ਵਿਸ਼ੇਸ਼

-ਬੀਸੀਸੀਆਈ ਦੇ ਅਹੁਦੇਦਾਰਾਂ ਤੇ ਸਾਬਕਾ ਿਯਕਟਰਾਂ ਨੇ ਖੜ੍ਹਾ ਕੀਤਾ ਕਟਹਿਰੇ 'ਚ

-ਕਿਹਾ, ਟੀਮ 'ਚ ਚੋਣ ਕਰਨ ਜਾਂ ਰੋਕਣ ਨੂੰ ਲੈ ਕੇ ਹੋ ਰਹੀ ਹੈ ਇਸ ਦੀ ਵਰਤੋਂ

ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਟੀਮ ਇੰਡੀਆ ਦੀ ਚੋਣ ਲਈ ਜ਼ਰੂਰੀ ਕੀਤੇ ਗਏ ਯੋ-ਯੋ ਟੈਸਟ ਨੂੰ ਲੈ ਕੇ ਗੰਭੀਰ ਸਵਾਲ ਉੱਠ ਰਹੇ ਹਨ। ਭਾਰਤੀ ਟੀਮ ਦੇ ਇਕ ਵੱਡੇ ਿਯਕਟਰ ਸਮੇਤ ਬੀਸੀਸੀਆਈ ਦੇ ਇਕ ਅਹੁਦੇਦਾਰ ਨੇ ਹੀ ਇਸ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਹੀ ਨਹੀਂ ਬਾਕੀ ਲੋਕ ਦੱਬੀ ਜ਼ੁਬਾਨ 'ਚ ਇਸ ਬਾਰੇ ਗੱਲ ਕਰ ਰਹੇ ਹਨ। ਫਿਟਨੈੱਸ ਲਈ ਬੈਂਗਲੁਰੂ ਸਥਿਤ ਨੈਸ਼ਨਲ ਿਯਕਟ ਅਕੈਡਮੀ (ਐੱਨਸੀਏ) 'ਚ ਹੋਣ ਵਾਲੇ ਇਸ ਟੈਸਟ ਦੀ ਪਾਰਦਰਸ਼ਤਾ ਤੇ ਉਪਯੋਗਤਾ 'ਤੇ ਸਵਾਲ ਪਹਿਲਾਂ ਤੋਂ ਹੀ ਉੱਠ ਰਹੇ ਹਨ।

ਮੁੰਬਈ 'ਚ ਮੰਗਲਵਾਰ ਨੂੰ ਬੀਸੀਸੀਆਈ ਅਹੁਦੇਦਾਰਾਂ ਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਮੀਟਿੰਗ ਤੋਂ ਪਹਿਲਾਂ ਇਕ ਅਹੁਦੇਦਾਰ ਨੇ ਇਸ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ। ਇਸ ਟੈਸਟ ਦੇ ਨੂੰ ਚਲਾਉਣ ਵਾਲੇ ਟੀਮ ਇੰਡੀਆ ਦੇ ਫਿਟਨੈੱਸ ਤੇ ਕੰਡੀਸ਼ਨਿੰਗ ਕੋਚ ਵਾਸੂ 'ਤੇ ਵੀ ਸਵਾਲ ਉੱਠ ਰਹੇ ਹਨ। ਪਿਛਲੇ ਦਿਨੀਂ ਭਾਰਤੀ ਟੀਮ 'ਚ ਵਾਪਸੀ ਕਰਨ ਵਾਲੇ ਦਿਨੇਸ਼ ਕਾਰਤਿਕ ਕਦੀ ਵਾਸੂ ਦੇ ਹੀ ਜਿੰਮ 'ਚ ਜਾਇਆ ਕਰਦੇ ਸਨ ਤੇ ਉਨ੍ਹਾਂ ਦੇ ਕੰਡੀਸ਼ਨਿੰਗ ਕੋਚ ਬਣਨ ਤੋਂ ਬਾਅਦ ਕਾਰਤਿਕ ਦੀ ਟੀਮ 'ਚ ਵਾਪਸੀ ਹੋ ਗਈ ਹੈ। ਹੁਣ ਇਹ ਇਤਫ਼ਾਕ ਹੈ ਜਾਂ ਕੁਝ ਹੋਰ ਇਹ ਤਾਂ ਟੀਮ ਮੈਨੇਜਮੈਂਟ ਹੀ ਦੱਸ ਸਕਦੀ ਹੈ।

ਸੂਤਰਾਂ ਮੁਤਾਬਕ ਬੀਸੀਸੀਆਈ ਦੇ ਇਕ ਅਹੁਦੇਦਾਰ ਨੇ ਮੰਗਲਵਾਰ ਨੂੰ ਮੀਟਿੰਗ ਤੋਂ ਪਹਿਲਾਂ ਸੀਈਓ ਰਾਹੁਲ ਜੌਹਰੀ ਨੂੰ ਪੁੱਿਛਆ ਕਿ ਆਖ਼ਰ ਇਹ ਯੋ-ਯੋ ਟੈਸਟ ਕਿਸ ਆਧਾਰ 'ਤੇ ਟੀਮ ਇੰਡੀਆ 'ਚ ਚੋਣ ਦਾ ਆਧਾਰ ਬਣ ਗਿਆ ਤਾਂ ਜਵਾਬ ਮਿਲਿਆ ਟੀਮ ਮੈਨੇਜਮੈਂਟ ਤੇ ਚੋਣਕਾਰ ਚਾਹੁੰਦੇ ਸਨ ਕਿ ਅਜਿਹਾ ਹੋਵੇ। ਅਹੁਦੇਦਾਰ ਨੇ ਕਿਹਾ ਕਿ ਚੋਣਕਾਰਾਂ ਦਾ ਕੰਮ ਚੋਣ ਕਰਨਾ ਹੈ ਨਾ ਕਿ ਨਿਤੀ ਤੈਅ ਕਰਨਾ। ਜੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਯੋ-ਯੋ ਟੈਸਟ ਪਾਸ ਨਹੀਂ ਕਰ ਸਕੇਗਾ ਤਾਂ ਕੀ ਉਸ ਨੂੰ ਟੀਮ 'ਚ ਨਹੀਂ ਲਿਆ ਜਾਵੇਗਾ? ਅਜਿਹਾ ਹੁੰਦਾ ਤਾਂ ਵੀਵੀਐੱਸ ਲਕਸ਼ਮਨ ਭਾਰਤ ਤੇ ਆਸਟ੫ੇਲੀਆ ਖ਼ਿਲਾਫ਼ ਦੋਹਰਾ ਸੈਂਕੜਾ ਲਾ ਕੇ ਜਿੱਤ ਨਾ ਦਿਵਾ ਸਕਦੇ ਕਿਉਂਕਿ ਉਹ ਯੋ-ਯੋ ਟੈਸਟ ਪਾਸ ਨਹੀਂ ਕਰ ਸਕਦੇ ਸਨ। ਇਹੀ ਨਹੀਂ ਕਰੀਅਰ ਦੇ ਆਖ਼ਰੀ ਤਿੰਨ ਸਾਲਾਂ 'ਚ ਤਾਂ ਸਚਿਨ ਤੇਂਦੁਲਕਰ ਵੀ ਯੋ-ਯੋ ਟੈਸਟ ਪਾਸ ਨਾ ਕਰ ਸਕਦੇ ਤਾਂ ਉਨ੍ਹਾਂ ਦਾ ਕਰੀਅਰ ਤਿੰਨ ਸਾਲ ਪਹਿਲਾਂ ਹੀ ਸਮਾਪਤ ਹੋ ਜਾਂਦਾ। ਮਨੀਸ਼ ਪਾਂਡੇ ਯੋ-ਯੋ ਟੈਸਟ ਪਾਸ ਕਰ ਕੇ ਆਏ ਹਨ ਪਰ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਨਹੀਂ ਮਿਲ ਰਹੀ ਹੈ।

38 ਦੇ ਨੇਹਰਾ ਟੈਸਟ ਪਾਸ ਕਰ ਲੈਂਦੇ ਹਨ ਪਰ ਯੁਵੀ ਤੇ ਰੈਣਾ ਨਹੀਂ :

ਬੀਸੀਸੀਆਈ ਦੇ ਇਕ ਹੋਰ ਅਹੁਦੇਦਾਰ ਨੇ ਕਿਹਾ ਕਿ ਯੋ-ਯੋ ਟੈਸਟ ਚੋਣ ਦਾ ਨਹੀਂ ਬਲਕਿ ਚੋਣ ਨਾ ਕਰਨ ਦਾ ਟੈਸਟ ਦਿਖਾਈ ਦੇਣ ਲੱਗਾ ਹੈ। ਇਸ ਟੈਸਟ ਨੂੰ 38 ਸਾਲ ਦੇ ਆਸ਼ੀਸ਼ ਨੇਹਰਾ ਪਾਸ ਕਰ ਲੈਂਦੇ ਹਨ ਪਰ ਯੁਵਰਾਜ ਸਿੰਘ ਤੇ ਸੁਰੇਸ਼ ਰੈਣਾ ਫੇਲ ਹੋ ਜਾਂਦੇ ਹਨ। ਇਕ ਸੀਨੀਅਰ ਿਯਕਟਰ ਨੇ ਵੀ ਇਸ ਟੈਸਟ ਦੀ ਪ੍ਰਕਿਰਿਆ ਦੀ ਪਾਰਦਰਸ਼ਕਤਾ 'ਤੇ ਸਵਾਲ ਉਠਾਏ ਹਨ। ਯੁਵਰਾਜ ਸਿੰਘ ਨੇ ਇਸ ਟੈਸਟ ਨੂੰ ਪਾਸ ਕਰਨ ਲਈ ਅਜੇ ਤਕ ਘਰੇਲੂ ਿਯਕਟ 'ਚ ਬੱਲਾ ਵੀ ਨਹੀਂ ਉਠਾਇਆ ਹੈ। ਉਹ ਇਸ ਨੂੰ ਪਾਸ ਕਰਨ ਲਈ ਕਈ ਮੀਨਿਆਂ ਤੋਂ ਐੱਨਸੀਏ 'ਚ ਅਭਿਆਸ ਕਰ ਰਹੇ ਹਨ। ਹਾਲਾਂਕਿ ਇਸ ਦੇ ਬਾਵਜੂਦ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਚਾਹੁੰਦੇ ਹਨ ਕਿ ਟੀਮ 'ਚ ਚੋਣ ਲਈ ਯੋ-ਯੋ ਟੈਸਟ ਬਣਿਆ ਰਹੇ।

ਕਠਪੁਤਲੀ ਹੈ ਇਹ ਟੈਸਟ :

ਿਫ਼ਲਹਾਲ ਯੋ-ਯੋ ਟੈਸਟ ਕੁਝ ਲੋਕਾਂ ਦੇ ਹੱਥਾਂ 'ਚ ਕਠਪੁਤਲੀ ਬਣ ਗਿਆ ਹੈ। ਬੀਸੀਸੀਆਈ ਨੂੰ ਇਸ ਵਿਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ। ਇਸ ਸਾਲ 13 ਅਗਸਤ ਨੂੰ ਜਦ ਸ੍ਰੀਲੰਕਾ ਖ਼ਿਲਾਫ਼ ਵਨ ਡੇ ਸੀਰੀਜ਼ ਲਈ ਟੀਮ ਦਾ ਐਲਾਨ ਹੋਇਆ ਤਾਂ ਇਸ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਟੀਮ ਵਿਚ ਯੁਵਰਾਜ ਤੇ ਰੈਣਾ ਦਾ ਨਾਂ ਨਹੀਂ ਸੀ। ਇਸ ਤੋਂ ਬਾਅਦ ਬੋਰਡ ਵੱਲੋਂ ਇਹ ਕਿਹਾ ਗਿਆ ਕਿ ਇਨ੍ਹਾਂ ਦੋਵਾਂ ਦੀ ਚੋਣ ਨਾ ਹੋਣ ਪਿੱਛੇ ਉਨ੍ਹਾਂ ਦਾ ਪ੍ਰਦਰਸ਼ਨ ਨਹੀਂ ਬਲਕਿ ਯੋ-ਯੋ ਟੈਸਟ 'ਚ ਫੇਲ੍ਹ ਹੋਣਾ ਹੈ। ਕੋਹਲੀ, ਸ਼ਾਸਤਰੀ ਤੇ ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਸਾਫ ਕਹਿ ਦਿੱਤਾ ਹੈ ਕਿ ਕਿੰਨਾ ਵੀ ਵੱਡਾ ਨਾਂ ਕਿਉਂ ਨਾ ਹੋਵੇ ਉਸ ਦੀ ਫਿਟਨੈੱਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਇਹ ਹੁੰਦੈ ਯੋ-ਯੋ ਬੀਪ ਟੈਸਟ :

ਫੁੱਟਬਾਲ, ਰਗਬੀ ਤੇ ਿਯਕਟ 'ਚ 'ਯੋ-ਯੋ ਬੀਪ ਟੈਸਟ' ਕਿਸੇ ਖਿਡਾਰੀ ਦੇ ਦਮ ਦੀ ਜਾਂਚ ਕਰਨ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੂਰੀ ਦੁਨੀਆ ਦੀਆਂ ਟੀਮਾਂ ਨੇ ਇਸ ਨੂੰ ਜ਼ਰੂਰੀ ਬਣਾ ਰੱਖਿਆ ਹੈ। ਇਸ ਟੈਸਟ 'ਚ ਕਈ 'ਕੋਂਸ' ਦੀ ਮਦਦ ਨਾਲ 20 ਮੀਟਰ ਦੀ ਦੂਰੀ 'ਤੇ ਦੋ ਲਾਈਨਾਂ ਬਣਾਈਆਂ ਜਾਂਦੀਆਂ ਹਨ। ਖਿਡਾਰੀ ਲਾਈਨ ਦੇ ਪਿੱਛੇ ਆਪਣਾ ਪੈਰ ਰੱਖ ਕੇ ਸ਼ੁਰੂਆਤ ਕਰਦਾ ਹੈ ਤੇ ਨਿਰਦੇਸ਼ ਮਿਲਦੇ ਹੀ ਦੌੜਨਾ ਸ਼ੁਰੂ ਕਰਦਾ ਹੈ। ਉਸ ਨੂੰ 20 ਮੀਟਰ ਦੀ ਦੂਰੀ 'ਤੇ ਬਣੀਆਂ ਦੋ ਲਾਈਨਾਂ ਵਿਚਾਲੇ ਲਗਾਤਾਰ ਦੌੜਨਾ ਪੈਂਦਾ ਹੈ ਤੇ ਜਦ ਬੀਪ ਵੱਜਦੀ ਹੈ ਤਾਂ ਮੁੜਨਾ ਪੈਂਦਾ ਹੈ। ਹਰ ਇਕ ਮਿੰਟ ਜਾਂ ਤੈਅ ਕੀਤੇ ਗਏ ਸਮੇਂ 'ਚ ਖਿਡਾਰੀ ਨੂੰ ਆਪਣੇ ਦੌੜਨ ਦੀ ਰਫ਼ਤਾਰ ਵਧਾਉਣੀ ਪੈਂਦੀ ਹੈ ਜੇ ਉਹ ਸਮੇਂ 'ਤੇ ਲਾਈਨ ਤਕ ਨਾ ਪੁੱਜੇ ਤਾਂ ਦੋ ਹੋਰ 'ਬੀਪ' ਤੋਂ ਬਾਅਦ ਉਸ ਨੂੰ ਤੇਜ਼ੀ ਫੜਨੀ ਪੈਂਦੀ ਹੈ। ਜੇ ਇਸ ਤੋਂ ਬਾਅਦ ਵੀ ਖਿਡਾਰੀ ਦੋਵਾਂ ਪਾਸਿਆਂ 'ਤੇ ਮਾਪਦੰਡਾਂ ਮੁਤਾਬਕ ਤੇਜ਼ੀ ਹਾਸਿਲ ਨਹੀਂ ਕਰ ਸਕਦਾ ਤਾਂ ਉਸ ਦੀ ਜਾਂਚ ਰੋਕ ਦਿੱਤੀ ਜਾਂਦੀ ਹੈ। ਇਹ ਪੂਰੀ ਪ੍ਰਕਿਰਿਆ ਸਾਫਟਵੇਅਰ 'ਤੇ ਅਧਾਰਿਤ ਹੁੰਦੀ ਹੈ। ਜਿਸ ਵਿਚ ਨਤੀਜੇ ਰਿਕਾਰਡ ਕੀਤੇ ਜਾਂਦੇ ਹਨ। ਯੋ-ਯੋ ਟੈਸਟ 'ਚ ਆਸਟ੫ੇਲੀਆਈ ਿਯਟਕਰ ਸਭ ਤੋਂ ਅੱਗੇ ਮੰਨੇ ਜਾਂਦੇ ਹਨ। ਇਸ ਟੈਸਟ 'ਚ ਉਨ੍ਹਾਂ ਦਾ ਓਸਤ ਸਕੋਰ 21 ਹੁੰਦਾ ਹੈ। ਭਾਰਤੀ ਟੀਮ 'ਚ ਥਾਂ ਬਣਾਉਣ ਲਈ ਹਰ ਖਿਡਾਰੀ ਨੂੰ ਘੱਟੋ ਘੱਟ 16 ਦਾ ਸਕੋਰ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਤਕ ਇਹ ਸਿਰਫ਼ ਇਕ ਰਵਾਇਤੀ ਬੀਪ ਟੈਸਟ ਹੀ ਹੋਇਆ ਕਰਦਾ ਸੀ ਤੇ ਇਸ ਵਿਚ ਖਿਡਾਰੀ ਦੇ ਸਕੋਰ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਤਦ ਇਹ ਟੀਮ 'ਚ ਚੋਣ ਦਾ ਮਾਪਦੰਡ ਵੀ ਨਹੀਂ ਸੀ। 90 ਦੇ ਦਹਾਕੇ ਵਿਚ ਮੁਹੰਮਦ ਅਜ਼ਹਰੂਦੀਨ, ਰਾਬਿਨ ਸਿੰਘ ਤੇ ਅਜੇ ਜਡੇਜਾ ਨੂੰ ਛੱਡ ਕੇ ਕੋਈ ਹੋਰ ਭਾਰਤੀ ਖਿਡਾਰੀ ਇਸ ਟੈਸਟ 'ਚ 16.5 ਤੋਂ ਬਿਹਤਰ ਦਾ ਸਕੋਰ ਨਹੀਂ ਬਣਾ ਸਕਦਾ ਸੀ। ਮੌਜੂਦਾ ਸਮੇਂ ਵਿਚ ਕਪਤਾਨ ਕੋਹਲੀ ਤੇ ਰਵਿੰਦਰ ਜਡੇਜਾ ਨੇ ਇਸ ਵਿਚ ਸਰਬੋਤਮ 21 ਦਾ ਸਕੋਰ ਕੀਤਾ ਹੈ।