-ਬੰਗਾਲ ਨੇ ਬਿਨਾਂ ਵਿਕਟ ਗੁਆਏ ਬਣਾਈਆਂ 76 ਦੌੜਾਂ

ਅੰਮਿ੍ਰਤਸਰ (ਜੇਐੱਨਐੱਨ) : ਭਾਰਤੀ ਿਯਕਟ ਕੰਟਰੋਲ ਬੋਰਡ, ਪੰਜਾਬ ਿਯਕਟ ਐਸੋਸੀਏਸ਼ਨ (ਪੀਸੀਏ) ਤੇ ਅੰਮਿ੍ਰਤਸਰ ਗੇਮਜ਼ ਐਸੋਸੀਏਸ਼ਨ (ਏਜੀਏ) ਦੇ ਸਹਿਯੋਗ ਨਾਲ ਰਣਜੀ ਟਰਾਫੀ ਦਾ ਪੰਜਾਬ ਤੇ ਬੰਗਾਲ ਵਿਚਾਲੇ ਪਹਿਲਾ ਮੈਚ ਸ਼ੁਰੂ ਹੋਇਆ ਜਿਸ ਵਿਚ ਟਾਸ ਜਿੱਤਣ ਤੋਂ ਬਾਅਦ ਪੰਜਾਬ ਦੀ ਟੀਮ ਨੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਪਹਿਲੀ ਪਾਰੀ 'ਚ ਟੀਮ ਸਿਰਫ਼ 46 ਓਵਰਾਂ 'ਚ 147 ਦੌੜਾਂ ਬਣਾ ਕੇ ਸਿਮਟ ਗਈ। ਜਵਾਬੀ ਪਾਰੀ 'ਚ ਬੰਗਾਲ ਦੀ ਟੀਮ ਨੇ ਸ਼ਾਮ ਪੰਜ ਵਜੇ ਤਕ 21 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 76 ਦੌੜਾਂ ਬਣਾਈਆਂ ਤੇ ਹੁਣ ਦੇਖਣਾ ਪਵੇਗਾ ਕਿ ਸ਼ਨਿਚਰਵਾਰ ਨੂੰ ਪੰਜਾਬ ਦੀ ਟੀਮ ਵਿਰੋਧੀ ਟੀਮ ਦੀਆਂ ਵਿਕਟਾਂ ਡੇਗਣ 'ਚ ਕਿੰਨੀ ਜਲਦੀ ਸਫਲ ਹੋ ਸਕਦੀ ਹੈ। ਪੰਜਾਬ ਟੀਮ ਦੇ ਕਪਤਾਨ ਹਰਭਜਨ ਨੇ 4 ਦੌੜਾਂ ਬਣਾਈਆਂ। ਸੰਦੀਪ ਸ਼ਰਮਾ ਸਿਫ਼ਰ 'ਤੇ ਆਊਟ ਹੋਏ। ਪੰਜਾਬ ਦੇ ਖਿਡਾਰੀ ਜੀਵਨਜੋਤ ਸਿੰਘ ਨੇ 13, ਸ਼ੁਭਮ ਗਿੱਲ ਨੇ 63, ਉਦੇ ਕੌਲ ਨੇ 3, ਅਨਮੋਲਪ੍ਰੀਤ ਸਿੰਘ ਨੇ 12, ਗੁਰਕੀਰਤ ਮਾਨ ਨੇ 4, ਅਭਿਸ਼ੇਕ ਗੁਪਤਾ ਨੇ 15, ਅਭਿਸ਼ੇਕ ਸ਼ਰਮਾ ਨੇ 9 ਤੇ ਸਿਧਾਰਥ ਕੌਲ ਨੇ ਛੇ ਦੌੜਾਂ ਬਣਾਈਆਂ। ਜਵਾਬ 'ਚ ਬੰਗਾਲ ਵੱਲੋਂ 21 ਓਵਰਾਂ 'ਚ ਅਭਿਸ਼ੇਕ ਕੁਮਾਰ ਨੇ 42 ਤੇ ਏਆਰ ਐੱਸਵਾਰਨ ਨੇ 33 ਦੌੜਾਂ ਬਣਾਈਆਂ। ਇਸ ਮੌਕੇ 'ਤੇ ਏਜੀਏ ਦੇ ਉੱਪ ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਸੈਣੀ, ਸੰਯੁਕਤ ਸਕੱਤਰ ਪ੍ਰਕਾਸ਼ ਚੰਦ, ਮਨੋਹਰ ਲਾਲ, ਮੁਨੀਸ਼ ਸ਼ਰਮਾ, ਸਚਿਨ ਸਚਦੇਵਾ, ਰਾਜ ਕੁਮਾਰ ਸ਼ਰਮਾ, ਕਮਲ ਚੌਧਰੀ, ਬਲਵੰਤ ਸਿੰਘ ਭਨੋਟ, ਰਾਜ ਕੁਮਾਰ, ਰਜਿੰਦਰ ਕਾਕਾ, ਅਜੀਤ ਸਿੰਘ ਆਦਿ ਮੌਜੂਦ ਸਨ।