ਸਮਰਕੰਦ (ਏਜੰਸੀ) : ਭਾਰਤੀ ਟੈਨਿਸ ਖਿਡਾਰੀ ਯੁਕੀ ਭਾਂਬਰੀ ਨੇ ਵੀਰਵਾਰ ਐਡ੍ਰੀਅਨ ਮੇਨੇਂਡੇਜ ਮਸੇਈਰਾਸ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਏਟੀਪੀ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਥਾਂ ਬਣਾ ਲਈ। ਫਾਈਨਲ 'ਚ ਥਾਂ ਬਣਾਉਣ ਲਈ ਉਨ੍ਹਾਂ ਦਾ ਮੁਕਾਬਲਾ ਹਮਵਤਨ ਸਾਕੇਤ ਮਾਇਨੇਨੀ ਨਾਲ ਹੋਵੇਗਾ। ਯੁਕੀ ਨੇ ਆਪਣੇ ਸਪੈਨਿਸ਼ ਵਿਰੋਧੀ ਨੂੰ 6-4, 6-4 ਨਾਲ ਹਰਾਇਆ, ਜਦਕਿ ਸਾਕੇਤ ਨੇ ਬਰਤਾਨੀਆ ਦੇ ਬ੍ਰਾਈਡੇਨ ਕਲੇਨ ਨੂੰ 6-4, 1-6, 6-1 ਨਾਲ ਹਰਾਇਆ। ਯੁਕੀ ਨੇ ਜਿੱਤਣ ਤੋਂ ਬਾਅਦ ਕਿਹਾ ਕਿ ਇਹ ਬਿਹਤਰੀਨ ਮੈਚ ਸੀ ਤੇ ਮੈਂ ਪੂਰੇ ਮੈਚ 'ਚ ਕਈ ਮੌਕੇ ਬਣਾਏ। ਮੈਂ ਦਬਾਅ ਬਣਾਏ ਰੱਖਿਆ ਤੇ ਹਮਲਾਵਰ ਖੇਡ ਦਾ ਫ਼ਾਇਦਾ ਮਿਲਿਆ।

------

ਬੋਪੰਨਾ-ਮਰਜੀਆ ਦੀ ਜੋੜੀ ਹਾਰੀ

ਭਾਰਤ ਦੇ ਰੋਹਨ ਬੋਪੰਨਾ ਤੇ ਰੋਮਾਨੀਆ ਦੇ ਉਨ੍ਹਾਂ ਦੇ ਜੋੜੀਦਾਰ ਫਲੋਰਿਨ ਮਰਜੀਆ ਨੂੰ ਰੋਮ ਮਾਸਟਰਜ਼ ਦੇ ਪੁਰਸ਼ ਡਬਲਜ਼ ਦੇ ਦੂਜੇ ਦੌਰ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਤੇ ਮਰਜੀਆ ਨੂੰ ਨੀਦਰਲੈਂਡ ਦੇ ਜੀਨ ਜੂਲੀਅਨ ਰੋਜਰ ਤੇ ਰੋਮਾਨੀਆ ਦੇ ਹੋਰਿਆ ਟੇਕਾਊ ਤੋਂ 2-6, 7-5, 8-10 ਹਾਰ ਝੱਲਣੀ ਪਈ। ਡੱਚ-ਰੋਮਾਨੀਆਈ ਜੋੜੀਦਾਰਾਂ ਨਾਲ ਬੋਪੰਨਾ-ਮਰਜੀਆ ਦਾ ਇਹ ਪਹਿਲਾ ਮੁਕਾਬਲਾ ਸੀ।