ਕੋਚੀ (ਪੀਟੀਆਈ) : ਕੇਰਲ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ 2013 ਆਈਪੀਐੱਲ ਸਪਾਟ ਫਿਕਸਿੰਗ ਮਾਮਲੇ ਦੇ ਸੰਦਰਭ ਵਿਚ ਿਯਕਟਰ ਸ਼ਾਂਤਾਕੁਮਾਰ ਸ਼੍ਰੀਸੰਤ 'ਤੇ ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਲਾਈ ਗਈ ਉਮਰ ਭਰ ਦੀ ਪਾਬੰਦੀ ਨੂੰ ਮੰਗਲਵਾਰ ਬਹਾਲ ਕਰ ਦਿੱਤਾ। ਚੀਫ ਜਸਟਿਸ ਨਵਨੀਤੀ ਪ੍ਰਸਾਦ ਸਿੰਘ ਤੇ ਜਸਟਿਸ ਰਾਜਾ ਵਿਜੇਰਾਘਵਨ ਦੇ ਬੈਂਚ ਨੇ ਸਿੰਗਲ ਜੱਜ ਦੇ ਬੈਂਚ ਖ਼ਿਲਾਫ਼ ਬੀਸੀਸੀਆਈ ਦੀ ਪਟੀਸ਼ਨ 'ਤੇ ਇਹ ਫ਼ੈਸਲਾ ਸੁਣਾਇਆ। ਸਿੰਗਲ ਬੈਂਚ ਨੇ 34 ਸਾਲ ਦੇ ਤੇਜ਼ ਗੇਂਦਬਾਜ਼ ਸ਼੍ਰੀਸੰਤ 'ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟਾ ਦਿੱਤੀ ਸੀ। ਡਵੀਜ਼ਨ ਬੈਂਚ ਨੇ ਕਿਹਾ ਕਿ ਸ਼੍ਰੀਸੰਤ ਦੇ ਪੱਖ 'ਚ ਆਏ ਸਿੰਗਲ ਬੈਂਚ ਦੇ ਹੁਕਮ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਬੀਸੀਸੀਆਈ ਨੇ ਆਪਣੀ ਅਪੀਲ ਵਿਚ ਕਿਹਾ ਸੀ ਕਿ ਇਸ ਿਯਕਟਰ 'ਤੇ ਲਾਈ ਪਾਬੰਦੀ ਦਾ ਫ਼ੈਸਲਾ ਉਸ ਖ਼ਿਲਾਫ਼ ਸਬੂਤਾਂ ਦੇ ਆਧਾਰ 'ਤੇ ਲਿਆ ਗਿਆ ਸੀ। ਜਸਟਿਸ ਏ ਮੁਹੰਦਮ ਮੁਸ਼ਤਾਕ ਦੇ ਸਿੰਗਲ ਬੈਂਚ ਨੇ ਸੱਤ ਅਗਸਤ ਨੂੰ ਸ਼੍ਰੀਸੰਤ 'ਤੇ ਲੱਗੀ ਬੀਸੀਸੀਆਈ ਦੀ ਉਮਰ ਭਰ ਦੀ ਪਾਬੰਦੀ ਨੂੰ ਹਟਾ ਦਿੱਤਾ ਸੀ ਤੇ ਬੋਰਡ ਵੱਲੋਂ ਉਨ੍ਹਾਂ ਖ਼ਿਲਾਫ਼ ਚਲਾਈਆਂ ਜਾ ਰਹੀਆਂ ਸਾਰੀਆਂ ਕਾਰਵਾਈਆਂ 'ਤੇ ਵੀ ਰੋਕ ਲਾ ਦਿੱਤੀ ਸੀ।