ਨਾਗਪੁਰ (ਪੀਟੀਆਈ) : ਵਿਰਾਟ ਕੋਹਲੀ ਨੂੰ ਸ੍ਰੀਲੰਕਾ ਸੀਰੀਜ਼ ਦੇ ਦੂਜੇ ਹਿੱਸੇ 'ਚ ਆਰਾਮ ਮਿਲੇਗਾ ਜਦਕਿ ਜਸਪ੍ਰੀਤ ਬੁਮਰਾਹ ਨੂੰ ਦੱਖਣੀ ਅਫਰੀਕਾ ਦੌਰੇ 'ਤੇ ਚੁਣੇ ਜਾਣ ਲਈ ਕੁਲਦੀਪ ਯਾਦਵ ਤੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ। ਰਾਸ਼ਟਰੀ ਚੋਣਕਾਰ ਸੋਮਵਾਰ ਨੂੰ ਚਾਰ ਟੀਮਾਂ ਦੀ ਚੋਣ ਕਰਨਗੇ ਜਿਸ ਵਿਚ ਸ੍ਰੀਲੰਕਾ ਖ਼ਿਲਾਫ਼ ਤੀਜੇ ਟੈਸਟ, ਵਨ ਡੇ ਸੀਰੀਜ਼ ਤੇ ਟੀ-20 ਸੀਰੀਜ਼ ਨਾਲ ਹੀ ਦੱਖਣੀ ਅਫਰੀਕਾ ਦੌਰੇ 'ਤੇ ਟੈਸਟ ਸੀਰੀਜ਼ ਲਈ ਟੀਮ ਸ਼ਾਮਿਲ ਹੈ।