ਮਹਿਲਾ ਵਿਸ਼ਵ ਕੱਪ

-ਜੋ ਜਿੱਤਿਆ ਉਸ ਨੂੰ ਮਿਲੇਗੀ ਸੈਮੀਫਾਈਨਲ ਦੀ ਟਿਕਟ

-ਹਾਰਨ ਵਾਲੀ ਟੀਮ ਹੋ ਜਾਵੇਗੀ ਟੂਰਨਾਮੈਂਟ 'ਚੋਂ ਬਾਹਰ

ਡਰਬੀ (ਪੀਟੀਆਈ) : ਭਾਰਤੀ ਟੀਮ ਸ਼ਨਿਚਰਵਾਰ ਨੂੰ ਜਦ ਇੱਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਵਾਲੇ ਮੁਕਾਬਲੇ 'ਚ ਨਿਊਜ਼ੀਲੈਂਡ ਖ਼ਿਲਾਫ਼ ਮੈਦਾਨ 'ਤੇ ਉਤਰੇਗੀ ਤਾਂ ਉਸ ਲਈ ਇਹ ਮੁਕਾਬਲਾ ਕੁਆਰਟਰ ਫਾਈਨਲ ਵਾਂਗ ਹੋਵੇਗਾ ਹਾਲਾਂਕਿ ਲਗਾਤਾਰ ਦੋ ਹਾਰਾਂ ਨਾਲ ਭਾਰਤੀ ਟੀਮ ਦੇ ਆਤਮਵਿਸ਼ਵਾਸ 'ਚ ਕਮੀ ਆਈ ਹੈ ਅਤੇ ਜੇ ਉਹ ਇਹ ਮੈਚ ਵੀ ਹਾਰ ਜਾਂਦੀ ਹੈ ਤਾਂ ਉਸ ਨੂੰ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਵੇਗਾ।

ਅੰਕ ਸੂਚੀ 'ਚ ਚੌਥੇ ਸਥਾਨ 'ਤੇ ਕਾਬਜ ਟੀਮ ਇੰਡੀਆ ਨੂੰ ਸੈਮੀਫਾਈਨਲ 'ਚ ਪੁੱਜਣ ਲਈ ਨਿਊਜ਼ੀਲੈਂਡ ਖ਼ਿਲਾਫ਼ ਇਹ ਮੁਕਾਬਲਾ ਹਰ ਹਾਲ 'ਚ ਜਿੱਤਣਾ ਪਵੇਗਾ। ਟੂਰਨਾਮੈਂਟ ਦੀ ਸ਼ੁਰੂਆਤ 'ਚ ਭਾਰਤੀ ਟੀਮ ਨੇ ਲਗਾਤਾਰ ਚਾਰ ਮੈਚ ਜਿੱਤ ਕੇ ਸ਼ਾਨਦਾਰ ਆਗਾਜ਼ ਕੀਤਾ ਸੀ ਪਰ ਬੁੱਧਵਾਰ ਨੂੰ ਉਸ ਨੂੰ ਆਪਣੀ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਪੂਨਮ ਦੇ ਸੈਂਕੜੇ ਤੇ ਕਪਤਾਨ ਮਿਤਾਲੀ ਰਾਜ ਦੀ ਰਿਕਾਰਡ ਤੋੜ 69 ਦੌੜਾਂ ਦੀ ਪਾਰੀ ਦੇ ਬਾਵਜੂਦ ਬਿ੍ਰਸਟਲ 'ਚ ਆਸਟ੫ੇਲੀਆ ਨੇ ਆਪਣਾ ਦਬਦਬਾ ਕਾਇਮ ਕਰਦੇ ਹੋਏ ਭਾਰਤ ਨੂੰ ਅੱਠ ਵਿਕਟਾਂ ਨਾਲ ਧੂੜ ਚਟਾਈ ਸੀ।

ਇਕ ਥਾਂ ਦੀ ਲੜਾਈ :

ਸ਼ੁੱਕਰਵਾਰ ਨੂੰ ਆਪਣੇ ਆਖ਼ਰੀ ਲੀਗ ਮੈਚਾਂ 'ਚ ਉਤਰਨ ਵਾਲੇ ਮੇਜ਼ਬਾਨ ਇਗਲੈਂਡ, ਦੱਖਣੀ ਅਫਰੀਕਾ ਤੇ ਸਾਬਕਾ ਜੇਤੂ ਆਸਟ੫ੇਲੀਆ ਪਹਿਲਾਂ ਹੀ ਸੈਮੀਫਾਈਨਲ 'ਚ ਥਾਂ ਯਕੀਨੀ ਬਣਾ ਚੁੱਕੇ ਹਨ। ਇਸ ਕਾਰਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸ਼ਨਿਚਰਵਾਰ ਦੇ ਮੁਕਾਬਲੇ ਨੂੰ ਜੋ ਵੀ ਟੀਮ ਜਿੱਤੇਗੀ ਉਹ ਆਖ਼ਰੀ ਚਾਰ ਲਈ ਬਚੇ ਇੱਕੋ ਇਕ ਸਥਾਨ 'ਤੇ ਆਪਣਾ ਕਬਜ਼ਾ ਕਰ ਲਵੇਗੀ।

ਚੰਗੀ ਪਾਰੀ ਦੀ ਉਮੀਦ :

ਭਾਰਤੀ ਟੀਮ ਇਸ ਸਥਿਤੀ 'ਚ ਹੋਣ ਦਾ ਦੋਸ਼ ਸਿਰਫ ਆਪਣੇ ਆਪ ਨੂੰ ਹੀ ਦੇ ਸਕਦੀ ਹੈ। ਪਿਛਲੇ ਮੈਚ 'ਚ ਉਨ੍ਹਾਂ ਨੇ ਉਮੀਦ ਤੋਂ ਵੀ ਧੀਮੀ ਬੱਲੇਬਾਜ਼ੀ ਕੀਤੀ। ਸਮਿ੍ਰਤੀ ਦੇ ਜਲਦੀ ਆਊਟ ਹੋਣ ਤੋਂ ਬਾਅਦ ਕਪਤਾਨ ਮਿਤਾਲੀ ਤੇ ਪੂਨਮ ਨੇ ਬਹੁਤ ਧੀਮੀ ਸ਼ੁਰੂਆਤ ਕੀਤੀ ਜਿਸ ਨਾਲ ਆਸਟ੫ੇਲੀਆਈ ਗੇਂਦਬਾਜ਼ਾਂ ਨੂੰ ਦਬਾਅ ਬਣਾਉਣ ਦਾ ਮੌਕਾ ਮਿਲਿਆ। ਵਨ ਡੇ ਿਯਕਟ 'ਚ 6000 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਬਣੀ ਮਿਤਾਲੀ ਨੇ ਪਹਿਲੀਆਂ 20 ਦੌੜਾਂ ਬਣਾਉਣ ਲਈ 54 ਗੇਂਦਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਕੁੱਲ 69 ਦੌੜਾਂ ਬਣਾਈਆਂ ਜਿਸ ਲਈ ਉਨ੍ਹਾਂ ਨੇ 114 ਗੇਂਦਾਂ ਖੇਡੀਆਂ। ਪਹਿਲੇ ਦੋ ਮੈਚਾਂ 'ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਮੰਦਾਨਾ ਦਾ ਬੱਲਾ ਵੀ ਖ਼ਾਮੋਸ਼ ਹੈ ਤੇ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਸ਼ਾਨਦਾਰ ਪਾਰੀ ਖੇਡਣੀ ਪਵੇਗੀ। ਮੰਦਾਨਾ ਦੀ ਹੀ ਤਰ੍ਹਾਂ ਭਾਰਤੀ ਟੀਮ ਖ਼ਤਰਨਾਕ ਨਿਊਜ਼ੀਲੈਂਡ ਖ਼ਿਲਾਫ਼ ਪੂਨਮ, ਮਿਤਾਲੀ, ਦੀਪਤੀ ਸ਼ਰਮਾ ਤੇ ਹਰਮਨਪ੍ਰੀਤ ਕੌਰ ਤੋਂ ਵੀ ਚੰਗੀ ਪਾਰੀ ਦੀ ਉਮੀਦ ਕਰੇਗੀ।

ਦਾਰੋਮਦਾਰ ਸਪਿੰਨਰਾਂ 'ਤੇ :

ਗੇਂਦਬਾਜ਼ੀ 'ਚ ਝੂਲਨ ਗੋਸਵਾਮੀ ਅਜੇ ਤਕ ਆਪਣੀ ਯੋਗਤਾ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਕਾਰਨ ਸਪਿੰਨਰ ਦੀਪਤੀ ਸ਼ਰਮਾ, ਏਕਤਾ ਬਿਸ਼ਟ, ਹਰਮਨਪ੍ਰੀਤ ਤੇ ਪੂਨਮ ਯਾਦਵ ਨੂੰ ਜ਼ਿੰਮੇਵਾਰੀ ਸੰਭਾਲਨੀ ਪਵੇਗੀ। ਭਾਰਤ ਦੀ ਫੀਲਡਿੰਗ ਖ਼ਰਾਬ ਰਹੀ ਹੈ। ਪਹਿਲੇ ਤਿੰਨ ਮੈਚਾਂ 'ਚ ਭਾਰਤੀ ਟੀਮ ਨੇ ਅੱਠ ਕੈਚ ਛੱਡੇ। ਦੱਖਣੀ ਅਫਰੀਕਾ ਖ਼ਿਲਾਫ਼ ਮੈਚ 'ਚ ਦਸ ਦੌੜਾਂ ਫਾਲਤੂ ਦਿੱਤੀਆਂ। ਆਸਟ੫ੇਲੀਆ ਖ਼ਿਲਾਫ਼ ਵੀ ਕੁਝ ਬੇਸਿਕ ਗ਼ਲਤੀਆਂ ਕੀਤੀਆਂ।

ਪੰਜਵੇਂ ਸਥਾਨ 'ਤੇ ਨਿਊਜ਼ੀਲੈਂਡ :

ਭਾਰਤ ਦੀ ਤਰ੍ਹਾਂ ਹੀ ਨਿਊਜ਼ੀਲੈਂਡ ਲਈ ਵੀ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਫਿਲਹਾਲ ਉਹ ਸੱਤ ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ। ਉਸ ਨੂੰ ਪਿਛਲੇ ਮੈਚ 'ਚ ਇੰਗਲੈਂਡ ਨੇ 75 ਦੌੜਾਂ ਨਾਲ ਹਰਾਇਆ ਸੀ। ਇਸ ਮੈਚ 'ਚ ਹਾਰਨ ਨਾਲ ਉਸ ਨੂੰ ਵੀ ਟੂਰਨਾਮੈਂਟ 'ਚੋਂ ਵਾਪਸੀ ਦਾ ਟਿਕਟ ਕਟਾਉਣਾ ਪਵੇਗਾ।