ਅਸਰ

-ਸੈਂਕੜਾ ਲਾ ਕੇ ਸਾਬਿਤ ਕੀਤੀ ਆਪਣੀ ਉਪਯੋਗਤਾ

-ਨਾਗਪੁਰ ਨਾਲ ਜੁੜੀਆਂ ਹਨ ਕਈ ਕੌੜੀਆਂ-ਮਿੱਠੀਆਂ ਯਾਦਾਂ

ਨਾਗਪੁਰ (ਨਈ ਦੁਨੀਆ) : ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਟੈਸਟ ਟੀਮ 'ਚੋਂ ਬਾਹਰ ਚੱਲ ਰਹੇ ਰੋਹਿਤ ਸ਼ਰਮਾ ਦਾ ਕਰੀਅਰ ਸੱਟ ਨੇ ਵੀ ਪ੍ਰਭਾਵਿਤ ਕੀਤਾ ਪਰ ਜਦ ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ 'ਚ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਇਸ ਬੱਲੇਬਾਜ਼ ਨੇ ਸੈਂਕੜਾ ਲਾ ਕੇ ਆਪਣੀ ਉਪਯੋਗਤਾ ਸਾਬਿਤ ਕੀਤੀ। ਰੋਹਿਤ ਨੂੰ ਮੌਕੇ ਦੀ ਉਡੀਕ ਸੀ ਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰ ਕੇ ਇਸ ਦਾ ਫ਼ਾਇਦਾ ਉਠਾਉਣ 'ਚ ਕਾਮਯਾਬ ਰਹੇ।

ਰੋਹਿਤ ਦਾ ਨਾਗਪੁਰ ਨਾਲ ਖ਼ਾਸ ਰਿਸ਼ਤਾ ਹੈ। 2010 'ਚ ਉਹ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ 'ਚ ਸ਼ੁਰੂਆਤ ਕਰਨ ਲਈ ਤਿਆਰ ਸਨ ਪਰ ਮੈਚ ਦੀ ਸਵੇਰੇ ਫੁੱਟਬਾਲ ਖੇਡਦੇ ਸਮੇਂ ਜ਼ਖ਼ਮੀ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਲਗਪਗ ਸਾਢੇ ਤਿੰਨ ਸਾਲ ਬਾਅਦ ਟੈਸਟ 'ਚ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਹੁਣ ਨਾਗਪੁਰ 'ਚ ਸੈਂਕੜਾ ਲਾ ਕੇ ਉਨ੍ਹਾਂ ਨੇ ਟੀਮ ਦੀ ਜਿੱਤ 'ਚ ਅਹਿਮ ਯੋਗਦਾਨ ਦਿੱਤਾ। ਮੈਚ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਮੇਰੇ ਲਈ ਨਿੱਜੀ ਤੌਰ 'ਤੇ ਵੱਡੀ ਪਾਰੀ ਜ਼ਰੂਰੀ ਸੀ ਕਿਉਂਕਿ ਮੈਂ ਲਗਪਗ 500 ਦਿਨਾਂ ਤੋਂ ਬਾਅਦ ਟੈਸਟ ਖੇਡ ਰਿਹਾ ਸੀ। ਇਸ ਮੈਦਾਨ ਨਾਲ ਮੇਰੀਆਂ ਕੌੜੀਆਂ-ਮਿੱਠੀਆਂ ਯਾਦਾਂ ਜੁੜੀਆਂ ਹਨ। ਸ੍ਰੀਲੰਕਾ ਦੇ ਪ੍ਰਦਰਸ਼ਨ ਦੀ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਾਹੇ ਉਹ ਖ਼ਰਾਬ ਖੇਡੇ ਪਰ ਉਨ੍ਹਾਂ ਦੀ ਟੀਮ ਚੰਗੀ ਹੈ। ਉਹ ਪਾਕਿਸਤਾਨ ਨੂੰ ਹਰਾ ਕੇ ਇੱਥੇ ਆਏ ਹਨ ਤੇ ਪਾਕਿਸਤਾਨ ਨੇ ਸਾਨੂੰ ਚੈਂਪੀਅਨਜ਼ ਟਰਾਫੀ ਵਿਚ ਹਰਾਇਆ ਸੀ। ਇਹ ਿਯਕਟ ਦਾ ਚੱਕਰ ਹੈ। ਇਸ ਲਈ ਸ੍ਰੀਲੰਕਾ ਨੂੰ ਕਮਜ਼ੋਰ ਟੀਮ ਨਹੀਂ ਮੰਨ ਸਕਦੇ।

ਇਸ ਮੈਚ 'ਚ ਭਾਰਤ ਚਾਰ ਮਾਹਿਰ ਗੇਂਦਬਾਜ਼ਾਂ ਨਾਲ ਖੇਡਿਆ ਸੀ ਜਦਕਿ ਆਮ ਤੌਰ 'ਤੇ ਪੰਜ ਗੇਂਦਬਾਜ਼ ਟੀਮ 'ਚ ਹੁੰਦੇ ਹਨ। ਇਸ ਕਾਰਨ ਰੋਹਿਤ ਦੀ ਥਾਂ ਆਖ਼ਰੀ ਇਲੈਵਨ 'ਚ ਅਜੇ ਵੀ ਪੱਕੀ ਨਹੀਂ ਲੱਗ ਰਹੀ। ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਮੇਰਾ ਨਜ਼ਰੀਆ ਬਹੁਤ ਸਾਫ ਹੈ। ਪਹਿਲਾਂ ਮੈਂ ਟੈਸਟ ਿਯਕਟ ਬਾਰੇ ਬਹੁਤ ਸੋਚਦਾ ਸੀ, ਜਿਸ ਨਾਲ ਮੇਰੀ ਇਕਾਗਰਤਾ ਪ੍ਰਭਾਵਿਤ ਹੁੰਦੀ ਸੀ। ਹੁਣ ਮੈਂ ਸੋਚਦਾ ਹਾਂ ਕਿ ਟੀਮ ਦੀ ਜਿੱਤ 'ਚ ਆਪਣਾ ਯੋਗਦਾਨ ਦੇਣਾ ਹੈ। ਬੱਲੇਬਾਜ਼ੀ ਤੋਂ ਇਲਾਵਾ ਫੀਲਡਿੰਗ ਤੇ ਹੋਰ ਤਰੀਕਿਆਂ ਨਾਲ ਵੀ ਟੀਮ ਦੀ ਮਦਦ ਕਰਨਾ ਜ਼ਰੂਰੀ ਹੈ। ਨਾਲ ਹੀ ਮੈਂ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਲਈ ਤਿਆਰ ਰਹਿੰਦਾ ਹਾਂ।

ਸ੍ਰੀਲੰਕਾ ਦੇ ਪ੍ਰਦਰਸ਼ਨ ਤੋਂ ਕੋਚ ਦੁਖੀ

ਨਾਗਪੁਰ : ਸ੍ਰੀਲੰਕਾਈ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਕੋਚ ਨਿਕ ਪੋਥਾਸ ਦੁਖੀ ਨਜ਼ਰ ਆਏ। ਉਨ੍ਹਾਂ ਨੇ ਇਸ ਨੂੰ ਸ਼ਰਮਨਾਕ ਸਥਿਤੀ ਦੱਸਿਆ। ਪੋਥਾਸ ਨੇ ਕਿਹਾ ਕਿ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣੀਆਂ ਪੈਣਗੀਆਂ। ਸਾਨੂੰ ਬੱਲੇਬਾਜ਼ੀ 'ਚ ਸੁਧਾਰ ਕਰਨਾ ਪਵੇਗਾ। ਦਬਾਅ ਦੇ ਸਮੇਂ ਕੁਝ ਦਾ ਪ੍ਰਦਰਸ਼ਨ ਵਧੀਆ ਹੁੰਦਾ ਤੇ ਕੁਝ ਦਾ ਮਾੜਾ ਹੁੰਦਾ ਹੈ। ਸਾਨੂੰ ਪ੍ਰਦਰਸ਼ਨ ਦਾ ਪੱਧਰ ਦਬਾਅ ਦੇ ਸਮੇਂ ਵਧੀਆ ਕਰਨਾ ਪਵੇਗਾ। ਟੀਮ ਦੇ ਤਜਰਬੇਕਾਰ ਖਿਡਾਰੀ ਏਂਜੇਲੋ ਮੈਥਿਊਜ਼ ਦੇ ਖ਼ਰਾਬ ਪ੍ਰਦਰਸਨ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਸੀਨੀਅਰ ਿਯਕਟਰ ਹਨ। ਤੁਸੀਂ ਅੰਕੜਿਆਂ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਅੰਦਾਜ਼ਾ ਨਹੀਂ ਲਾ ਸਕਦੇ। ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਲੈਅ ਹਾਸਿਲ ਕਰਨ 'ਚ ਸਮਾਂ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀਲੰਕਾ ਦੇ ਘਰੇਲੂ ਿਯਕਟ 'ਚ ਤਿੰਨ ਦਿਨਾ ਮੈਚ ਹੁੰਦੇ ਹਨ। ਸਾਨੂੰ ਟੈਸਟ ਿਯਕਟਰ ਤਿਆਰ ਕਰਨ ਲਈ ਇਸ ਫਾਰਮੈਟ ਨੂੰ ਬਦਲਣਾ ਪਵੇਗਾ।