ਨਾਗਪੁਰ (ਏਜੰਸੀ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾਕਿ ਹਾਰਦਿਕ ਪਾਂਡਿਆ ਤੇਜ਼ ਗੇਂਦਬਾਜ਼ ਹਰਫਨਮੌਲਾ ਦੇ ਰੂਪ 'ਚ ਭਾਰਤ ਦੀ ਪਹਿਲੀ ਪਸੰਦ ਹੈ ਪਰ ਮਸ਼ਕਿਲ ਵਿਦੇਸ਼ ਦੌਰਿਆਂ ਲਈ ਟੀਮ ਪ੫ਬੰਧਨ ਨੌਜਵਾਨ ਵਿਜੈ ਸ਼ੰਕਰ ਨੂੰ ਉਸ ਦੇ ਬੈਕਅੱਪ ਵਜੋਂ ਵੇਖ ਰਿਹਾ ਹੈ। ਪਾਂਡਿਆ ਨੂੰ ਸ੫ੀਲੰਕਾ ਦੇ ਖ਼ਿਲਾਫ਼ ਟੈਸਟ ਲੜੀ ਲਈ ਆਰਾਮ ਦਿੱਤਾ ਗਿਆ ਹੈ। ਉਥੇ ਸ਼ੰਕਰ ਨੂੰ ਦੂਜੇ ਟੈਸਟ ਲਈ ਭੁਵਨੇਸ਼ਵਰ ਕੁਮਾਰ ਦੇ ਬਦਲ ਦੇ ਤੌਰ 'ਤੇ ਟੀਮ 'ਚ ਥਾਂ ਦਿੱਤੀ ਗਈ ਹੈ। ਕੋਹਲੀ ਨੇ ਹਾਲਾਂਕਿ ਸੰਕੇਤ ਦਿੱਤਾ ਕਿ ਉਸ ਨੂੰ ਦੱਖਣੀ ਅਫਰੀਕਾ ਦੇ ਆਗਾਮੀ ਦੌਰੇ ਲਈ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਕੋਹਲੀ ਨੇ ਕਿਹਾ ਕਿ ਸ਼ੰਕਰ ਲਗਾਤਾਰ ਚੰਗਾ ਪ੫ਦਰਸ਼ਨ ਕਰ ਰਿਹਾ ਹੈ ਤੇ ਇਸ ਵਜ੍ਹਾ ਨਾਲ ਟੀਮ 'ਚ ਥਾਂ ਮਿਲੀ। ਸਾਨੂੰ ਇਕ ਹੋਰ ਤੇਜ਼ ਗੇਂਦਬਾਜ਼ ਹਰਫ਼ਨਮੌਲਾ ਦੀ ਲੋੜ ਹੈ। ਹਾਰਦਿਕ ਸਾਡੀ ਪਹਿਲੀ ਪੰਸਦ ਹੈ ਪਰ ਅਸੀਂ ਉਸ ਵਰਗੇ ਹੋਰ ਵੀ ਬਦਲ ਲੱਭਣੇ ਹਨ ਜਿਨ੍ਹਾਂ ਨੂੰ ਵਿਦੇਸ਼ੀ ਦੌਰਿਆਂ 'ਤੇ ਬੈਕਅੱਪ ਵਜੋਂ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹ ਕਿ ਉਹ ਚਾਹੁੰਦੇ ਹਨ ਕਿ ਸ਼ੰਕਰ ਨੂੰ ਭਾਰਤੀ ਡ੫ੈਸਿੰਗ ਰੂਮ'ਚ ਰਹਿਣ ਦਾ ਤਜ਼ਰਬਾ ਹੋਵੇ ਤੇ ਪਤਾ ਲੱਗੇ ਕਿ ਮੁੱਖ ਕੌਮਾਂਤਰੀ ਿਯਕਟ ਬਣਨ ਲਈ ਕੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਇਸ ਲਈ ਇਹ ਮੌਕੇ ਦਿੱਤਾ ਗਿਆ ਹੈ ਤਾਂ ਕਿ ਉਸ ਨੂੰ ਪਤਾ ਚੱਲ ਸਕੇ ਕਿ ਆਪਣੀ ਖੇਡ 'ਤੇ ਉਸਨੂੰ ਕਿੱਥੇ ਮਿਹਨਤ ਕਰਨੀ ਹੈ।

ਕੋਹਲੀ ਨੇ ਇਹ ਵੀ ਕਿਹਾਕਿ ਵਿਦੇਸ਼ ਦੌਰਿਆਂ 'ਤੇ ਰਵੀ ਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਆਖਰੀ ਇਕਾਦਸ਼ 'ਚ ਥਾਂ ਪੱਕੀ ੋਹੋਣ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਉਥੇ ਇਕ ਹੀ ਸਪਿੰਨਰ ਨਾਲ ਕੰਮ ਚੱਲ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਵਿਦੇਸ਼ੀ ਦੌਰਿਆਂ 'ਤੇ ਇਸ ਦੀ ਸੌ ਫ਼ੀਸਦੀ ਗਾਰੰਟੀ ਨਹੀਂ ਦੇ ਸਕਦਾ ਕਿ ਅਸੀਂ ਦੋ ਸਪਿੰਨਰਾਂ ਦੇ ਨਾਲ ਉਤਰਾਂਗੇ। ਸਾਨੂੰ ਟੀਮ 'ਚ ਸੰਤੁਲਨ ਵੀ ਵੇਖਣਾ ਹੋਵੇਗਾ। ਇਹ ਦੋਵੇਂ ਆਪਣੀ ਬੱਲੇਬਾਜ਼ੀ ਸਮਰੱਥਾ ਕਾਰਨ ਟੈਸਟ ਮੈਚ 'ਚ ਆਖਰੀ ਇਕਾਦਸ਼ ਦੇ ਦਾਅਵੇਦਾਰ ਹਨ ਪਰ ਵਿਰੋਧੀ ਬੱਲੇਬਾਜ਼ਾਂ ਨੂੰ ਵੀ ਵੇਖਣਾ ਹੋਵੇਗਾ।