ੍ਹਾਂ ਨਾਲ ਅਤਿਆਚਾਰ ਹੁੰਦੇ ਹਨ ਦੀ ਮਦਦ ਕਰੋ। ਅੱਤਿਆਚਾਰ ਨੂੰ ਰੋਕਣ ਲਈ ਹਰ ਵਿਅਕਤੀ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਮੈਂ ਹਰ ਸਮੇਂ ਸਹਾਇਤਾ ਕਰਨ ਲਈ ਤਿਆਰ ਹਾਂ। ਇਸ ਮੌਕੇ ਸ਼ਮਸ਼ੇਰ ਸਿੰਘ ਰਾਏ ਨੂੰ ਮਨੁੱਖੀ ਅਧਿਕਾਰ ਸੈਲ ਪੰਜਾਬ ਦਾ ਚੇਅਰਮੈਨ ਬਣਨ ਤੇ ਸਰੋਪਾ ਪਾ ਕੇ ਪ੫ਧਾਨ ਜੱਥੇਦਾਰ ਭਾਗ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਗੁਲਜ਼ਾਰ ਸਿੰਘ ਡੀ.ਪੀ.ਆਈ. ਰਿਟਾਇਰ , ਪ੫ੋ. ਨਿਰਮਲ ਸਿੰਘ, ਛੋਟਾ ਸਿੋੰਘ ਆਡਿਟ ਅਫਸਰ, ਕਰਮ ਸਿੰਘ ਬੀ.ਓ., ਸੁਖਦੇਵ ਸਿੰਘ ਸੁਰਤਾਪੁਰੀ , ਜਸਪਾਲ ਸਿੰਘ , ਮੋਹਨ ਸਿੰਘ ਪ੫ਧਾਨ ਰਵਿਦਾਸ ਸਭਾ, ਸਵਿੰਦਰ ਸਿੰਘ ਗੁਲਸ਼ਨ, ਪ੫ੇਮ ਸਿੰਘ, ਚਮਨ ਲਾਲ, ਸੁਖਦਰਸ਼ਨ ਸਿੰਘ, ਸੁਰਜਨ ਸਿੰਘ, ਪਿਆਰਾ ਸਿੰਘ ਡੋਰਨਾ, ਹਰਚੰਦ ਸਿੰਘ ਆਦਿ ਹਾਜ਼ਰ ਸਨ।

31ਆਰਪੀਆਰ130ਪੀ— ਸ਼ਮਸ਼ੇਰ ਸਿੰਘ ਰਾਏ ਨੂੰ ਮਨੁੱਖੀ ਅਧਿਕਾਰ ਸੈਲ ਪੰਜਾਬ ਦਾ ਚੇਅਰਮੈਨ ਬਣਾਏ ਜਾਣ 'ਤੇ ਸਨਮਾਨ ਕਰਦੇ ਹੋਏ ਭਾਗ ਸਿੰਘ। ਪੰਜਾਬੀ ਜਾਗਰਣ