ਗੁਰੂਗ੍ਰਾਮ (ਜੇਐੱਨਐੱਨ) : ਪ੍ਰੋ ਕੁਸ਼ਤੀ ਲੀਗ ਦੇ ਦੂਜੇ ਐਡੀਸ਼ਨ ਦੀ ਸ਼ੁੱਕਰਵਾਰ ਨੂੰ ਹੋਈ ਨਿਲਾਮੀ 'ਚ ਜਾਰਜੀਆ ਦੇ ਭਲਵਾਨ ਵਲਾਦੀਮੀਰ ਖਿਨਚੇਗਸ਼ਵੀਲੀ ਸਭ ਤੋਂ ਮਹਿੰਗੇ ਵਿਕੇ। ਉਨ੍ਹਾਂ ਨੂੰ ਪੰਜਾਬ ਦੀ ਟੀਮ ਨੇ 48 ਲੱਖ ਰੁਪਏ 'ਚ ਖ਼ਰੀਦਿਆ। ਬਜਰੰਗ ਪੂਨੀਆ ਨੂੰ 38 ਲੱਖ ਰੁਪਏ 'ਚ ਦਿੱਲੀ ਨੇ, ਰੂਸ ਦੇ ਮਾਗੋਮੇਦ ਕੁਰਬਾਨ ਅਲਾਈਵ ਨੂੰ 47 ਲੱਖ 'ਚ ਹਰਿਆਣਾ ਨੇ, ਅਜਰਬਾਈਜਾਨ ਦੇ ਜਰਾਈਲ ਹਸਨਾਵ ਨੂੰ 43 ਲੱਖ 'ਚ ਮੁੰਬਈ ਨੇ, ਅਜਰਬਾਈਜਾਨ ਦੀ ਹੀ ਮਾਰੀਆ ਸਟੈਡਨਿਕ ਨੂੰ ਦਿੱਲੀ ਨੇ 47 ਲੱਖ ਰੁਪਏ 'ਚ, ਸਵੀਡਨ ਦੀ ਸੋਫੀਆ ਨੂੰ ਸਾਢੇ 41 ਲੱਖ 'ਚ ਹਰਿਆਣਾ ਨੇ, ਨਾਈਜੀਰੀਆ ਦੇ ਓਡੋਨਾਇਓ ਨੂੰ 32 ਲੱਖ 'ਚ ਪੰਜਾਬ ਨੇ, ਕੈਨੇਡਾ ਦੀ ਏਰੀਕਾ ਨੂੰ 43 ਲੱਖ 'ਚ ਮੁੰਬਈ ਨੇ ਖਰੀਦਿਆ। ਯੋਗੇਸ਼ਵਰ ਨੇ ਵਿਆਹ ਕਾਰਨ ਨਿਲਾਮੀ 'ਚ ਹਿੱਸਾ ਨਹੀਂ ਲਿਆ। ਅਮਿਤ ਧਨਖੜ ਨੂੰ 32 ਲੱਖ 'ਚ ਉੱਤਰ ਪ੍ਰਦੇਸ਼ ਨੇ, ਸਾਕਸ਼ੀ ਮਲਿਕ ਨੂੰ 30 ਲੱਖ 'ਚ ਦਿੱਲੀ ਨੇ, ਰਿਤੂ ਫੋਗਾਟ ਨੂੰ 36 ਲੱਖ 'ਚ ਜੈਪੁਰ ਨੇ, ਗੀਤਾ ਤੇ ਬਬੀਤਾ ਫੋਗਾਟ ਨੂੰ ਉੱਤਰ ਪ੍ਰਦੇਸ਼ ਨੇ 16-16 ਲੱਖ ਰੁਪਏ 'ਚ ਖਰੀਦਿਆ।