ਗਿਆਨ ਸੈਦਪੁਰੀ, ਸ਼ਾਹਕੋਟ : ਸ਼੫ੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੫ਕਾਸ਼ ਦਿਵਸ ਨੂੰ ਸਮਰਪਿਤ ਮਿੰਨੀ ਉਲੰਪਿਕ ਦੇ ਨਾਂ ਨਾਲ ਜਾਣਿਆ ਜਾਂਦਾ ਕਬੱਡੀ/ ਵਾਲੀਬਾਲ ਦਾ ਟੂਰਨਾਮੈਂਟ ਜੋ ਕਿ ਚਾਨਣ ਸਿੰਘ ਚੰਦੀ, ਪ੫ਦੂਮਣ ਸਿੰਘ ਚੰਦੀ ਯਾਦਗਾਰੀ ਸਪੋਰਟਸ ਕਲੱਬ ਕਾਸੂਪੁਰ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਅੱਜ ਬੜੇ ਹੀ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ¢ਜਿਸ ਦਾ ਉਦਘਾਟਨ ਡਿਪਟੀ ਡਾਇਰੈਕਟਰ ਜਲੰਧਰ ਰਾਹੁਲ ਸਾਹੂ, ਐੱਸਐੱਸਪੀ ਜਲੰਧਰ ਰਜਿੰਦਰ ਸਿੰਘ, ਐੱਸਡੀਐੱਮ ਸ਼ਾਹਕੋਟ ਨਵਨੀਤ ਕੌਰ ਬੱਲ ਤੇ ਹਰਪ੫ੀਤ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਫੀਤਾ ਕੱਟ ਕੇ ਕੀਤਾ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੫ਧਾਨ ਹਰਬੰਸ ਸਿੰਘ ਚੰਦੀ, ਸਕੱਤਰ ਕੰਵਲਜੀਤ ਸਿੰਘ ਚੰਦੀ, ਲਖਵਿੰਦਰ ਕੌਰ ਚੰਦੀ, ਭੁਪਿੰਦਰ ਸਿੰਘ ਥਿੰਦ ਸੇਵਾਮੁਕਤ ਡੀਐੱਸਪੀ ਨੇ ਮੁੱਖ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਸਕੱਤਰ ਕੰਵਲਜੀਤ ਸਿੰਘ ਚੰਦੀ ਨੇ ਜਿਥੇ ਮੁੱਖ ਮਹਿਮਾਨਾਂ ਤੇ ਟੂਰਨਾਮੈਂਟ 'ਚ ਪੁੱਜੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ਉਥੇ ਉਨ੍ਹਾਂ ਨੇ ਟੂਰਨਾਮੈਂਟ ਦੇ ਪਿਛਲੇ 25 ਸਾਲਾਂ ਦੇ ਸਫਰ 'ਤੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਉਪਰੰਤ ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ, ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ, ਸ਼ਹੀਦ ਸੁੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ, ਮਦਰ ਪ੫ਾਈਡ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ, ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ, ਸਰਕਾਰੀ ਐਲੀਮੈਂਟਰੀ ਸਕੂਲ ਕਾਸੂਪੁਰ, ਐੱਨਐੱਸ ਕਾਨਵੈਂਟ ਸਕੂਲ ਲੋਹੀਆਂ ਖਾਸ, ਸਰਕਾਰੀ ਹਾਈ ਸਕੂਲ਼ ਸੀਂਧੜ ਤੇ ਦਿਵਿਆ ਜੋਤੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੇ ਸੈਂਕੜੇ ਬੱਚਿਆਂ ਵੱਲੋਂ ਪਰੇਡ ਕੀਤੀ ਗਈ¢ਫਿਰ ਮਹਿਮਾਨਾਂ ਨੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਅਮਨ ਸ਼ਾਂਤੀ ਦਾ ਪ੫ਤੀਕ ਕਬੂਤਰ ਤੇ ਰੰਗ-ਬਿਰੰਗੇ ਗੁਬਾਰੇ ਛੱਡਦਿਆਂ ਤਾੜੀਆਂ ਦੀ ਗੜਗੜਾਹਟ ਨਾਲ ਟੂਰਨਾਮੈਂਟ ਆਰੰਭ ਕਰਵਾਇਆ। ਇਸ ਮੌਕੇ ਆਪਣੇ ਸੰਖੇਪ ਭਾਸ਼ਨ ਵਿਚ ਐੱਸਐੱਸਪੀ ਰਜਿੰਦਰ ਸਿੰਘ ਤੇ ਐੱਸਡੀਐੱਮ ਨਵਨੀਤ ਕੌਰ ਬੱਲ ਨੇ ਇਸ ਟੂਰਨਾਮੈਂਟ ਦੀ ਕਾਮਯਾਬੀ ਲਈ ਪ੫ਬੰਧਕਾਂ ਨੂੰ ਵਧਾਈ ਦਿੱਤੀ।¢

ਅੱਜ ਆਰੰਭ ਹੋਏ ਟੂਰਨਾਮੈਂਟ ਦੌਰਾਨ ਵਾਲੀਬਾਲ ਪਿੰਡ ਤੇ ਸਕੂਲ ਪੱਧਰ ਦੇ ਮੁਕਾਬਲਿਆਂ ਤੋਂ ਇਲਾਵਾ ਕਬੱਡੀ 62 ਕਿਲੋ ਵਰਗ ਦੇ ਮੁਕਾਬਲੇ ਵੀ ਵੇਖਣ ਨੂੰ ਮਿਲੇ, ਜਿਸ ਵਿਚ ਵਾਲੀਬਾਲ ਦੇ ਮੁਕਾਬਲਿਆਂ ਵਿਚ ਹਰੀਪੁਰ, ਤਲਵੰਡੀ ਚੌਧਰੀਆਂ ਤੇ ਖੁਸਰੋਪੁਰ ਦੀਆਂ ਟੀਮਾਂ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ, ਨਲ ਮਾਣਕ ਤੇ ਵਾੜਾ ਜੋਧ ਸਿੰਘ ਨੂੰ ਪਛਾੜਕੇ ਪਹਿਲੇ ਸਥਾਨ 'ਤੇ ਰਹੀਆਂ। ਇਸੇ ਤਰ੍ਹਾਂ ਕਬੱਡੀ 62 ਕਿਲੋ ਵਿਚ ਮੁਰੀਦਵਾਲ ਤੇ ਮੂਲੇਵਾਲ ਅਰਾਈਆਂ ਦੀਆ ਟੀਮਾਂ ਬੁੱਲੋਵਾਲ ਅਤੇ ਸੀਚੇਵਾਲ ਦੀਆਂ ਟੀਮਾਂ ਨੂੰ ਪਛਾੜਕੇ ਪਹਿਲੇ ਸਥਾਨ 'ਤੇ ਰਹੀਆਂ।¢

ਇਸ ਮੌਕੇ ਜਗੀਰ ਸਿੰਘ ਜੋਸਨ, ਬੀਪੀਈਓ ਕੇਵਲ ਸਿੰਘ ਉੱਗੀ, ਸਵਰਨ ਸਿੰਘ ਕਲਿਆਣ, ਗੁਰਦੀਪ ਸਿੰਘ ਸੰਧੂ ਲਸੂੜੀ, ਜੀਵਨ ਸਿੰਗਮ ਡਾ. ਅਰਵਿੰਦਰ ਰੂਪਰਾ ਸਾਬਕਾ ਕੌਂਸਲਰ, ਸਮਾਜ ਸੇਵਕ ਅਮਨ ਮਲਹੋਤਰਾ ਸ਼ਾਹਕੋਟ, ਬਿਕਰਮਜੀਤ ਸਿੰਘ ਬਜਾਜ, ਪਰਮਜੀਤ ਕੌਰ ਬਜਾਜ ਵਾਈਸ ਪ੫ਧਾਨ ਨਗਰ ਪੰਚਾਇਤ ਸਾਹਕੋਟ, ਯਸ਼ਪਾਲ ਗੁਪਤਾ, ਸੁਰਿੰਦਰ ਸਿੰਘ ਵਿਰਦੀ, ਗਿਆਨ ਸੈਦਪੁਰੀ, ਰਣਜੀਤ ਬਹਾਦੁਰ, ਜਸਵਿੰਦਰ ਸਿੰਘ ਚੰਦੀ, ਗੁਰਮੀਤ ਸਿੰਘ ਜੋਸਨ, ਅਜੀਤ ਸਿੰਘ ਜੰਮੂ, ਦੀਪੂ ਸੈਦਪੁਰੀ, ਅਮਰਜੀਤ ਐੱਸਪੀ, ਬੂਟਾ ਸਿੰਘ ਤੇ ਹੋਰ ਵੀ ਹਾਜ਼ਰ ਸਨ।