ਅੰਮਿ੍ਰਤਸਰ (ਜੇਐੱਨਐੱਨ) : ਬੋਰਡ ਆਫ ਕੰਟਰੋਲ ਫਾਰ ਿਯਕਟ ਇਨ ਇੰਡੀਆ (ਬੀਸੀਸੀਆਈ) ਵੱਲੋਂ ਅੰਮਿ੍ਰਤਸਰ ਦੇ ਗਾਂਧੀ ਮੈਦਾਨ 'ਚ ਰਣਜੀ ਟਰਾਫੀ ਤਹਿਤ ਚੱਲ ਰਹੇ ਪੰਜਾਬ ਬਨਾਮ ਸਰਵਿਸ ਟੀਮ ਦੇ ਮੈਚ 'ਚ ਪੰਜਾਬ ਦੀ ਟੀਮ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੇ ਸੋਮਵਾਰ ਪਹਿਲੀ ਪਾਰੀ ਖੇਡ ਰਹੀ ਸਰਵਿਸ ਦੀ ਟੀਮ ਨੂੰ 90 ਓਵਰ ਵੀ ਨਹੀਂ ਖੇਡਣ ਦਿੱਤੇ ਤੇ 71.1 ਓਵਰਾਂ 'ਚ 315 ਦੌੜਾਂ ਹੀ ਬਣਾਉਣ ਦਿੱਤੀਆਂ। ਬਾਅਦ ਦੁਪਹਿਰ ਫਾਲੋਆਨ ਖੇਡ ਰਹੀ ਸਰਵਿਸ ਦੀ ਟੀਮ ਸ਼ਾਮ ਨੂੰ ਮੈਚ ਸਮਾਪਤ ਹੋਣ ਤਕ 35 ਓਵਰਾਂ 'ਚ ਤਿੰਨ ਵਿਕਟਾਂ ਗੁਆ ਕੇ 118 ਦੌੜਾਂ ਬਣਾ ਚੁੱਕੀ ਸੀ।

ਸਿਧਾਰਥ ਦੀ ਚੋਣ 'ਤੇ ਜਸ਼ਨ :

ਪੰਜਾਬ ਦੀ ਟੀਮ ਦੇ ਸਿਧਾਰਥ ਕੌਲ ਦੀ ਭਾਰਤੀ ਟੀਮ 'ਚ ਚੋਣ ਹੋਣ ਦੀ ਖ਼ੁਸ਼ੀ 'ਚ ਮੈਚ ਤੋਂ ਬਾਅਦ ਇਸ ਦਾ ਜਸ਼ਨ ਵੀ ਮਨਾਇਆ ਗਿਆ। 19 ਮਈ 1990 ਨੂੰ ਪੰਜਾਬ ਦੇ ਪਠਾਨਕੋਟ 'ਚ ਜੰਮੇ ਸਿਧਾਰਧ ਕੌਲ ਆਈਪੀਐੱਲ 'ਚ ਦਿੱਲੀ ਡੇਅਰਡੇਵਿਲਜ਼, ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡ ਚੁੱਕੇ ਹਨ ਤੇ ਮੌਜੂਦਾ ਸਮੇਂ ਉਹ ਸਨਰਾਈਜਰਜ਼ ਹੈਦਰਾਬਾਦ ਦਾ ਹਿੱਸਾ ਹਨ। ਪਹਿਲਾ ਦਰਜਾ ਮੈਚਾਂ 'ਚ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸਿਧਾਰਧ ਕੌਲ ਹੁਣ ਤਕ 50 ਮੈਚਾਂ 'ਚ 175 ਵਿਕਟਾਂ ਹਾਸਿਲ ਕਰ ਚੁੱਕੇ ਹਨ। ਇੰਨੇ ਹੀ ਮੈਚਾਂ 'ਚ ਉਹ ਇਕ ਅਰਧ ਸੈਂਕੜੇ ਸਮੇਤ 566 ਦੌੜਾਂ ਵੀ ਬਣਾ ਚੁੱਕੇ ਹਨ। ਸਿਧਾਰਥ ਨੇ 2007-08 'ਚ ਪੰਜਾਬ ਲਈ ਪਹਿਲਾ ਦਰਜਾ ਿਯਕਟ 'ਚ ਸ਼ੁਰੂਆਤ ਕੀਤੀ ਸੀ। ਸਿਧਾਰਥ ਨੂੰ ਪਹਿਲਾ ਵੱਡਾ ਮੌਕਾ ਸਾਲ 2008 'ਚ ਮਲੇਸ਼ੀਆ 'ਚ ਹੋਏ ਅੰਡਰ-19 ਵਿਸ਼ਵ ਕੱਪ 'ਚ ਮਿਲਿਆ। ਉਸ ਸਮੇਂ ਅੰਡਰ-19 ਟੀਮ ਦੀ ਕਪਤਾਨੀ ਵਿਰਾਟ ਕੋਹਲੀ ਕਰ ਰਹੇ ਸਨ ਤੇ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ।