ਅੰਮਿ੍ਰਤਸਰ (ਜੇਐੱਨਐੱਨ) : ਬੋਰਡ ਆਫ ਕੰਟਰੋਲ ਫਾਰ ਿਯਕਟ ਇਨ ਇੰਡੀਆ (ਬੀਸੀਸੀਆਈ) ਵੱਲੋਂ ਅੰਮਿ੍ਰਤਸਰ ਦੇ ਗਾਂਧੀ ਮੈਦਾਨ 'ਚ ਰਣਜੀ ਟਰਾਫੀ ਦੇ ਤਹਿਤ ਚੱਲ ਰਹੇ ਪੰਜਾਬ ਬਨਾਮ ਸਰਵਿਸ ਟੀਮ ਦੇ ਮੈਚ ਦੇ ਦੂਜੇ ਦਿਨ ਪੰਜਾਬ ਦੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 645 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ ਜਿਸ ਤੋਂ ਬਾਅਦ ਸਰਵਿਸ ਦੀ ਟੀਮ ਨੇ ਆਪਣੀ ਜਵਾਬੀ ਪਾਰੀ 'ਚ ਸ਼ਾਮ ਤਕ 33 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 130 ਦੌੜਾਂ ਬਣਾਈਆਂ। ਪੰਜਾਬ ਦੀ ਪਾਰੀ 'ਚ ਪਟਿਆਲਾ ਨਿਵਾਸੀ ਖਿਡਾਰੀ ਅਨਮੋਲਪ੍ਰੀਤ ਸਿੰਘ ਨੇ 318 ਗੇਂਦਾਂ 'ਤੇ 252 ਬਣਾਈਆਂ। ਮੈਚ ਦੇ ਦੂਜੇ ਦਿਨ ਪੰਜਾਬ ਨੇ ਜੀਵਨਜੋਤ ਸਿੰਘ, ਸ਼ੁਭਮਨ ਗਿੱਲ, ਮਨਨ ਵੋਹਰਾ, ਗੁਰਕੀਰਤ ਮਾਨ, ਅਭਿਸ਼ੇਕ ਗੁਪਤਾ, ਤਰੁਵਰ ਕੋਹਲੀ ਦੇ ਆਊਟ ਹੋਣ ਨਾਲ ਹੀ 645 ਦੌੜਾਂ 'ਤੇ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਸਰਵਿਸ ਦੀ ਟੀਮ ਦੇ ਬੱਲੇਬਾਜ਼ ਕੁਝ ਖ਼ਾਸ ਨਾ ਕਰ ਸਕੇ। ਐੱਨ ੇ ਸਿੰਘ ਸੱਤ ਤੇ ਰਵੀ ਚੌਹਾਨ ਅੱਠ ਦੌੜਾਂ ਬਣਾ ਕੇ ਕੈਚ ਆਊਟ ਹੋਏ। ਐੱਸਯੂ ਯਾਦਵ ਨੇ 14 ਤੇ ਨਕੁਲ ਵਰਮਾ ਨੇ 38 ਦੌੜਾਂ ਬਣਾਈਆਂ। ਦਿਨ ਦੀ ਖੇਡ ਸਮਾਪਤ ਹੋਣ ਤਕ ਕਪਤਾਨ ਰਾਹੁਲ ਸਿੰਘ 44 ਤੇ ਵਿਕਾਸ 15 ਦੌੜਾਂ ਬਣਾ ਕੇ ਯੀਜ਼ 'ਤੇ ਸਨ।