ਗੁਹਾਟੀ (ਪੀਟੀਆਈ) : ਆਈਬਾ ਮਹਿਲਾ ਯੂਥ ਵਿਸ਼ਵ ਚੈਂਪੀਅਨਸ਼ਿਪ'ਚ ਸੋਮਵਾਰ ਨੂੰ ਭਾਰਤੀ ਮਹਿਲਾਵਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਚੈਂਪੀਅਨਸ਼ਿਪ 'ਚ ਆਸਥਾ ਪਾਹਵਾ ਨੇ ਜਿੱਤੇ ਕੁਆਰਟਰ ਫਾਈਨਲ 'ਚ ਥਾਂ ਬਣਾਈ ਉਥੇ ਸ਼ਸ਼ੀ ਚੋਪੜਾ ਨੇ ਆਖ਼ਰੀ-16 'ਚ ਸਥਾਨ ਪੱਕਾ ਕੀਤਾ। ਭਾਰਤ ਵੱਲੋਂ ਇਕ ਹੋਰ ਮਹਿਲਾ ਖਿਡਾਰਨ ਵਨਲਾਲਹਰੀਆਟਪੁਈ ਵਿਸ਼ਵ ਚੈਂਪੀਅਨਸਿਪ 'ਚੋਂ ਬਾਹਰ ਹੋ ਗਈ। ਪ੍ਰੀ ਕੁਆਰਟਰ ਫਾਈਨਲ 'ਚ ਆਸਥਾ ਪਾਹਵਾ ਨੇ 69 ਕਿਲੋਗ੍ਰਾਮ ਭਾਰ ਵਰਗ 'ਚ ਬੁਲਗਾਰੀਆ ਦੀ ਮੇਲਿਸ ਯੋਨੂਜੋਵਾ ਨੂੰ ਹਰਾਇਆ। 57 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ 'ਚ ਸ਼ਸ਼ੀ ਚੋਪੜਾ ਨੇ ਉਜਬੇਕਿਸਤਾਨ ਦੀ ਦੁਰਦੋਨਾਖੋਨ ਰਖਮਾਤੋਵਾ ਨੂੰ ਹਰਾਇਆ। ਵਨਲਾਲਹਰੀਆਟਪੁਈ ਨੂੰ ਦੱਖਣੀ ਕੋਰੀਆ ਦੀ ਐੱਮਏਜੀ ਨੇ ਹਰਾ ਕੇ ਪਹਿਲੇ ਗੇੜ 'ਚੋਂ ਹੀ ਬਾਹਰ ਕਰ ਦਿੱਤਾ।