ਵੇਲੇਂਸੀਆ : ਗੇਟਾਫੇ ਨੇ ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' 'ਚ 31 ਅੰਕਾਂ ਨਾਲ ਦੂਜੇ ਸਥਾਨ 'ਤੇ ਚੱਲ ਰਹੀ ਵੇਲੇਂਸੀਆ ਨੂੰ 1-0 ਨਾਲ ਮਾਤ ਦਿੱਤੀ। ਇਸ ਸੈਸ਼ਨ 'ਚ ਇਹ ਵੇਲੇਂਸੀਆ ਦੀ ਪਹਿਲੀ ਹਾਰ ਹੈ। ਗੇਟਾਫੇ ਦੇ ਮਾਰਕਲ ਬੇਰਗਾਰਾ ਨੇ ਮੈਚ ਦੇ 66ਵੇਂ ਮਿੰਟ 'ਚ ਗੋਲ ਕਰ ਕੇ ਵੇਲੇਂਸੀਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਵੇਲੇਂਸੀਆ ਕੋਲ ਸਿਖਰ 'ਤੇ ਮੌਜੂਦਾ ਬਾਰਸੀਲੋਨਾ ਨਾਲਂ ਅੰਕਾਂ ਦੇ ਫ਼ਰਕ ਨੂੰ ਘੱਟ ਕਰਨ ਦਾ ਮੌਕਾ ਸੀ ਪਰ ਉਹ ਇਸ ਤੋਂ ਖੁੰਝ ਗਿਆ।

ਫਰੈਂਕਫਰਟ ਨੂੰ ਮਿਲੀ ਜਿੱਤ

ਬਰਲਿਨ : ਬੁੰਡੇਸਲੀਗਾ 'ਚ ਇਨਟ੫ਾਸਟ ਫਰੈਂਕਫਰਟ ਨੇ ਮੇਜ਼ਬਾਨ ਹੇਰਥਾ ਬਰਲਿਨ ਨੂੰ 2-1 ਅਤੇ ਵੁਲਫਸਬਰਗ ਨੇ ਬੋਰਸ਼ੀਆ ਮੌਨਚੇਂਗਲਾਡਬਾਖ ਨੂੰ 3-0 ਨਾਲ ਆਸਾਨੀ ਨਾਲ ਮਾਤ ਦਿੱਤੀ।

ਲਿਓਨ ਪੁੱਜੀ ਦੂਜੇ ਸਥਾਨ 'ਤੇ

ਪੈਰਿਸ : ਲਿਓਨ ਦੀ ਟੀਮ ਲੀਗ 1 ਫੁੱਟਬਾਲ 'ਚ ਕਾਏਨ ਨੂੰ 2-1 ਨਾਲ ਹਰਾ ਕੇ ਸੂਚੀ 'ਚ ਦੂਜੇ ਸਥਾਨ 'ਤੇ ਪੁੱਜ ਗਈ ਜਦਕਿ ਮਾਰਸੀਲੇ ਨੇ ਮੋਂਟਪੇਲੀਅਰ ਖ਼ਿਲਾਫ਼ 16ਵੇਂ ਗੇੜ 'ਚ 1-1 ਨਾਲ ਡਰਾਅ ਖੇਡਿਆ।