ਟੈਨਿਸ

-ਐਲਕਜ਼ੈਂਡਰ ਨੂੰ 6-4, 1-6, 6-4 ਦੇ ਫ਼ਰਕ ਨਾਲ ਹਰਾਇਆ

-ਫੈਡਰਰ ਨੇ ਦਰਜ ਕੀਤੀ ਲਗਾਤਾਰ 13ਵੀਂ ਸ਼ਾਨਦਾਰ ਜਿੱਤ

ਲੰਡਨ (ਰਾਇਟਰ) : ਜੈਕ ਸਾਕ ਨੇ ਏਟੀਪੀ ਫਾਈਨਲਸ 'ਚ ਜਰਮਨੀ ਦੇ ਐਲਕਜ਼ੈਂਡਰ ਜਵੇਰੇਵ ਨੂੰ ਹਰਾ ਕੇ ਸੈਮੀਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। 2007 'ਚ ਐਂਡੀ ਰੋਡਿਕ ਤੋਂ ਬਾਅਦ ਅਮਰੀਕਾ ਵੱਲੋਂ ਸੈਮੀਫਾਈਨਲ 'ਚ ਥਾਂ ਬਣਾਉਣ ਵਾਲੇ ਜੈਕ ਸਾਕ ਦੂਜੇ ਖਿਡਾਰੀ ਬਣ ਗਏ ਹਨ।

ਜੈਕ ਸਾਕ ਨੇ ਐਲਕਜ਼ੈਂਡਰ ਜਵੇਰੇਵ ਨੂੰ 6-4, 1-6, 6-4 ਨਾਲ ਹਰਾ ਕੇ ਉਨ੍ਹਾਂ ਦਾ ਸੁਪਨਾ ਤੋੜਿਆ। 25 ਸਾਲਾ ਤੇ ਵਿਸ਼ਵ ਰੈਂਕਿੰਗ 'ਚ ਨੌਵੇਂ ਨੰਬਰ 'ਤੇ ਕਾਬਜ ਜੈਕ ਸਾਕ ਨੇ ਆਪਣੀ ਇਸ ਉਪਲੱਬਧੀ ਦਾ ਮਾਣ ਪਿਛਲੇ ਦਿਨੀਂ ਪੈਰਿਸ 'ਚ ਮਿਲੇ ਪਹਿਲੇ ਮਾਸਟਰਜ਼ ਖ਼ਿਤਾਬ ਨੂੰ ਦਿੱਤਾ। ਸਾਕ ਨੂੰ ਓ ਟੂ ਏਰੀਨਾ 'ਤੇ ਆਪਣੀ ਜਿੱਤ ਦੀ ਪੂਰੀ ਉਮੀਦ ਸੀ। ਤੀਜਾ ਦਰਜਾ ਹਾਸਲ ਜਵੇਰੇਵ ਨੂੰ ਹਰਾ ਕੇ ਸਾਕ ਨੇ ਬੋਰਿਸ ਬੇਕਰ ਗਰੁੱਪ ਵਿਚ ਫੈਡਰਰ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਸਾਕ ਦਾ ਹੁਣ ਸੈਮੀਫਾਈਨਲਸ 'ਚ ਮੁਕਾਬਲਾ ਪੀਟ ਸੰਪ੍ਰਾਸ ਗਰੁੱਪ ਦੇ ਜੇਤੂ ਗਿ੍ਰਗੋਰ ਦਿਮਿਤ੫ੋਵ ਨਾਲ ਸ਼ਨਿਚਰਵਾਰ ਨੂੰ ਹੋਵੇਗਾ। ਮੈਚ ਜਿੱਤਣ ਤੋਂ ਬਾਅਦ ਸਾਕ ਨੇ ਕਿਹਾ ਕਿ ਇਹ ਮੈਚ ਉਨ੍ਹਾਂ ਲਈ ਬਹੁਤ ਹੀ ਰੋਮਾਂਚਕ ਰਿਹਾ। ਉਨ੍ਹਾਂ ਨੇ ਕਿਹਾ ਕਿ ਤੀਜੇ ਸੈੱਟ 'ਚ ਉਨ੍ਹਾਂ ਤੋਂ ਚੰਗੀ ਸ਼ੁਰੂਆਤ ਨਹੀਂ ਹੋ ਸਕੀ ਸੀ ਪਰ ਮੈਨੂੰ ਚੁਣੌਤੀਆਂ ਪਸੰਦ ਹਨ। ਉਥੇ ਦਿਮੀਤ੫ੋਵ ਨੇ ਪਾਬਲੋ ਬੁਸਤਾ ਨੂੰ ਸ਼ੁੱਕਰਵਾਰ ਨੂੰ ਹਰਾ ਕੇ ਸੈਮੀਫਾਈਨਲਸ 'ਚ ਥਾਂ ਬਣਾਈ ਹੈ। ਫੈਡਰਰ ਦਾ ਮੁਕਾਬਲਾ ਸੈਮੀਫਾਈਨਲ 'ਚ ਬੈਲਜੀਅਮ ਦੇ ਡੇਵਿਡ ਗਾਫਿਨ ਤੇ ਆਸਟਰੀਆ ਦੇ ਡੋਮੀਨਿਕ ਥਿਏਮ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।

ਓਧਰ ਕੁਝ ਹੀ ਮਹੀਨੇ ਪਹਿਲਾਂ ਵਿੰਬਲਡਨ ਦਾ ਆਪਣਾ ਅੱਠਵਾਂ ਖ਼ਿਤਾਬ ਜਿੱਤਣ ਵਾਲੇ ਫੈਡਰਰ ਨੇ ਗਰੁੱਪ ਸਟੇਜ ਦੇ ਆਪਣੇ ਆਖ਼ਰੀ ਮੁਕਾਬਲੇ 'ਚ ਯੋਏਸ਼ੀਆ ਦੇ ਸਿਲਿਚ ਨੂੰ 6-7, (5/7), 6-4, 6-1 ਨਾਲ ਹਰਾ ਕੇ ਆਪਣੀ ਲਗਾਤਾਰ 13ਵੀਂ ਜਿੱਤ ਦਰਜ ਕੀਤੀ। ਫੈਡਰਰ ਗਰੁੱਪ ਸਟੇਜ 'ਚ ਆਪਣੇ 3-0 ਦੇ ਜਿੱਤ ਦੇ ਰਿਕਾਰਡ ਨਾਲ ਸੈਮੀਫਾਈਨਲਸ 'ਚ ਪੁੱਜੇ। ਐਂਡੀ ਮਰੇ, ਨੋਵਾਕ, ਜੋਕੋਵਿਕ, ਵਾਵਰਿੰਕਾ ਦੇ ਜ਼ਖ਼ਮੀ ਹੋਣ ਤੇ ਵਿਸ਼ਵ ਦੇ ਨੰਬਰ ਇਕ ਰਾਫੇਲ ਨਡਾਲ ਦੇ ਟੂਰਨਾਮੈਂਟ ਤੋਂ ਨਾਂ ਵਾਪਿਸ ਲੈਣ ਤੋਂ ਬਾਅਦ ਫੈਡਰਰ ਦਾ ਇਸ ਖ਼ਿਤਾਬ ਨੂੰ ਜਿੱਤਣਾ ਪੱਕਾ ਮੰਨਿਆ ਜਾ ਰਿਹਾ ਹੈ। ਫੈਡਰਰ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਇਕ ਮੁਸ਼ਕਿਲ ਮੈਚ ਸੀ। ਮੈਂ ਇਕ ਸਮੇਂ ਮੁਸ਼ਕਿਲ ਵਿਚ ਸੀ ਪਰ ਮੈਨੂੰ ਇਸ ਤੋਂ ਬਾਹਰ ਨਿਕਲਣ ਦਾ ਮੌਕਾ ਮਿਲ ਗਿਆ ਤੇ ਮੈਨੂੰ ਖ਼ੁਸ਼ੀ ਹੈ ਜਿਸ ਤਰ੍ਹਾਂ ਦੀ ਮੈਂ ਖੇਡ ਦਿਖਾਈ।

----

ਟਾਈਗਰ ਵੁਡਸ ਤੋਂ ਅੱਗੇ ਨਿਕਲੇ ਫੈਡਰਰ

ਲੰਡਨ : ਮੰਗਲਵਾਰ ਨੂੰ ਜਵੇਰੇਵ ਨੂੰ ਹਰਾਉਣ ਤੋਂ ਬਾਅਦ ਫੈਡਰਰ ਨੇ ਇਨਾਮੀ ਰਕਮ ਦੇ ਮਾਮਲੇ 'ਚ ਗੋਲਫਰ ਟਾਈਗਰ ਵੁਡਸ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਬਾਅਦ ਫੈਡਰਰ ਵਿਸ਼ਵ 'ਚ ਸਭ ਤੋਂ ਮਹਿੰਗੇ ਕਮਾਈ ਕਰਨ ਵਾਲੇ ਐਥਲੀਟ ਬਣ ਗਏ ਹਨ। ਉਨ੍ਹਾਂ ਨੇ ਹੁਣ ਤਕ 110 ਮਿਲੀਅਨ ਡਾਲਰ (ਲਗਪਗ ਸੱਤ ਅਰਬ 15 ਕਰੋੜ ਰੁਪਏ) ਦੀ ਰਕਮ ਹਾਸਿਲ ਕੀਤੀ ਹੈ। ਇਸ ਦੇ ਬਾਵਜੂਦ ਫੈਡਰਰ ਆਪਣੇ ਬੈਂਕ ਬੈਲੰਸ ਦੀ ਥਾਂ ਆਪਣੀ ਸ਼ਖ਼ਸੀਅਤ 'ਤੇ ਧਿਆਨ ਦੇ ਰਹੇ ਹਨ। 2011 ਵਿਚ ਪਹਿਲੀ ਵਾਰ ਟੂਰ ਫਾਈਨਲਸ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਫੈਡਰਰ ਕੋਲ ਇਕ ਵਾਰ ਮੁੜ ਇਸ ਖ਼ਿਤਾਬ ਨੂੰ ਜਿੱਤਣ ਦਾ ਮੌਕਾ ਹੈ ਜੋ ਉਨ੍ਹਾਂ ਦੇ ਕਰੀਅਰ ਦਾ ਸੱਤਵਾਂ ਖ਼ਿਤਾਬ ਹੋਵੇਗਾ।

ਸੇਰੇਨਾ ਨੇ ਕੀਤਾ ਮੰਗੇਤਰ ਏਲੇਕਸਿਸ ਨਾਲ ਵਿਆਹ

ਨਿਊ ਓਰਲਾਂਸ : ਦਿੱਗਜ ਟੈਨਿਸ ਸਟਾਰ ਸੇੇਰੇਨਾ ਵਿਲੀਅਮਸ ਨੇ ਆਪਣੇ ਮੰਗੇਤਰ ਏਲੇਕਸਿਸ ਓਹੇਨੀਅਨ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਵਿਚਾਲੇ ਲਗਪਗ ਦੋ ਸਾਲਾਂ ਤਕ ਅਫੇਅਰ ਚੱਲਿਆ। ਜਿਸ ਤੋਂ ਬਾਅਦ ਪਿਛਲੇ ਸਾਲ ਦਸੰਬਰ 'ਚ ਦੋਵਾਂ ਨੇ ਮੰਗਣੀ ਕਰਵਾ ਲਈ ਸੀ। ਦੋਵਾਂ ਦੇ ਇਕ ਦੋ ਮਹੀਨੇ ਦੀ ਧੀ ਵੀ ਹੈ ਜਿਸ ਦਾ ਜਨਮ ਸਤੰਬਰ 'ਚ ਹੋਇਆ ਸੀ। ਵਿਆਹ ਸਮਾਗਮ ਲੁਸੀਆਨਾ ਦੇ ਕੰਟੇਂਪਰੇਰੀ ਆਰਟ ਸੈਂਟਰ 'ਚ ਕਰਵਾਇਆ ਗਿਆ ਸੀ। ਵਿਆਹ ਸਮਾਗਮ ਨੂੰ ਬਿਊਟੀ ਐਂਡ ਬਿਸਟ ਥੀਮ ਨਾਂ ਦਿੱਤਾ ਗਿਆ ਸੀ। ਇਸ ਵਿਆਹ ਸਮਾਗਮ 'ਚ ਕਿਮ ਕਰਦਾਸ਼ੀਆਂ, ਵੀਨਸ ਵਿਲਸੀਅਮਸ, ਬਿਓਂਸੇ ਸਮੇਤ ਲਗਪਗ 250 ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਮਹਿਮਾਨਾਂ ਨੂੰ ਵਿਆਹ 'ਚ ਮੋਬਾਈਲ ਫੋਨ ਲਿਆਉਣ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਆਹ ਵਾਲੀ ਥਾਂ ਨਿਊ ਓਰਲਾਂਸ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕੋਚ ਪੈਟਿ੫ਕ ਮੌਰਾਤੋਗਲੂ ਨੇ ਇੰਸਟਾਗ੍ਰਾਮ 'ਤੇ 21 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਨੂੰ ਵਿਆਹ ਦੀ ਵਧਾਈ ਦਿੱਤੀ।