ਸੁਰਿੰਦਰ ਸਿੰਘ ਸੋਨੀ, ਅਨੰਦਪੁਰ ਸਾਹਿਬ

ਸ੫ੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਜੋਂ ਜਾਣੇ ਜਾਂਦੇ ਗੁ. ਭੌਰਾ ਸਾਹਿਬ ਦਾ ਪੁਰਾਤਨ ਸਮੇਂ ਤਂੋ ਚੱਲਿਆ ਆ ਰਿਹਾ ਰਸਤਾ ਬੰਦ ਕਰਨ ਦੇ ਖਿਲਾਫ ਮੁਹੱਲਾ ਵਾਸੀਆਂ 'ਚ ਰੋਸ ਦੀ ਲਹਿਰ ਫੈਲ ਰਹੀ ਹੈ। ਅੱਜ ਇਸ ਬਾਰੇ ਗੱਲ ਕਰਦਿਆਂ ਸ਼੫ੋਮਣੀ ਕਮੇਟੀ ਮੈਂਬਰ ਪਿ੫ੰ. ਸੁਰਿੰਦਰ ਸਿੰਘ, ਨਗਰ ਕੌਂਸਲ ਦੇ ਪ੫ਧਾਨ ਮਹਿੰਦਰ ਸਿੰਘ ਬਿੱਟੂ ਵਾਲੀਆ, ਬੀਬੀ ਭਾਨੀ ਸੁਸਾਇਟੀ ਦੇ ਪ੫ਧਾਨ ਰਜਿੰਦਰ ਕੌਰ, ਇਸਤਰੀ ਸਤਿਸੰਗ ਸਭਾ ਦੇ ਪ੫ਧਾਨ ਮਾਤਾ ਗੁਰਚਰਨ ਕੌਰ, ਅਕਾਲੀ ਦੱਲ ਦੇ ਸਰਕਲ ਪ੫ਧਾਨ ਜਥੇ:ਸੰਤੋਖ ਸਿੰਘ, ਸੁਰਜੀਤ ਸਿੰਘ ਸੰਧੂ ਆਦਿ ਨੇ ਕਿਹਾ ਕਿ ਮਸੰਦਾਂ ਵਾਲੇ ਖੂਹ ਵਲੋਂ ਜਾਂਦੀਆਂ ਪੋੜੀਆਂ ਬੰਦ ਨਾ ਕੀਤੀਆਂ ਜਾਣ ਕਿਉਂਕਿ ਇਸ ਰਸਤੇ ਰਾਹੀਂ ਬਹੁਤ ਸਾਰੇ ਮੁਹੱਲਾ ਤੇ ਸ਼ਹਿਰ ਵਾਸੀ ਗੁਰਦੂਆਰਾ ਸਾਹਿਬਾਨ ਦੇ ਦਰਸ਼ਨ ਕਰਨ ਜਾਂਦੇ ਹਨ।

1500 ਦੇ ਕਰੀਬ ਅਬਾਦੀ ਵਾਲੇ ਇਸ ਮੁਹੱਲੇ ਵਾਸੀਆਂ ਲਈ ਇਸ ਰਸਤੇ ਦਾ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਨੂੰ ਬਹੁਤ ਫਾਇਦਾ ਹੈ ਤੇ ਇਧਰੋ ਅਸਾਨੀ ਨਾਲ ਜਾਇਆ ਜਾ ਸਕਦਾ ਹੈ। ਇਸ ਸਬੰਧੀ ਮੰਗ ਪੱਤਰ ਜਥੇਦਾਰ ਗਿ. ਮੱਲ ਸਿੰਘ, ਜਥੇਦਾਰ ਅਵਤਾਰ ਸਿੰਘ ਮੱਕੜ, ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੂੰ ਵੀ ਦਿਤਾ ਗਿਆ ਹੈ। ਇਸ ਮੌਕੇ ਭਾਈ ਦਵਿੰਦਰ ਸਿੰਘ, ਕਮਲਜੀਤ ਕੌਰ, ਰਵਿੰਦਰ ਸਿੰਘ, ਹਰਜੀਤ ਸਿੰਘ, ਰਣਬੀਰ ਕੌਰ, ਅਮਨਦੀਪ ਸਿੰਘ, ਚਰਨ ਕੌਰ, ਮਨਜੀਤ ਕੌਰ, ਸੋਹਣ ਸਿੰਘ, ਭੁਪਿੰਦਰ ਸਿੰਘ, ਹਰਦੀਪ ਸਿੰਘ, ਪਰਮਜੀਤ ਕੌਰ, ਸਿਕੰਦਰ ਕੌਰ, ਹਰਜੋਤ ਸਿੰਘ, ਇੰਦਰਜੀਤ ਕੌਰ, ਰਾਮ ਪਿਆਰਾ ਸਿੰਘ, ਸੁਰਿੰਦਰ ਕੌਰ ਆਦਿ ਹਾਜਰ ਸਨ।

ਫੋਟੋ 31 ਆਰਪੀਆਰ 128ਪੀ— ਗੁ. ਭੌਰਾ ਸਾਹਿਬ ਦੇ ਪੁਰਾਤਨ ਰਸਤੇ ਨੂੰ ਬੰਦ ਨਾ ਕਰਨ ਦੀ ਅਪੀਲ ਕਰਦੇ ਹੋਏ ਮੁਹੱਲਾ ਨਿਵਾਸੀ। ਪੰਜਾਬੀ ਜਾਗਰਣ