ਲਾ ਲੀਗਾ

-ਲੋਗਾਂਸ 'ਤੇ 3-0 ਨਾਲ ਦਰਜ ਕੀਤੀ ਆਸਾਨ ਜਿੱਤ

-ਰੀਆਲ ਮੈਡਿ੫ਡ ਤੇ ਐਟਲੇਟਿਕੋ ਮੈਡਿ੫ਡ ਨੇ ਖੇਡਿਆ ਡਰਾਅ

ਬਾਰਸੀਲੋਨਾ (ਰਾਇਟਰ) : ਲੁਹਿਸ ਸੁਆਰੇਜ ਦੇ ਦੋ ਗੋਲਾਂ ਦੇ ਦਮ 'ਤੇ ਬਾਰਸੀਲੋਨਾ ਨੇ ਲੋਗਾਂਸ ਨੂੰ 3-0 ਨਾਲ ਹਰਾ ਕੇ ਲੀਗਾ ਦੇ 12 ਮੁਕਾਬਲਿਆਂ 'ਚ 11ਵੀਂ ਜਿੱਤ ਦਰਜ ਕੀਤੀ। ਉਥੇ,ਰੀਆਲ ਮੈਡਿ੫ਡ ਤੇ ਐਟਲੇਟਿਕੋ ਮੈਡਿ੫ਡ ਗੋਲ ਰਹਿਤ ਡਰਾਅ ਖੇਡ ਕੇ ਬਾਰਸੀਲੋਨਾ ਤੋਂ ਦਸ ਅੰਕ ਪਿੱਛੇ ਹੋ ਗਏ ਹਨ।

ਬਾਰਸੀਲੋਨਾ ਦੇ ਸਟਰਾਈਕਰ ਸੁਆਰੇਜ ਨੇ ਪੰਜਵੀਂ ਵਾਰ ਲੀਗਦੇ ਦੋ ਗੋਲ ਕਰਕੇ ਆਪਣੀ ਟੀਮ ਨੂੰ ਲੇਗਾਂਸ ਖ਼ਿਲਾਫ਼ ਵਾਧਾ ਦਿਵਾਇਆ। ਇਸ ਤੋਂ ਬਾਅਦ ਸਬਸਿਟਿਊਟ ਪੋਲਿਨਹੋ ਪੋਕੜ ਨੇ ਤੀਜਾ ਗੋਲ ਕਰਕੇ ਬਾਰਸੀਲੋਨਾ ਨੂੰ ਆਸਾਨ ਜਿੱਤ ਦਿਵਾ ਦਿੱਤੀ। ਬਾਰਸੀਲੋਨਾ ਦੇ ਲੀਗ 'ਚ 12 ਮੁਕਾਬਲੇ ਖੇਡ ਕੇ 34 ਅੰਕ ਹੋ ਗਏ ਹਨ ਤੇ ਉਹ ਚੋਟੀ 'ਤੇ ਕਾਬਜ ਹੈ। ਤੀਜੇ ਸਥਾਨ 'ਤੇ 24 ਅੰਕਾਂ ਦੇ ਨਾਲ ਰੀਆਲ ਮੈਡਿ੫ਡ ਚੌਥੇ ਸਥਾਨ ਐਟਲੇਟਿਕੋ , ਸੇਵਿਲਾ ਪੰਜਵੇਂ ਸਥਾਨ 'ਤੇ ਬਣੇ ਹੋਏ ਹਨ।

ਉਥੇ, ਐਟਲੇਟਿਕੋ ਮੈਡਿ੫ਡ ਦੇ ਫਾਰਵਰਡ ਏਂਜੋਲ ਕੋਰੀਆ ਨੇ ਤੀਜੇ ਮਿੰਟ 'ਚ ਗੋਲ ਕਰਨ ਦਾ ਇਕ ਬੇਹੱਦ ਹੀ ਵੱਡਾ ਮੌਕਾ ਗਵਾ ਦਿੱਤਾ। ਦੂਜੇ ਹਾਫ਼ 'ਚ ਰੀਆਲ ਮੈਡਿ੫ਡ ਦੇ ਗੋਲਕੀਪਰ ਰਾਫ਼ੇਲ ਵਾਰੇਨ ਨੇ ਕੇਵਿਨ ਗੇਮਰੋ ਦੇ ਚਿੱਪ ਸ਼ਾਟ ਨੂੰ ਗੋਲ ਹੋਣ ਤੋ ਬਚਾਇਆ। ਐਟਲੇਟਿਕੋ ਦੇ ਗੋਲਕੀਪਰ ਜੈਨ ਓਬਲਕ ਨੇ ਮੈਚ 'ਚ ਅੰਤ 'ਚ ਿਯਸਟਿਆਨੋ ਰੋਨਾਲਡੋ ਦੇ ਦੋ ਗੋਲ ਬਚਾਏ। ਅੰਤ 'ਚ ਇਹ ਮੁਕਾਬਲਾ 0-0 ਨਾਲ ਡਰਾਅ ਹੋ ਗਿਆ। 12 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਦੋਵੇਂ ਟੀਮਾਂ ਦਰਮਿਆਨ ਕੋਈ ਮੁਕਾਬਲਾ ਡਰਾਅ ਰਿਹਾ।

ਮੈਦਾਨ 'ਚ ਰੀਆਲ ਮੈਡਿ੫ਡ ਤੇ ਐਟਲੇਟਿਕੋ ਮੈਡਿ੫ਡ ਦਰਮਿਆਨ ਦੀ ਜੰਗ ਮੈਦਾਨ 'ਚ ਸਾਫ ਤੌਰ 'ਤੇ ਵੇਖਣ ਨੂੰ ਮਿਲੀ। ਮੈਡਿ੫ਡ ਦੇ ਕੋਚ ਜਿਨੇਦਿਨ ਜਿਦਾਨ ਨੇ ਕਿਹਾ ਕਿ ਅਸੀਂ ਗੋਲ ਦੇ ਮੌਕੇ ਗੁਆਏ, ਪਰ ਮੈਂ ਆਪਣੇ ਖਿਡਾਰੀਆਂ ਬਾਰੇ ਸੋਚਾਂ ਤਾਂ ਇਹ ਇਸ 'ਚ ਇਸ ਤੋਂ ਕਿਤੇ ਬਿਹਤਰ ਕਰ ਸਕਦੇ ਸੀ। 10 ਅੰਕ ਬਹੁਤ ਹੁੰਦੇ ਹਨ ਪਰ ਉਹ ਬੇਸ਼ੱਕ ਜਰੂਰ ਬਦਲਸ ਸਕਦੇ ਹਨ ਕਿਉਂਕਿ ਬਾਰਸੀਲੋਨਾ ਲਗਾਤਾਰ ਨਹੀਂ ਜਿੱਤ ਸਕਦਾ ਹੈ ਤੇ ਅਸੀਂ ਵੀ ਰਰੇਸ 'ਚ ਬਣੇ ਰਹਾਂਗੇ।

ਐਟਲੇਟਿਕੋ ਦੇ ਮਾਲਕ ਡਿਏਗੋ ਸਿਮੇਓਨ ਨੇ ਕਿਹਾ ਕਿ ਸ਼ੁਰੂਆਤੀ 25 ਮਿੰਟ 'ਚ ਅਸੀਂ ਦੁਨੀਆਂ ਦੀ ਸਰਬੋਤਮ ਟੀਮਾਂ ਨੂੰ ਚੁਣੌਤੀ ਦਿੱਤੀ। ਅਸੀਂ ਗੋਲ ਕਰਨ ਤੋਂ ਖੁੰਝ ਰਹੇ ਹਾਂ। ਪਰ ਜੇਕਰ ਕੋਰੀਆ ਗੋਲ ਕਰ ਦਿੰਦੇ ਤਾਂ ਖੇਡ ਪੂਰੀ ਤਰ੍ਹਾਂ ਬਦਲ ਸਕਦਾ ਸੀ।