ਕਿਹਾ, ਗ਼ਲਤੀਆਂ ਤੋਂ ਹੀ ਸਿੱਖਦਾ ਹੈ ਇਨਸਾਨ

ਪੁਣੇ (ਪੀਟੀਆਈ) : ਆਈਪੀਐੱਲ-10 ਦਾ ਪਹਿਲਾ ਸੈਂਕੜਾ ਲਾ ਕੇ ਸੁਰਖ਼ੀਆਂ 'ਚ ਆਉਣ ਵਾਲੇ ਸੰਜੂ ਸੈਮਸਨ ਨੇ ਕਿਹਾ ਕਿ ਬੁਰੇ ਵਕਤ ਦੇ ਲੰਘਣ ਤੋਂ ਬਾਅਦ ਉਹ ਬਿਹਤਰ ਿਯਕਟਰ ਤੇ ਚੰਗੇ ਇਨਸਾਨ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜ਼ਿੰਦਗੀ 'ਚ ਸਿੱਖਣ ਲਈ ਬੁਰੇ ਵਕਤ ਦੀ ਵੀ ਲੋੜ ਹੁੰਦੀ ਹੈ। ਜੇ ਤੁਸੀਂ ਕਾਮਯਾਬੀ ਹਾਸਿਲ ਕਰਦੇ ਰਹਿੰਦੇ ਹੋ ਤਾਂ ਤੁਸੀਂ ਸਿੱਖਦੇ ਨਹੀਂ। ਜੇ ਤੁਸੀਂ ਗ਼ਲਤੀਆਂ ਕਦਰੇ ਹੋ ਤਾਂ ਤੁਸੀਂ ਉਨ੍ਹਾਂ ਤੋਂ ਸਿੱਖਦੇ ਹੋ ਅਤੇ ਬਿਹਤਰ ਬਣਦੇ ਹੋ। ਮੇਰੇ ਅਤੀਤ ਨੇ ਮੈਨੂੰ ਬਿਹਤਰ ਿਯਕਟਰ ਤੇ ਚੰਗਾ ਇਨਸਾਨ ਬਣਾਉਣ 'ਚ ਮਦਦ ਕੀਤੀ ਹੈ। ਸੈਮਸਨ ਨੇ ਮੰਗਲਵਾਰ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟ ਖ਼ਿਲਾਫ਼ 63 ਗੇਂਦਾਂ 'ਚ 102 ਦੌੜਾਂ ਬਣਾਈਆਂ ਸਨ। ਸੈਂਕੜੇ ਦੇ ਮਹੱਤਵ ਬਾਰੇ 22 ਸਾਲਾ ਖਿਡਾਰੀ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਖ਼ਾਸ ਦਿਨ ਹੈ। ਹਰ ਖਿਡਾਰੀ ਦੇਸ਼ ਲਈ ਖੇਡਣ ਦਾ ਸੁਪਨਾ ਦੇਖਦਾ ਹੈ। ਭਾਰਤੀ ਟੀਮ ਦੁਨੀਆ ਦੀ ਸਭ ਤੋਂ ਬਿਹਤਰ ਟੀਮ ਹੈ ਅਤੇ ਇਸ ਦਾ ਹਿੱਸਾ ਬਣਨ ਲਈ ਤੁਹਾਨੂੰ ਕੁਝ ਖ਼ਾਸ ਕਰਨਾ ਪੈਂਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਇਕ ਵੱਡੀ ਪਾਰੀ ਖੇਡੀ ਪਰ ਅਜੇ ਮੈਨੂੰ ਲੰਬਾ ਰਸਤਾ ਤੈਅ ਕਰਨਾ ਹੈ। ਸੈਮਸਨ ਨੇ ਘਰੇਲੂ ਿਯਕਟ 'ਚ ਅਨੁਸ਼ਾਸਨੀ ਕਾਰਵਾਈ ਤੋਂ ਬਾਅਦ ਵਾਪਸੀ ਕੀਤੀ ਹੈ। ਉਨ੍ਹਾਂ ਨੂੰ ਰਣਜੀ ਟਰਾਫੀ ਮੈਚ ਵਿਚਾਲੇ ਡਰੈਸਿੰਗ ਰੂਮ ਛੱਡਣਾ ਪਿਆ ਸੀ। ਕੇਰਲ ਿਯਕਟ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੀਆਂ ਿਯਕਟ ਸਰਗਰਮੀਆਂ 'ਚ ਦਖ਼ਲ ਨਾ ਦੇਣ। ਸੰਜੂ ਦੇ ਬਿਨਾਂ ਸ਼ਰਤ ਮਾਫੀ ਮੰਗਣ ਤੋਂ ਬਾਅਦ ਇਹ ਮਾਮਲਾ ਸੁਲਝ ਗਿਆ ਸੀ।