ਮੁੰਬਈ : ਉੱਚੀ ਰੈਂਕਿੰਗ 'ਤੇ ਕਾਬਜ ਰੂਸੀ ਵਿਰੋਧੀ ਵੇਰੋਨਿਕਾ ਕੁਦੇਰਮੇਟੋਵਾ ਨੂੰ ਹਰਾ ਕੇ ਅੰਕਿਤਾ ਰੈਣਾ ਐੱਲਐਂਡਟੀ ਮੁੰਬਈ ਓਪਨ ਦੇ ਅਗਲੇ ਗੇੜ ਪ੍ਰੀਕੁਆਰਟਰ ਵਿਚ ਪੁੱਜ ਗਈ। 293ਵੀਂ ਰੈਂਕਿੰਗ ਵਾਲੀ 24 ਸਾਲਾ ਖਿਡਾਰਨ ਨੇ ਇਕ ਘੰਟੇ ਤੇ 35 ਮਿੰਟ ਤਕ ਚੱਲੇ ਮੁਕਾਬਲੇ 'ਚ 133ਵੀਂ ਰੈਂਕਿੰਗ 'ਤੇ ਕਾਬਜ ਵੇਰੋਨਿਕਾ 'ਤੇ 7-6, 6-3 ਨਾਲ ਜਿੱਤ ਦਰਜ ਕੀਤੀ।