ਗੁਰੂਗ੍ਰਾਮ (ਜੇਐੱਨਐੱਨ) : ਰੀਓ ਓਲੰਪਿਕ ਦੀ ਕਾਂਸਾ ਮੈਡਲ ਜੇਤੂ ਸਾਕਸ਼ੀ ਮਲਿਕ (58 ਕਿਲੋਗ੍ਰਾਮ) ਤੇ ਏਸ਼ੀਅਨ ਚੈਂਪੀਅਨਸ਼ਿਪ ਦੀ ਗੋਲਡ ਮੈਡਲ ਜੇਤੂ ਭਲਵਾਨ ਵਿਨੇਸ਼ ਫੋਗਾਟ (55 ਕਿਲੋਗ੍ਰਾਮ) ਨੰਬਰ ਦੋ ਭਲਵਾਨ ਬਣ ਗਈਆਂ ਹਨ। ਯੂਨਾਈਟਿਡ ਵਰਲਡ ਰੈਸਲਿੰਗ ਵਲੋਂ ਬੁੱਧਵਾਰ ਨੂੰ ਜਾਰੀ ਮਹਿਲਾ ਭਲਵਾਨਾਂ ਦੀ ਵਿਸ਼ਵ ਦਰਜਬੰਦੀ 'ਚ ਸਾਕਸ਼ੀ ਪੰਜਵੇਂ ਤੇ ਵਿਨੇਸ਼ 20ਵੇਂ ਨੰਬਰ 'ਤੇ ਹੈ। ਭਾਰਤੀ ਕੁਸ਼ਤੀ ਦੇ ਪ੍ਰਧਾਨ ਬਿ੍ਰਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਇਹ ਦੇਸ਼ ਲਈ ਮਾਣ ਦੀ ਗੱਲ ਹੈ।