ਨਵੀਂ ਦਿੱਲੀ : ਭਾਰਤੀ ਭਲਵਾਨਾਂ ਦੀ ਪੋਲੈਂਡ 'ਚ ਮੰਗਲਵਾਰ ਤੋਂ ਸ਼ੁਰੂ ਹੋਈ ਪਹਿਲੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ੁਰੂਆਤ ਨਿਰਾਸ਼ਾਜਨਕ ਰਹੀ। ਪਹਿਲੇ ਦਿਨ ਗ੍ਰੀਕੋ ਰੋਮਨ ਦੇ ਮੁਕਾਬਲੇ ਹੋਏ ਜਿਸ ਵਿਚ ਯੋਗੇਸ਼ (71 ਕਿੱਲੋਗ੍ਰਾਮ) ਨੂੰ ਛੱਡ ਕੇ ਹੋਰ ਤਿੰਨ ਭਲਵਾਨ ਮਨਜੀਤ (75 ਕਿੱਲੋਗ੍ਰਾਮ), ਸੁਨੀਲ (85 ਕਿੱਲੋਗ੍ਰਾਮ) ਤੇ ਸੁਮਿਤ (98 ਕਿੱਲੋਗ੍ਰਾਮ) ਪਹਿਲੇ ਹੀ ਮੁਕਾਬਲੇ 'ਚ ਹਾਰ ਗਏ। ਪਹਿਲੇ ਗੇੜ 'ਚ ਵਾਕਓਵਰ ਮਿਲਣ ਤੋਂ ਬਾਅਦ ਯੋਗੇਸ਼ ਨੇ ਪ੍ਰੀ ਕੁਆਰਟਰ ਫਾਈਨਲ 'ਚ ਸਲੋਵਾਕੀਆ ਦੇ ਲਿਓਸ ਡ੍ਰਮੋਲਾ ਨੂੰ ਮਾਤ ਦਿੱਤੀ ਪਰ ਕੁਆਰਟਰ ਫਾਈਨਲ 'ਚ ਉਹ ਇਟਲੀ ਦੇ ਰਿਕਾਰਡੋ ਵਿਟੋ ਹੱਥੋਂ ਹਾਰ ਗਏ।