ਪੱਤਰ ਪ੫ੇਰਕ, ਸਮਾਣਾ : ਸ਼ਨਿਚਰਵਾਰ ਦੇਰ-ਸ਼ਾਮ ਸਮਾਣਾ-ਭਵਾਨੀਗੜ੍ਹ ਰੋਡ 'ਤੇ ਸਥਿਤ ਪੰਜ ਪੀਰਾਂ ਦੇ ਨਜ਼ਦੀਕ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਫੌਜੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਫੌਜੀ ਬੂਟਾ ਸਿੰਘ (28) ਪੁੱਤਰ ਦਰਸ਼ਨ ਸਿੰਘ ਚੋਟੀਆਂ ਥਾਣਾ ਲਹਿਰਾ ਸੰਗਰੂਰ ਜਦੋਂ ਪਿੰਡ ਗਾਜੇਵਾਸ 'ਚ ਆਪਣੇ ਦੋਸਤ ਫੌਜੀ ਨੂੰ ਮਿਲਣ ਤੋਂ ਬਾਅਦ ਮੋਟਰਸਾਈਕਲ ਸਵਾਰ ਹੋ ਕੇ ਵਾਪਸ ਪਿੰਡ ਜਾ ਰਿਹਾ ਸੀ।ਂ ਉਹ ਪੰਜ ਪੀਰਾਂ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਗਈ। ਸਿਟੀ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਮਿ੫ਤਕ ਫੌਜੀ ਇਕ ਮਹੀਨੇ ਦੀ ਛੁੱਟੀ 'ਤੇ ਸ਼੫ੀ ਨਗਰ ਤੋਂ 27 ਮਈ ਨੂੰ ਆਇਆ ਘਰ ਵਾਪਸ ਆਇਆ ਸੀ।