-ਰਿਸ਼ੰਭ ਪੰਤ ਨੇ ਵੀ ਫਾਰਮ 'ਚ ਕੀਤੀ ਵਾਪਸੀ

ਨਵੀਂ ਦਿੱਲੀ (ਏਜੰਸੀ): ਨੀਤੀਸ਼ ਰਾਣਾ ਨੇ ਇਥੇ ਨਾਬਾਦ ਸੈਂਕੜਾ ਲਾਇਆ ਪਰ ਵਿਕਟਕੀਪਰ ਬੱਲੇਬਾਜ਼ ਰਿਸ਼ੰਭ ਪੰਤ ਸਿਰਫ ਇਕ ਦੌੜ ਤੋਂ ਸੈਂਕੜੇ ਤਂੋਂ ਖੁੰਝ ਗਏ ਪਰ ਇਨ੍ਹਾਂ ਦੋਵਾਂ ਦਰਮਿਅਨ ਵੱਡੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਦਿੱਲੀ ਰਣਜੀ ਟਰਾਫ਼ੀ ਗਰੁੱਪ ਏ ਮੈਚ 'ਚ ਮਹਾਂਰਾਸ਼ਟਰ ਦੇ ਖ਼ਿਲਾਫ਼ ਅੱਜ ਇਥੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਣ 'ਚ ਸਫਲ ਰਹੀ , ਜਿਕਰਯੋਗ ਹੈ ਕਿ ਰਣਜੀ ਟਰਾਫ਼ੀ ਦੇ ਪਿਛਲੇ ਸੀਜ਼ਨ 'ਚ ਦੌੜਾਂ ਦਾ ਅੰਬਾਰ ਲਾਉਣ ਵਾਲੇ ਪੰਤ ਦਾ ਬੱਲਾ ਇਸ ਵਾਰ ਇਸ ਮੈਚ 'ਚ ਪਹਿਲਾ ਖਾਮੋਸ਼ ਰਿਹਾ ਸੀ ਰੌਸ਼ਨੀ ਘੱਟ ਹੋਣ ਦੀ ਵਜ੍ਹਾ ਨਾਲ ਜਦੋਂ ਸ਼ੁੱਕਰਵਾਰ ਨੂੰ ਪਹਿਲੇ ਦਿਨ ਦਾ ਖੇਡ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਉਦੋਂ ਦਿੱਲੀ ਨੇ 62 ਓਵਰਾਂ 'ਚ ਚਾਰ ਵਿਕਟਾਂ 'ਤੇ 360 ਦੌੜਾਂ ਬਣਾਈਆਂ ਸਨ, ਦਿੱਲੀ ਦੇ ਕਪਤਾਨ ਇਸ਼ਾਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਇਸ ਤੋਂ ਬਾਅਦ ਇਕ ਸਮੇਂ ਦਿੱਲੀ ਦਾ ਸਕੋਰ ਤਿੰਨ ਵਿਕਟਾਂ 'ਤੇ 55 ਦੌੜਾਂ ਸੀ ਪਰ ਰਾਣਾ (ਨਾਬਾਦ 110) ਤੇ ਪੰਤ (99) ਨੇ ਚੌਥੇ ਵਿਕਟ ਲਈ 168 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਪੰਤ ਜਦੋਂ ਆਪਣੇ ਕਰੀਅਰ ਦੇ ਪੰਜਵੇਂ ਸੈਂਕੜੇ ਤੋਂ ਦੂਰ ਸੀ ਤਾਂ ਉਦੋਂ ਉਸ ਨੇ ਆਫ਼ ਸਪਿੰਨਰ ਚਿਰਾਗ ਖੁਰਾਨਾ (71 ਦੌੜਾਂ 'ਤੇ ਦੋ ਵਿਕਟਾਂ) ਦੀ ਗੇਂਦ 'ਤੇ ਅੰਕਿਤ ਬਾਵਨੇ ਨੂੰ ਕੈਚ ਦਿੱਤਾ। ਉਸ ਨੇ ਆਪਣੀ ਪਾਰੀ 'ਚ 110 ਗੇਂਦਾ ਖੇਡੀਆਂ ਤੇ ਅੱਠ ਚੌਕੇ ਤੇ ਛੇ ਛੱਕੇ ਲਾਏ, ਦੂਜੇ ਪਾਸੇ ਰਾਣਾ ਹੁਣ ਤਕ 157 ਗੇਂਦਾਂ ਦਾ ਸਾਹਮਣਾ ਕਰਕੇ 12 ਚੌਕੇ ਤੇ ਤਿੰਨ ਛੱਕੇ ਲਾ ਚੁੱਕੇ ਹਨ। ਇਹ ਉਸਦੇ ਕੈਰੀਅਰ ਦਾ ਚੌਥਾ ਤੇ ਇਸ ਸੈਸ਼ਨ ਦਾ ਪਹਿਲਾ ਸੈਂਕੜਾ ਹੈ। ਸਟੰਪ ਉਖੜਨ ਸਮੇਂ ਉਨ੍ਹਾਂ ਦੇ ਨਾਲ ਮਿਿਲੰਦ ਕੁਮਾਰ ਅੱਠ ਦੌੜਾਂ 'ਤੇ ਖੇਡ ਰਹੇ ਸਨ।