ਨਿਊਯਾਰਕ : ਤਿੰਨ ਵਾਰ ਦੀ ਓਲੰਪਿਕ ਗੋਲਡ ਮੈਡਲ ਜੇਤੂ ਜਿਮਨਾਸਟ ਗੈਬੀ ਡਗਲਸ ਨੇ ਅਮਰੀਕਾ ਦੀ ਜਿਮਨਾਸਟਿਕ ਟੀਮ ਦੇ ਡਾਕਟਰ ਲੈਰੀ ਨਾਸਾਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। 2012 ਲੰਡਨ ਓਲੰਪਿਕ 'ਚ 'ਫੀਅਰਸ ਫਾਈਵ' ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੀ ਡਗਲਸ ਉਨ੍ਹਾਂ 'ਤੇ ਇਹ ਦੋਸ਼ ਲਾਉਣ ਵਾਲੀ ਤੀਜੀ ਖਿਡਾਰੀ ਹੈ। ਇਸ ਤੋਂ ਪਹਿਲਾਂ ਰਈਸਮੈਨ ਤੇ ਮਾਰੂਨੀ ਵੀ ਉਨ੍ਹਾਂ 'ਤੇ ਦੋਸ਼ ਲਾ ਚੁੱਕੀਆਂ ਹਨ।