ਖ਼ਾਸ ਗੱਲਾਂ

ਅਫ਼ਗਾਨਿਸਤਾਨ ਨੇ ਪਹਿਲਾਂ ਬੈਟਿੰਗ ਕਰਦਿਆਂ 248 ਦੌੜਾਂ ਬਣਾਈਆਂ

-ਜਵਾਬ 'ਚ ਪਾਕਿਸਤਾਨ ਦੀ ਟੀਮ ਸਿਰਫ਼ 63 ਦੌੜਾਂ 'ਤੇ ਹੋਈ ਆਊਟ

-ਅਫ਼ਗਾਨ ਟੀਮ ਦੀ ਜਿੱਤ ਦੇ ਹੀਰੋ ਰਹੇ ਇਕਰਾਮ ਤੇ ਮੁਜੀਬ ਜਾਦਰਾਨ

-ਪਾਕਿਸਤਾਨ ਨੂੰ 185 ਦੋੜਾਂ ਨਾਲ ਹਰਾ ਕੇ ਰਚਿਆ ਇਤਿਹਾਸ

ਕੁਆਲਾਲੰਪੁਰ (ਏਜੰਸੀ) : ਨਵੀਂ ਟੀਮ ਅਫ਼ਗਾਨਿਸਤਾਨ ਦੀ ਿਯਕਟ ਟੀਮ ਨੇ ਅੰਡਰ-19 ਏਸ਼ੀਆ ਕੱਪ 'ਚ ਚੈਂਪੀਅਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਕੁਆਲਾਲੰਪੁਰ 'ਚ ਖੇਡੇ ਗਏ ਫਾਈਨਲ ਮੈਚ 'ਚ ਟੀਮ ਨੇ ਖ਼ਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਪਾਕਿਸਤਾਨ ਦੀ ਟੀਮ ਨੂੰ 185 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਅਫ਼ਗਾਨਿਸਤਾਨ ਟੀਮ ਲਈ ਇਕਰਾਮ ਫੈਜੀ ਨੇ ਜ਼ਬਰਦਸਤ ਪ੫ਦਰਸ਼ਨ ਕਰਦਿਆਂ 107 ਦੌੜਾਂ ਦੀ ਪਾਰੀ ਖੇਡੀ । ਮੈਚ 'ਚ ਪਹਿਲਾਂ ਬੱਲੇਬਾਜੀ ਕਰਦਿਆਂ ਅਫ਼ਗਾਨ ਟੀਮ ਨੇ 248 ਦੌੜਾਂ ਦਾ ਸਕੋਰ ਬਣਾਇਆ, ਜਵਾਬ 'ਚ ਪਾਕਿਸਤਾਨ ਦੀ ਟੀਮ 22.1 ਓਵਰਾਂ 'ਚ ਸਿਰਫ 63 ਦੌੜਾਂ ਬਣਾ ਕੇ ਹੀ ਢੇਰ ਹੋ ਗਈ। ਮੈਨ ਆਫ਼ ਦਾ ਮੈਚ ਐਲਾਨ ਕੀਤੇ ਗਏ ਅਫ਼ਗਾਨਿਸਤਾਨ ਦੇ ਮੁਵੀਜ ਜਾਦਰਾਨ ਨੇ 13 ਦੌੜਾਂ ਦੇ ਕੇ ਪਾਕਿਸਤਾਨ ਦੇ ਪੰਜ ਬੱਲੇਬਾਜ਼ਾਂ ਨੂੰ ਆਊਟ ਕੀਤਾ।

ਪਾਕਿਤਸਾਨ ਦੇ ਬੱਲੇਬਾਜਾਂ ਦਾ ਪ੫ਦਰਸ਼ਨ ਇਸ ਕਦਰ ਨਿਰਾਸ਼ਾਜਨਕ ਰਿਹਾ ਕਿ ਟੀਮ ਦੇ 9 ਖਿਡਾਰੀ ਤਾਂ ਦੂਹਰੇ ਅੰਕ ਤਕ ਨਹੀਂ ਪਹੁੰਚ ਸਕੇ । ਜ਼ਿਕਰਯੋਗ ਹੈ ਕਿ ਨਵੀਂ ਉਲ ਹਕ ਦੀ ਅਗਵਾਈ ਵਾਲੀ ਅਫ਼ਗਾਨਿਸਤਾਨ ਟੀਮ ਨੇ ਸੈਮੀਫਾਈਨਲ 'ਚ ਨੇਪਾਲ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ ਸੀ । ਦੂਜੇ ਪਾਸੇ ਪਾਕਿਸਤਾਨ ਨੇ ਡਕਵਰਥ ਲੁਇਸ ਨਿਯਮ ਦੇ ਆਧਾਰ 'ਤੇ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ 'ਚ ਪ੫ਵੇਸ ਕੀਤਾ ਸੀ। ਫਾਈਨਲ ਤੋਂ ਬਾਅਦ ਅਫ਼ਗਾਨਿਸਤਾਨ ਲਈ ਰਹਿਮਾਨ ਗੁੱਲ ਤੇ ਇਬ੫ਾਹਿਮ ਜਾਦਰਾਨ ਦੀ ਜੋੜੀ ਨੇ ਪਹਿਲੇ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਰਹਿਮਾਨ ਦੇ ਆਊਟ ਹੋਣ ਤੋਂ ਬਾਅਦ ਇਕਰਾਮ ਨੇ ਜੋਰਦਾਰ ਬੱਲੇਬਾਜ਼ੀ ਕਰਕੇ ਸੈਂਕੜਾ ਲਾਇਆ । ਪਾਕਿਸਤਾਨ ਲਈ ਮੁਹੰਮਦ ਮੁੂਸਾ ਨੇ ਤਿੰਨ ਵਿਕਟਾਂ ਲਈਆਂ।