ਸ਼ਾਨਦਾਰ

-ਪੰਜਾਬ ਸਕੂਲ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਹੋਏ ਦਿਲਚਸਪ ਮੁਕਾਬਲੇ

ਸਟਾਫ ਰਿਪੋਰਟਰ, ਪਟਿਆਲਾ :

ਪੰਜਾਬ ਸਕੂਲ ਪ੫ਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਕਬੱਡੀ 'ਚ ਸੰਗਰੂਰ ਤੇ ਮਾਨਸਾ ਜ਼ਿਲਿ੍ਹਆਂ ਦੇ ਮੁੰਡੇ ਤੇ ਕੁੜੀਆਂ ਦੀ ਚੜ੍ਹਤ ਰਹੀ¢ ਖੋ-ਖੋ 'ਚ ਸ੫ੀ ਮੁਕਤਸਰ ਸਾਹਿਬ ਤੇ ਸੰਗਰੂਰ ਦੀ ਚੜ੍ਹਤ ਰਹੀ। ਇਸ ਤੋਂ ਇਲਾਵਾ ਰੱਸੀ ਟੱਪਣ ਤੇ ਮਾਰਸ਼ਲ ਆਰਟ ਦੇ ਵੀ ਆਕਰਸ਼ਕ ਮੁਕਾਬਲੇ ਹੋਏ। ਅੱਜ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਡੀਈਓ (ਐ) ਮਾਨਸਾ ਕੁਲਭੂਸ਼ਣ ਸਿੰਘ ਬਾਜਵਾ, ਡਿਪਟੀ ਡੀਈਓ (ਐ) ਪਟਿਆਲਾ ਮਧੂ ਬਰੂਆ, ਡਿਪਟੀ ਡੀਈਓ (ਸੈ) ਮਨਜੀਤ ਸਿੰਘ, ਪਿ੫ੰ. ਬਹਾਦਰ ਸਿੰਘ ਢੀਂਡਸਾ, ਏਈਓ ਜਗਤਾਰ ਸਿੰਘ ਟਿਵਾਣਾ, ਰਮਨਦੀਪ ਸਿੰਘ, ਨਰਿੰਦਰ ਸਿੰਘ ਤੇਜਾ, ਜਸਵਿੰਦਰ ਸਿੰਘ ਤੇ ਹੋਰ ਅਧਿਕਾਰੀ ਪੁੱਜੇ।

ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ 'ਚ ਹੁਸ਼ਿਆਰਪੁਰ ਨੇ ਿਫ਼ਰੋਜ਼ਪੁਰ ਨੂੰ 5-0, ਸ਼ਹੀਦ ਭਗਤ ਸਿੰਘ ਨਗਰ ਨੇ ਸ੫ੀ ਮੁਕਤਸਰ ਸਾਹਿਬ ਨੂੰ 3-0, ਗੁਰਦਾਸਪੁਰ ਨੇ ਪਟਿਆਲਾ ਨੂੰ 2-0 ਤੇ ਲੁਧਿਆਣਾ ਨੇ ਅੰਮਿ੫ਤਸਰ ਨੂੰ 5-0 ਨਾਲ ਹਰਾ ਕੇ ਅਗਲੇ ਦੌਰ 'ਚ ਪ੫ਵੇਸ਼ ਕੀਤਾ। ਲੜਕੀਆਂ ਦੇ ਖੋ-ਖੋ ਮੁਕਾਬਲੇ 'ਚ ਹੁਸ਼ਿਆਰਪੁਰ ਨੇ ਕਪੂਰਥਲਾ ਨੂੰ 18-6, ਮੋਗਾ ਨੇ ਬਿਠੰਡਾ ਨੂੰ 11-9, ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 13-3 ਤੇ ਸ੫ੀ ਮੁਕਤਸਰ ਸਾਹਿਬ ਨੇ ਮੋਹਾਲੀ ਨੂੰ 9-4 ਨਾਲ ਹਰਾਇਆ। ਲੜਕਿਆਂ ਦੇ ਖੋ-ਖੋ ਮੁਕਾਬਲਿਆਂ 'ਚ ਸੰਗਰੂਰ ਨੇ ਫਰੀਦਕੋਟ ਨੂੰ 15-3, ਫ਼ਾਜ਼ਿਲਕਾ ਨੇ ਰੋਪੜ ਨੂੰ 18-6, ਸ੫ੀ ਮੁਕਤਸਰ ਸਾਹਿਬ ਨੇ ਮਾਨਸਾ ਨੂੰ 21-5 ਤੇ ਬਿਠੰਡਾ ਨੇ ਤਰਨਤਾਰਨ ਨੂੰ 11-4 ਨਾਲ ਹਰਾਇਆ। ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਦੇ ਵਰਗ 'ਚ ਮੋਗਾ ਨੇ ਿਫ਼ਰੋਜ਼ਪੁਰ ਨੂੰ 32-8, ਮਾਨਸਾ ਨੇ ਬਰਨਾਲਾ ਨੂੰ 22-6, ਬਿਠੰਡਾ ਨੇ ਪਟਿਆਲਾ ਨੂੰ 47-33 ਅਤੇ ਸ਼ਹੀਦ ਭਗਤ ਸਿੰਘ ਨਗਰ ਨੇ ਲੁਧਿਆਣਾ ਨੂੰ 30-29 ਨਾਲ, ਕਬੱਡੀ ਲੜਕੀਆਂ ਦੇ ਵਰਗ 'ਚ ਪਟਿਆਲਾ ਨੇ ਸ੫ੀ ਮੁਕਤਸਰ ਸਾਹਿਬ ਨੂੰ 47-19, ਮਾਨਸਾ ਨੇ ਹੁਸ਼ਿਆਰਪੁਰ ਨੂੰ 38-31, ਬਿਠੰਡਾ ਨੇ ਸ੫ੀ ਫ਼ਤਹਿਗੜ੍ਹ ਸਾਹਿਬ ਨੂੰ 18-13 ਤੇ ਸੰਗਰੂਰ ਨੇ ਗੁਰਦਾਸਪੁਰ ਨੂੰ 57-5 ਨਾਲ ਹਰਾ ਕੇ ਅਗਲੇ ਦੌਰ 'ਚ ਪ੫ਵੇਸ਼ ਕੀਤਾ।

ਕੁਸ਼ਤੀ ਮੁਕਾਬਲੇ ਰੁਸਤਮ-ਏ-ਹਿੰਦ ਭਲਵਾਨ ਕੇਸ਼ਰ ਸਿੰਘ ਅਖਾੜੇ 'ਚ ਕਰਵਾਏ ਗਏ। ਫ੍ਰੀ ਸਟਾਈਲ ਕੁਸ਼ਤੀ ਦੇ 25 ਕਿੱਲੋ ਭਾਰ ਵਰਗ 'ਚ ਸੰਨੀ ਗੁਰਦਾਸਪੁਰ ਨੇ ਸੋਨ, ਕੈਫ ਅਲੀ ਹੁਸ਼ਿਆਰਪੁਰ ਨੇ ਚਾਂਦੀ, ਦਲਬੀਰ ਸਿੰਘ ਨਵਾਂਸ਼ਹਿਰ ਅਤੇ ਰਫੀ ਸੰਗਰੂਰ ਨੇ ਕਾਂਸਾ, 28 ਕਿੱਲੋ ਵਰਗ 'ਚ ਅਭੀ ਨਾਥ ਬਰਨਾਲਾ ਨੇ ਸੋਨ, ਅਸ਼ਰਫ ਅਲੀ ਜਲੰਧਰ ਨੇ ਚਾਂਦੀ, ਰੋਖਲ ਨਾਥ ਬਿਠੰਡਾ ਤੇ ਜਸਤੇਜ ਸਿੰਘ ਸ੫ੀ ਮੁਕਤਸਰ ਸਾਹਿਬ ਨੇ ਕਾਂਸਾ, 30 ਕਿੱਲੋ ਵਰਗ 'ਚ ਵਿਸ਼ਾਲ ਭਦੌੜ ਬਰਨਾਲਾ ਨੇ ਸੋਨ, ਹਰਿੰਦਰ ਸਿੰਘ ਸ੫ੀ ਮੁਕਤਸਰ ਸਾਹਿਬ ਨੇ ਚਾਂਦੀ, ਸੂਰਜ ਗੁਰਦਾਸਪੁਰ ਤੇ ਸੂਜਨ ਫ਼ਾਜ਼ਿਲਕਾ ਨੇ ਕਾਂਸੀ ਦਾ ਤਮਗਾ ਜਿੱਤਿਆ।

ਫੋਟੋ : 21ਪੀਟੀਐਲ : 17ਪੀ ਤੇ 18ਪੀ

ਅੰਕਾਂ ਲਈ ਭਿੜਦੇ ਹੋਏ ਖਿਡਾਰੀ।

ਫੋਟੋ : 21ਪੀਟੀਐਲ : 19ਪੀ

ਪੰਜਾਬ ਪ੫ਾਇਮਰੀ ਸਕੂਲ ਖੇਡਾਂ ਦੇ ਜੇਤੂ ਭਲਵਾਨਾਂ ਨੂੰ ਤਮਗੇ ਪ੫ਦਾਨ ਕਰਦੇ ਹੋਏ ਡੀਈਓ ਕੁਲਭੂਸ਼ਣ ਸਿੰਘ ਬਾਜਵਾ, ਡਿਪਟੀ ਡੀਈਓ ਮਧੂ ਬਰੂਆ, ਦਰੋਣਾਚਾਰੀਆ ਸੁਖਚੈਨ ਸਿੰਘ ਚੀਮਾ ਤੇ ਪ੫ਬੰਧਕ। ਪੰਜਾਬੀ ਜਾਗਰਣ