ਅਮਨਦੀਪ ਸ਼ਰਮਾ, ਜਲੰਧਰ :

ਜਲੰਧਰ 'ਚ ਚੱਲ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ 17 ਦੇ

ਦੂਜੇ ਦਿਨ ਰੂਪਨਗਰ ਦੇ ਲਵਪ੫ੀਤ ਸਿੰਘ ਨੇ 100 ਮੀਟਰ ਦੌੜ 11.29 ਸਕਿੰਟ 'ਚ ਪੂਰੀ ਕਰ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ 400 ਮੀਟਰ ਦੀ ਫਾਈਨਲ ਦੋੜ 'ਚ ਐੱਸਬੀਐੱਸ ਨਗਰ ਦੇ ਪਰਮਿੰਦਰ ਸਿੰਘ ਨੇ 52 ਸਕਿੰਟ ਦੇ ਸਮੇਂ ਨਾਲ, ਲੰਬੀ ਛਾਲ ਦੇ ਮੁਕਾਬਲੇ 'ਚ ਐੱਸਬੀਐੱਸ ਨਗਰ ਦੇ ਬਰ੍ਹਮਾ ਨੰਦ ਨੇ 6.41 ਮੀਟਰ ਲੰਬੀ ਛਾਲ ਨਾਲ, ਜੂਡੋ ਦੇ 60 ਕਿੱਲੋ ਭਾਰ ਵਰਗ 'ਚ ਜਲੰਧਰ ਦੇ ਆਦਿੱਤਿਆ ਨੇ, 55 ਕਿੱਲੋ ਭਾਰ ਵਰਗ 'ਚ ਪਟਿਆਲਾ ਦੇ ਮੋਂਟੀ ਨੇ, ਵੇਟਲਿਫਟਿੰਗ ਦੇ ਫਾਈਨਲ ਮੁਕਾਬਲੇ 'ਚ 56 ਕਿੱਲੋ ਭਾਰ ਵਰਗ 'ਚ ਗੁਰਦਾਸਪੁਰ ਦੇ ਲਵਪ੫ੀਤ ਸਿੰਘ ਨੇ 157 ਕਿਲੋਗ੫ਾਮ ਭਾਰ ਚੁੱਕ ਕੇ, 62 ਕਿਲੋਗ੫ਾਮ ਭਾਰ ਵਰਗ 'ਚ ਜਲੰਧਰ ਦੇ ਵਿਜੇ ਕੁਮਾਰ ਨੇ 189 ਕਿੱਲੋਗ੫ਾਮ ਭਾਰ ਚੁੱਕ ਕੇ, 69 ਕਿੱਲੋਗ੫ਾਮ ਭਾਰ ਵਰਗ 'ਚ ਬਿਠੰਡਾ ਦੇ ਰੋਹਿਤ ਨੇ 179 ਕਿੱਲੋਗ੫ਾਮ ਭਾਰ ਚੁੱਕ ਕੇ ਸੋਨੇ ਦੇ ਤਮਗੇ ਜਿੱਤੇ। ਅੱਜ ਖੇਡਾਂ ਤੀਜਾ ਤੇ ਆਖ਼ਰੀ ਦਿਨ ਹੈ ਤੇ ਫਾਈਨਲ ਮੁਕਾਬਲੇ ਖੇਡੇ ਜਾਣਗੇ। ਜੇਤੂ ਟੀਮਾਂ ਲਈ ਇਨਾਮ ਵੰਡ ਸਮਾਗਮ 2 ਵਜੇ ਹੋਵੇਗਾ। ਇਨਾਮਾਂ ਦੀ ਵੰਡ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਕਰਨਗੇ।

-ਜੂਡੋ ਦੇ ਫਾਈਨਲ 'ਚ ਆਦਿੱਤਿਆ ਆਪਣੇ ਵਿਰੋਧੀ ਖਿਡਾਰੀ ਨੂੰ ਦਾਅ ਮਾਰਦਾ ਹੋਇਆ। ਪੰਜਾਬੀ ਜਾਗਰਣ