ਬਹਿਰੀਨ ਚੈਲੇਂਜ ਬੈਡਮਿੰਟਨ

-ਮਹਿਲਾਵਾਂ 'ਚ ਸ਼ੈਲੀ ਵੀ ਆਖ਼ਰੀ ਚਾਰ 'ਚ ਪੁੱਜੀ

ਨਵੀਂ ਦਿੱਲੀ (ਏਜੰਸੀ) : ਭਾਰਤੀ ਸ਼ਟਲਰ ਸਮੀਰ ਵਰਮਾ ਨੇ ਵੀਅਤਨਾਮ ਦੇ ਟੀਐਨ ਮਿੰਨ੍ਹ ਗੁਏਨ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਬਹਿਰੀਨ ਅੰਤਰਰਾਸ਼ਟਰੀ ਚੈਲੇਂਜ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ। ਫਾਈਨਲ ਵਿਚ ਥਾਂ ਬਣਾਉਣ ਲਈ ਸਮੀਰ ਦਾ ਸਾਹਮਣਾ ਹਮਵਤਨ ਕੁਆਲੀਫਾਇਰ ਰਾਹੁਲ ਯਾਦਵ ਨਾਲ ਹੋਵੇਗਾ ਹਾਲਾਂਕਿ ਆਰਐਮਵੀ ਗੁਰੂਸਾਈਦੱਤ ਨੂੰ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਸਮੀਰ ਨੇ ਇਕ ਘੰਟੇ ਤਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਗੁਏਨ ਨੂੰ 17-21, 21-14, 21-9 ਨਾਲ ਹਰਾਇਆ। ਦੂਸਰੇ ਕੁਆਰਟਰ ਫਾਈਨਲ ਵਿਚ ਰਾਹੁਲ ਨੇ ਪ੍ਰਤੁਲ ਜੋਸ਼ੀ ਨੂੰ 23-21, 12-21, 21-12 ਨਾਲ ਹਰਾਇਆ। ਗੁਰੂਸਾਈਦੱਤ ਨੂੰ ਮਾਰਟਿਨ ਦੇ ਹੱਥੋਂ 17-21, 21-9, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾਵਾਂ ਦੇ ਵਰਗ ਵਿਚ ਸਿੰਗਲਸ ਵਿਚ ਸ਼ੈਲੀ ਰਾਣੇ ਨੇ ਬੁਲਗਾਰੀਆ ਦੀ ਪ੍ਰੇਤਿਆ ਐਨ ਨੂੰ 21-18, 16-21, 21-19 ਨਾਲ ਮਾਤ ਦੇ ਕੇ ਆਖ਼ਰੀ ਚਾਰ ਵਿਚ ਥਾਂ ਬਣਾਈ। ਮਹਿਲਾਵਾਂ ਦੇ ਡਬਲਜ਼ ਵਿਚ ਕੇ ਮਨੀਸ਼ਾ ਅਤੇ ਐਨ ਸਿੱਕੀ ਰੈੱਡੀ ਦੀ ਜੋੜੀ ਨੇ ਥਾਈਲੈਂਡ ਦੀ ਨਾਤਚਾ ਐਸ ਅਤੇ ਕੋਰਨਕਾਮੋਨ ਐਸ ਦੀ ਜੋੜੀ ਨੂੰ 21-12, 21-17 ਨਾਲ, ਜਦਕਿ ਮਰਦਾਂ ਦੇ ਡਬਲਜ਼ ਵਿਚ ਪ੍ਰਣਵ ਜੈਰੀ ਚੋਪੜਾ ਅਤੇ ਅਕਸ਼ੇ ਦਿਵਾਲਕਰ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਮੁਹੰਮਦ ਐਫ ਅਤੇ ਮੁਹੰਮਦ ਰੇਜਾ ਦੀ ਜੋੜੀ ਨੂੰ 25-27, 24-22, 21-8 ਨਾਲ ਹਰਾਇਆ। ਮਿਕਸਡ ਡਬਲਜ਼ ਵਿਚ ਧੰਨਿਆ ਨਾਇਰ ਅਤੇ ਮੋਹਿਤ ਸਹਿਦੇਵ ਅਤੇ ਪ੍ਰਣਵ ਅਤੇ ਮਨੀਸ਼ਾ ਦੀਆਂ ਜੋੜੀਆਂ ਨੂੰ ਕੁਆਰਟਰ ਫਾਈਨਲ ਵਿਚ ਹਾਰ ਸਹਿਣੀ ਪਈ।