-ਟੀਮ ਇੰਡੀਆ ਲਵੇਗੀ ਹਿੱਸਾ

ਨਵੀਂ ਦਿੱਲੀ (ਏਜੰਸੀ) : ਿਯਕਟ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਟੀ-20 ਦੀ ਤਿ੫ਕੋਣੀ ਸੀਰੀਜ਼ ਕਿਸੇ ਦੇਸ਼ 'ਚ ਖੇਡੀ ਜਾਵੇਗੀ , ਇਸ ਸੀਰੀਜ਼ ਨੂੰ ਸ੫ੀਲੰਕਾ ਦੇਸ਼ ਕਰਵਾ ਰਿਹਾ ਹੈ। ਤਿ੫ਕੋਣੀ ਟੀ-20 ਸੀਰੀਜ਼ 'ਚ ਮੇਜ਼ਬਾਨ ਸ੫ੀਲੰਕਾ ਤੋਂ ਇਲਾਵਾ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ। ਇਸ ਸੀਰੀਜ਼ ਦੇ ਸਾਰੇ ਮੈਚ ਕੋਲੰਬੋ ਦੇ ਪ੫ੇਮਦਾਸਾ ਸਟੇਡੀਅਮ 'ਚ ਖੇਡੇ ਜਾਣਗੇ। ਇਹ ਸੀਰੀਜ਼ 8 ਤੋਂ 20 ਮਾਰਚ ਦਰਮਿਆਨ ਖੇਡੀ ਜਾਵੇਗੀ ਤੇ ਇਸ 'ਚ 7 ਮੈਚ ਖੇਡੇ ਜਾਣਗੇ। ਤਿੰਨ ਟੀਮਾਂ ਇਕ ਦੂਜੇ ਨਾ ਦੋ-ਦੋ ਮੈਚ ਖੇਡਣਗੀਆਂ, ਜਿਸ 'ਚੋਂ ਟਾਪ ਦੀਆਂ ਦੋ ਟੀਮਾਂ 'ਚ ਫਾਈਨਲ ਮੈਚ ਖੇਡਿਆ ਜਾਵੇਗਾ।

ਇਸ ਸੀਰੀਜ਼ ਦਾ ਨਾਂ ਨਿਦਹਾਸ ਟਰਾਫ਼ੀ ਹੋਵੇਗਾ। ਜੋ ਸ੫ੀਲੰਕਾ ਦੀ ਆਜ਼ਾਦੀ ਦੇ 70 ਸਾਲ ਪੂਰੇ ਹੋਣ ਮੌਕੇ ਖੇਡੀ ਜਾਵੇਗੀ। ਇਸ ਤੋਂ ਪਹਿਲਾ ਵੀ ਸ੫ੀਲੰਕਾ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ 'ਤੇ ਇਕ ਸੀਰੀਜ਼ ਖੇਡੀ ਗਈ ਸੀ ਜ਼ਿਕਰਯੋਗ ਹੈ ਕਿ ਸਾਊਥ ਅਫਰੀਕੀ ਦੌਰ ੇਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਇਹ ਸੀਰੀਜ਼ ਖੇਡੀ ਜਾਵੇਗੀ।