- ਦਿੱਤੀ ਜਾਣਕਾਰੀ

-ਮਹੀਨਾ ਭਰ ਚੱਲਣ ਵਾਲੇ ਕਿੱਤਾ ਅਗਵਾਈ ਪ੍ਰੋਗਰਾਮਾਂ ਦਾ ਸ਼ਡਿਊਲ ਜਾਰੀ

ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪ੍ਰਮੁੱਖ ਸਕੱਤਰ ਪੰਜਾਬ ਕਮ-ਸਕੱਤਰ ਰੋਜ਼ਗਾਰ ਜਨਰੇਸ਼ਨ ਤੇ ਟ੫ੇਨਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਵਧੀਕ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਤੇ ਟ੫ੇਨਿੰਗ ਜਲੰਧਰ ਤੇ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਜਨਰੇਸ਼ਨ ਤੇ ਟ੫ੇਨਿੰਗ ਜਲੰਧਰ ਵੱਲੋਂ 27 ਅਕਤੂਬਰ ਤੋਂ 26 ਨਵੰਬਰ ਤਕ ਜ਼ਿਲ੍ਹਾ ਜਲੰਧਰ, ਸਬ ਡਵੀਜ਼ਨ ਨਕੋਦਰ ਤੇ ਸਬ ਡਵੀਜ਼ਨ ਫਿਲੌਰ ਵਿਖੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸਿਖਲਾਈ ਕੋਰਸਾਂ ਸਬੰਧੀ ਜਾਣਕਾਰੀ ਦੇਣ ਲਈ ਕਿੱਤਾ ਅਗਵਾਈ ਪ੍ਰੋਗਰਾਮ (ਮਾਸ ਕਾਊਂਸਿਲੰਗ) ਕਰਵਾਏ ਜਾਣਗੇ।

ਇਸ ਬਾਰੇ ਦੱਸਦੇ ਸੰਜੀਦਾ ਬੇਰੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਜਨਰੇਸ਼ਨ ਤੇ ਟ੫ੇਨਿੰਗ ਜਲੰਧਰ ਨੇ ਦੱਸਿਆ ਕਿ ਇਨ੍ਹਾਂ ਮਹੀਨਾਵਾਰ ਕਿੱਤਾ ਅਗਵਾਈ ਪ੍ਰੋਗਰਾਮ ਦੌਰਾਨ 28 ਅਕਤੂਬਰ ਨੂੰ ਕੈਂਟ ਬੋਰਡ ਸ.ਸ.ਸ. ਸ. (ਲੜਕੀਆਂ) ਵਿਖੇ ਕਰਵਾਏ ਜਾ ਰਹੇ ਕਿੱਤਾ ਅਗਵਾਈ ਪ੍ਰੋਗਰਾਮ 'ਚ ਕੈਂਟ ਬੋਰਡ (ਲੜਕੇ), ਐਨਡੀ ਵਿਕਟਰ, ਤੁਲਸੀ ਦਾਸ ਐਸਡੀ ਤੇ ਪੀਏਪੀ ਸਕੂਲ ਸ਼ਾਮਲ ਹੋਣਗੇ ਤੇ ਇਸੇ ਤਰ੍ਹਾਂ 29 ਅਕਤੂਬਰ ਨੂੰ ਸ.ਕੰ.ਸ..ਸ. ਜਮੇਸ਼ਰ ਖਾਸ ਵਿਖੇ ਧੀਨਾ, ਦੀਵਾਲੀ, ਸੰਸਾਰਪੁਰ, ਕੋਟ ਕਲਾਂ, ਨੰਗਲ ਕਰਾਰ ਖਾਂ, ਸੋਫਖ ਪਿੰਡ, ਭੋਡੇ ਸਪਰਾਏ, 30 ਅਕਤੂਬਰ ਨੂੰ ਸ.ਸ.ਸ.ਸ. ਵਡਾਲਾ ਵਿਖੇ ਮਿੱਠਾਪੁਰ, ਗੜ੍ਹਾ, ਮਾਡਲ ਟਾਊਨ, ਅਬਾਦਪੁਰਾ, ਲਾਂਬੜਾ, ਪ੍ਰਤਾਪਪੁਰਾ, ਬੂਟਾ ਮੰਡੀ, ਕਾਦੀਆਂਵਾਲੀ, ਤਾਜਪੁਰ ਤੇ ਭਗਵਾਨਪੁਰ, 04 ਨਵੰਬਰ ਨੂੰ ਸ.ਸ.ਸ.ਸ. ਕਰਤਾਰਪੁਰ ਵਿਖੇ ਪੱਤੜ ਕਲਾਂ, ਖੁਸਰੋਪੁਰ, ਕੂਦੋਵਾਲ, ਮੁਸਤਫਾਪੁਰ, ਆਲਮਪੁਰ ਬੱਕਾ, ਕਰਤਾਰਪੁਰ ਅਤੇ ਰਹੀਮਪੁਰ, 5 ਨਵੰਬਰ ਨੂੰ ਸ.ਸ.ਸ.ਸ. ਭੋਗਪੁਰ ਵਿਖੇ ਭੋਗਪੁਰ (ਲੜਕੀਆਂ), ਲੜੋਆ, ਭਟਨੂਰਾ, ਬਿਨਪਾਲਕੇ, ਰਸਤਗੋ, ਪਚਰੰਗਾ, ਘੋੜੇਵਾਹੀ, ਗੀਗਨਵਾਲ, ਬੂਲੇ, 12 ਨਵੰਬਰ ਨੂੰ ਸ.ਸ.ਸ. ਕਾਲਾ ਬੱਕਰਾ ਵਿਖੇ ਅਲਾਵਲਪੁਰ, ਦੋਲੀਕੇ ਦੂਹੜੇ, ਬਿਆਸ ਪਿੰਡ, ਨੌਗੱਜਾ, ਕਰਾੜੀ, ਕਿਸ਼ਨਪੁਰ, ਰੋਹਜੜੀ, ਧੋਗੜੀ, ਲੋਹਾਰਾ, ਮਾਣਕ ਰਾਏ, 13 ਨਵਬੰਰ ਨੂੰ ਸ.ਕੰ.ਹ.ਸ. ਖੁਰਦਪੁਰ ਵਿਖੇ ਪੰਡੋਰੀ ਨਿੱਝਰਾਂ, ਮਾਣਕੋ, ਡਰੋਲੀ ਖੁਰਦ, ਡਰੋਲੀ ਕਲਾਂ (ਲੜਕੀਆਂ), ਡਰੋਲੀ ਕਲਾਂ ਤੇ ਪਧਿਆਣਾ, 14 ਨਵੰਬਰ ਨੂੰ ਸ.ਸ.ਸ.ਸ. ਹੇਲਰ ਵਿਖੇ ਰੰਧਾਵਾ ਮਸੰਦਾ, ਮੰਡ, ਆਦਰਸ਼ ਨਗਰ, ਸਟੇਟ ਸਕੂਲ ਆਫ ਸਪੋਰਟਸ, ਕਾਲਾ ਬਾਹੀਆਂ, ਲਿੱਦੜਾਂ, ਨੁਸੀ, ਹਰਨਾਮਦਾਸਪੁਰਾ, ਮਕਸੂਦਾਂ ਅਤੇ ਬਸਤੀ ਬਾਵਾ ਖੇਲ, 18 ਨਵਬੰਰ ਨੂੰ ਸ.ਸ.ਸ.ਸ. ਢੱਡਾ ਵਿਖੇ ਕਪੂਰ ਪਿੰਡ, ਲੰਮਾ ਪਿੰਡ, ਉੱਚਾ, ਈਸਰਵਾਲ, ਕੋਟਲੀ ਕਾਨ ਸਿੰਘ, ਸੰਤੋਖਪੁਰਾ, ਕਿਸ਼ਨਪੁਰਾ ਤੇ ਰਾਏਪੁਰ ਰਸੂਲਪੁਰ, 20 ਨਵਬੰਰ ਨੂੰ ਸ.ਹ.ਸ. ਨੰਗਲ ਸ਼ਾਮਾ ਵਿਖੇ ਹਜ਼ਾਰਾ, ਬੋਲੀਨਾ, ਪਤਾਰਾ, ਭੋਜੋਵਾਲ, ਤਲਹਣ, ਰਾਏਪੁਰ ਪਹੋਲਾ, ਗਾਂਧੀ ਕੈਂਪ, ਚੁਗਿੱਟੀ, ਕਾਜੀ ਮੁਹੱਲਾ, ਦਕੋਹਾ, ਗਾਂਧੀ ਨਗਰ ਤੇ ਹਰਦੋ ਪੋਹਲਾ ਤੇ 26 ਨਵੰਬਰ ਨੂੰ ਸ.ਹ.ਸ. ਜੰਡੂਸਿੰਘਾ ਵਿਖੇ ਕੰਦੋਲਾ, ਹਰੀਪੁਰ, ਮਸਾਣੀਆਂ, ਕਾਲਰਾ, ਖੋਜਕੀਪੁਰ, ਨੰਗਲ ਸਲਾਲਾ ਤੇ ਘੁੜਿਆਲ ਵਿਖੇ ਕਰਵਾਏ ਜਾ ਰਹੇ ਕਿੱਤਾ ਅਗਵਾਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ।

ਇਸੇ ਤਰ੍ਹਾਂ ਤਹਿਸੀਲ ਫਿਲੌਰ ਦੇ ਵੱਖ-ਵੱਖ ਸਕੂਲਾਂ 'ਚ ਮਿਤੀ 28 ਅਕਤੂਬਰ ਨੂੰ ਸ.ਸ.ਸ.ਸ. (ਲੜਕੀਆਂ) ਗੁਰਾਇਆ ਵਿਖੇ ਕਰਵਾਏ ਜਾ ਰਹੇ ਕਿੱਤਾ ਅਗਵਾਈ ਪ੍ਰੋਗਰਾਮ 'ਚ ਗੁਰਾਇਆ (ਲੜਕੇ), ਗੋਹਾਵਰ, ਵਿਰਕ ਤੇ ਧਨੀ ਪਿੰਡ ਦੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਸ.ਸ.ਸ.ਸ. ਪਾਸਲਾ ਵਿਖੇ ਰੁੜਕਾ ਕਲਾਂ, (ਕੋ-ਐਜੂ) ਤੇ ਲੜਕੀਆਂ, ਢੇਸੀਆਂ ਕਾਹਨਾਂ, 3 ਨਵੰਬਰ ਨੂੰ ਸ.ਹ.ਸ. ਅੱਪਰਾ ਵਿਖੇ ਨਗਰ, ਦਿਆਲਪੁਰ, ਮੌਰੋ, ਗੜ੍ਹਾ ਤੇ ਭਾਰ ਸਿੰਘਪੁਰਾ, 4 ਨਵੰਬਰ ਨੂੰ ਸ.ਸ.ਸ.ਸ. (ਲੜਕੀਆਂ) ਬੰਡਾਲਾ ਵਿਖੇ ਜੰਡਿਆਲਾ, (ਲੜਕੀਆਂ), ਸਮਰਾਏ (ਲੜਕੀਆਂ), ਚੱਕ ਕਲਾਂ ਤੇ ਸੁਨਰ ਕਲਾਂ, 11 ਨਵੰਬਰ ਨੂੰ ਸ.ਸ.ਸ.ਸ. (ਲੜਕੇ) ਫਿਲੌਰ ਵਿਖੇ ਫਿਲੌਰ (ਲੜਕੀਆਂ), ਆਰੀਆ ਪਬਲਿਕ ਸ.ਸ.ਸ. ਫਿਲੌਰ, ਡੀਏਵੀ.ਸਕੂਲ ਫਿਲੌਰ, ਗੰਨਾ ਪਿੰਡ, 14 ਨਵੰਬਰ ਨੂੰ ਸ.ਸ.ਸ.ਸ. ਵਿਰਕ ਵਿਖੇ ਪੱਤਖ ਖਾਲਸਾ, ਦੋਸਾਂਝ ਕਲਾਂ, ਗੁਰੂ ਹਰ ਸਹਾਏ, ਖਾਲਸਾ ਸ.ਸ.ਸ. ਦੋਸਾਂਝ ਕਲਾਂ, ਸਰਹਾਲ ਮੁੰਡੀ ਤੇ ਢੰਡੋਵਾਲ, 18 ਨਵੰਬਰ ਨੂੰ ਸ.ਸ.ਸ.ਸ. ਨੂਰਮਹਿਲ ਵਿਖੇ ਉਪਰਪੁਰ ਕਲਾਂ, ਚੀਮਾ ਕਲਾਂ, ਚੀਮਾ ਖੁਰਦ ਤੇ ਕੋਟ ਬਾਦਲ ਖਾਂ, 20 ਨਵੰਬਰ ਨੂੰ ਸ.ਸ.ਸ.ਸ. ਪ੍ਰਤਾਬਪੁਰਾ ਵਿਖੇ ਬੀੜ ਬੰਸੀਆਂ, ਜੱਜਾਂ ਢੀਂਡਸਾ, ਮਹਿਸਮਪੁਰ, ਮਾਓ ਸਾਹਿਬ ਤੇ ਮਨਸੂਰਪੁਰ, 25 ਨਵੰਬਰ ਨੂੰ ਸ.ਹ.ਸ. ਗੜੀ ਮਹਾਂ ਸਿੰਘ ਵਿਖੇ ਬੜਾ ਪਿੰਡ, ਬੜਾ ਪਿੰਡ (ਲੜਕੀਆਂ), ਚੱਕ ਦੇਸ ਰਾਜ ਤੇ ਪੱਦੀ ਜਗੀਰ, 26 ਨਵਬੰਰ ਨੂੰ ਸ.ਹ.ਸ. ਕੰਦੋਲਾ ਵਿਖੇ ਕੀਤੇ ਜਾ ਰਹੇ ਕਿੱਤਾ ਅਗਵਾਈ ਪ੍ਰੋਗਰਾਮ 'ਚ ਬਿਲਗਾ, ਬਿਲਗਾ (ਲੜਕੀਆਂ), ਗੁਮਟਾਲਾ, ਸੰਘੋਵਾਲ ਤੇ ਉੱਪਲ ਖਾਲਸਾ ਜਗੀਰ ਸਕੂਲ ਦੇ ਵਿਦਿਆਰਥੀ ਹਿੱਸਾ ਲੈਣਗੇ।

ਇਸ ਤੋਂ ਇਲਾਵਾ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਵਿਖੇ 27 ਅਕਤੂਬਰ ਨੂੰ ਸ.ਸ.ਸ.ਸ. ਬਾਜਵਾ ਕਲਾਂ ਵਿਖੇ ਕੀਤੇ ਜਾ ਰਹੇ ਕਿੱਤਾ ਅਗਵਾਈ ਪ੍ਰੋਗਰਾਮ 'ਚ ਪੂਨੀਆਂ, ਨਵਾਂ ਪਿੰਡ ਅਕਾਲੀਆਂ, ਲਸੂੜੀ, ਸਿੰਧੜ ਦੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 28 ਅਕਤੂਬਰ ਨੂੰ ਸ.ਸ.ਸ.ਸ. ਹੇਰਾ ਵਿਖੇ ਚੱਕ ਕਲਾਂ, 29 ਅਕਤੂਬਰ ਨੂੰ ਸ.ਕੰ.ਹ.ਸ. ਸਰੀਂਹ ਵਿਖੇ ਸੰਕਰ (ਲੜਕੀਆਂ), ਚੱਕ ਬੰਡਲ, ਸਰੀਂਹ, ਪੰਡੋਰੀ ਖਾਸ ਤੇ ਆਦਰਾਮਾਨ, 31 ਅਕਤੂਬਰ ਨੂੰ ਸ.ਹ.ਸ. ਨਕੋਦਰ ਵਿਖੇ ਨਕੋਦਰ (ਲੜਕੀਆਂ), ਬਾਲੋਕੀ, ਬਘੇਖਾ ਤੇ ਹਰੀਪੁਰ, 04 ਨਵੰਬਰ ਨੂੰ ਸ.ਹ.ਸ. ਮਹਿਤਪੁਰ ਵਿਖੇ ਮਹਿਤਪੁਰ, ਸੰਤੋਵਾਲ, ਉਦੋਮਾਲ, ਖੀਵਾ ਤੇ ਆਧੀ, 11 ਨਵਬੰਰ ਨੂੰ ਸ.ਸ.ਸ.ਸ. ਨੰਗਲ ਅੰਬੀਆਂ ਵਿਖੇ ਮਲਸੀਆਂ, ਮਲਸੀਆਂ (ਲੜਕੀਆਂ), ਭੁੱਲਰ, ਬਾਊਪੁਰ, ਸੋਹਲ ਜਗੀਰ ਤੇ ਦੌਲਤਪੁਰ ਢੱਡਾ, 13 ਨਵਬੰਰ ਨੂੰ ਸ.ਸ.ਸ.ਸ. ਦੋਨੇਵਾਲ ਟੁਰਨਾ ਵਿਖੇ ਨਵਾਂ ਪਿੰਡ, ਖਾਲੇਵਾਲ, ਫਤਹਿਪੁਰ, ਭਗਵਾਂ ਤੇ ਦਾਨੇਵਾਲ, 17 ਨਵੰਬਰ ਨੂੰ ਸ.ਕੰ.ਹ.ਸ. ਲੋਹੀਆਂ ਖਾਸ ਵਿਖੇ ਲੋਹੀਆਂ ਖਾਸ, ਗਿੱਦੜ ਪਿੰਡੀ, ਮਾਣਕ ਤੇ ਨਾਹਲ, 19 ਨਵੰਬਰ ਨੂੰ ਸ.ਸ.ਸ.ਸ. ਮੱਲੀਆਂ ਕਲਾਂ ਵਿਖੇ ਗੌਹੀਰ, ਮੱਲੀਆਂ ਖੁਰਦ ਤੇ ਰਹੀਮਪੁਰ, 21 ਨਵਬੰਰ ਨੂੰ ਸ.ਹ.ਸ. ਬਜੂਹਾ ਕਲਾਂ ਵਿਖੇ ਚਾਨੀਆਂ, ਧਾਲੀਵਾਲ, ਚੱਕ ਵੈਂਡਲ ਤੇ ਕੰਗ ਸਾਬੂ, 26 ਨਵਬੰਰ ਨੂੰ ਸ.ਕੰ.ਹ.ਸ. ਸ਼ਾਹਕੋਟ ਵਿਖੇ ਪਰਜੀਆਂ ਕਲਾਂ, ਸ਼ਾਹਕੋਟ ਤੇ 27 ਨਵਬੰਰ ਨੂੰ ਸ.ਸ.ਸ.ਸ. ਨਿਹਾਲੂਵਾਲ ਵਿਖੇ ਕੀਤੇ ਜਾ ਰਹੇ ਕਿੱਤਾ ਅਗਵਾਈ ਪ੍ਰੋਗਰਾਮ 'ਚ ਰੂਪੇਵਾਲ, ਤਲਵੰਡੀ ਮਾਧੋ, ਪੂਨੀਆਂ ਤੇ ਮੂਲੇਵਾਲ ਖਹਿਰਾ ਦੇ ਪਿੰਡਾਂ ਦੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ।