ਸੱਜਨ ਸੈਣੀ, ਰੂਪਨਗਰ : ਰੂਪਨਗਰ ਦੀ ਸਥਾਈ ਲੋਕ ਅਦਾਲਤ ਨੇ ਇਕ ਜਨਹਿਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਸਖਤ ਨੋਟਿਸ ਲਿਆ ਹੈ ਤੇ ਇਸ ਮਾਮਲੇ 'ਚ ਡੀਸੀ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਨੂੰ ਨੋਟਿਸ ਵੀ ਜਾਰੀ ਕੀਤੇ ਹਨ।

ਇਹ ਜਨਹਿੱਤ ਮੰਗ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਲਖਬੀਰ ਸਿੰਘ ਵੱਲੋਂ ਦਰਜ ਕੀਤੀ ਗਈ ਸੀ। ਮੰਗ ਕਰਤਾ ਨੇ ਅਦਾਲਤ ਨੂੰ ਜਾਣੂ ਕਰਵਾਇਆ ਸੀ ਕਿ ਲਘੂ ਸਕੱਤਰੇਤ 'ਚ ਬਣਾਏ ਗਏ ਜਨਤਕ ਪਖਾਨਿਆਂ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ ਤੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।¢ਉਸ ਨੇ ਅਦਾਲਤ ਤੋਂ ਅਪੀਲ ਕੀਤੀ ਸੀ ਕਿ ਜਨਹਿੱਤ ਦੇ ਇਸ ਮਾਮਲੇ 'ਚ ਡੀਸੀ, ਵਾਟਰ ਸਪਲਾਈ ਤੇ ਸੇਨੀਟੇਸ਼ਨ ਵਿਭਾਗ ਦੇ ਐਕਸੀਅਨ ਨੂੰ ਇਨ੍ਹਾਂ ਜਨਤਕ ਪਖਾਨਿਆਂ, ਬਾਥਰੂਮ ਤੇ ਪੇਸ਼ਾਬ ਘਰਾਂ ਦੀ ਹਾਲਤ ਸੁਧਾਰਨ ਦੀ ਹਿਦਾਇਤ ਕੀਤੀ ਜਾਵੇ। ਮੰਗ ਕਰਤਾ ਨੇ ਅਦਾਲਤ ਨੂੰ ਇਹ ਵੀ ਦੱਸਿਆ ਸੀ ਕਿ ਉਹ ਅਕਸਰ ਵੱਖ ਮਾਮਲਿਆਂ 'ਚ ਮਿੰਨੀ ਸਕੱਤਰੇਤ ਆਉਂਦਾ-ਜਾਂਦਾ ਰਹਿੰਦਾ ਹੈ ਤੇ ਹਮੇਸ਼ਾ ਵੇਖਿਆ ਗਿਆ ਹੈ ਕਿ ਜਨਤਕ ਪਖਾਨੇ, ਬਾਥਰੂਮ ਤੇ ਪੇਸ਼ਾਬ ਘਰਾਂ ਦੀ ਹਾਲਤ ਇਸ ਕਦਰ ਖਸਤਾ ਹੈ ਕਿ ਉਨ੍ਹਾਂ 'ਚ ਖੜ੍ਹਾ ਹੋਣਾ ਵੀ ਮੁਸ਼ਕਿਲ ਹੈ। ਅੰਦਰ ਪਾਣੀ ਤੇ ਸਫਾਈ ਤੱਕ ਦੀ ਵਿਵਸਥਾ ਨਹੀਂ ਹੈ। ਇਸ ਦੇ ਨਾਲ ਹੀ ਪੀਣ ਦੇ ਪਾਣੀ ਦੀ ਸਪਲਾਈ ਵੀ ਲਗਾਤਾਰ ਨਹੀਂ ਮਿਲ ਰਹੀ। ਇਸ ਮਾਮਲੇ 'ਚ ਜਗਰੂਪ ਸਿੰਘ ਮਾਹਲ ਦੇ ਅਗਵਾਈ ਵਾਲੀ ਸਥਾਈ ਲੋਕ ਅਦਾਲਤ ਨੇ ਸਖਤ ਨੋਟਿਸ ਲੈਂਦੇ ਹੋਏ ਜਦੋਂ ਡੀਸੀ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਨੂੰ ਨੋਟਿਸ ਜਾਰੀ ਕੀਤਾ ਤਾਂ ਉਨ੍ਹਾਂ ਵੱਲੋਂ ਜਵਾਬ ਆਇਆ ਕਿ ਮਿੰਨੀ ਸਕੱਤਰੇਤ ਦੇ ਚਾਰ ਪਖਾਨਿਆਂ ਨੂੰ ਪੂਰੀ ਤਰ੍ਹਾਂ ਰਿਪੇਅਰ ਕਰਵਾਂਦੇ ਹੋਏ ਜਿੱਥੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ ਉਥੇ ਹੀ ਕੰਧਾਂ 'ਤੇ ਛੱਤ ਤੋਂ ਹੋਣ ਵਾਲੀ ਲੀਕੇਜ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪਰ ਬਾਕੀ ਸਵਾਲਾਂ ਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਮੰਨਿਆ ਕਿ ਮਿੰਨੀ ਸਕੱਤਰੇਤ ਦੇ ਸਾਰੇ ਜਨਤਕ ਪਖਾਨੇ, ਬਾਥਰੂਮ ਤੇ ਪੇਸ਼ਾਬ ਘਰ ਸਾਫ਼ ਸੁਥਰੇ, ਸਹੂਲਤਾਂ ਨਾਲ ਲੈਂਸ ਅਤੇ ਹਰ ਵਕਤ ਖੁੱਲੇ ਹੋਣੇ ਚਾਹੀਦੇ ਹਨ ਤਾਂਕਿ ਆਮ ਲੋਕ ਇਨ੍ਹਾਂ ਦਾ ਜ਼ਰੂਰਤ ਪੈਣ 'ਤੇ ਪ੫ਯੋਗ ਕਰ ਸਕਣ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ ਤਿੰਨ ਜੂਨ ਲਈ ਫਿਕਸ ਕੀਤੀ ਹੈ।