-ਸਾਲ ਦੀ ਸਮਾਪਤੀ ਨੰਬਰ ਇਕ ਗੇਂਦਬਾਜ਼ ਤੇ ਆਲਰਾਊਂਡਰ ਵਜੋਂ ਕੀਤੀ

ਦੁਬਈ (ਪੀਟੀਆਈ) : ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਭਾਰਤੀ ਸਪਿਨ ਜੋੜੀ ਨੇ ਸ਼ਨਿਚਰਵਾਰ ਨੂੰ ਇੱਥੇ ਜਾਰੀ ਅੰਤਰਰਾਸ਼ਟਰੀ ਿਯਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਰੈਂਕਿੰਗ 'ਚ ਸਿਖ਼ਰਲੇ ਦੋ ਸਥਾਨਾਂ 'ਤੇ ਆਪਣਾ ਕਬਜ਼ਾ ਕਾਇਮ ਰੱਖਿਆ ਹੈ। ਟੀਮ ਇੰਡੀਆ ਨੇ ਸਾਲ ਦੀ ਸਮਾਪਤੀ ਨੰਬਰ ਇਕ ਟੈਸਟ ਟੀਮ ਵਜੋਂ ਕੀਤੀ। ਅਸ਼ਵਿਨ ਆਲਰਾਊਂਡਰਾਂ ਦੀ ਸੂਚੀ 'ਚ ਵੀ ਸਿਖ਼ਰ 'ਤੇ ਚੱਲ ਰਹੇ ਹਨ। ਸਿਖ਼ਰਲੇ ਪੰਜ ਆਲਰਾਊਂਡਰਾਂ ਦੇ ਸਥਾਨਾਂ 'ਚ ਕੋਈ ਤਬਦੀਲੀ ਨਹੀਂ ਹੋਈ ਹੈ। ਇੱਥੇ ਜਡੇਜਾ ਤੀਜੇ ਸਥਾਨ 'ਤੇ ਬਣੇ ਹੋਏ ਹਨ।

ਇਹ ਸਿਰਫ਼ ਦੂਜਾ ਮੌਕਾ ਹੈ ਜਦ ਟੈਸਟ ਰੈਂਕਿੰਗ ਦੇ ਸਿਖ਼ਰਲੇ ਦੋ ਸਥਾਨਾਂ 'ਤੇ ਭਾਰਤੀ ਗੇਂਦਬਾਜ਼ ਕਾਬਜ਼ ਹਨ। ਇਸ ਤੋਂ ਪਹਿਲਾਂ 1974 'ਚ ਖੱਬੇ ਹੱਥ ਦੇ ਸਪਿੰਨਰ ਬਿਸ਼ਨ ਸਿੰਘ ਬੇਦੀ ਅਤੇ ਲੈੱਗ ਸਪਿੰਨਰ ਭਗਵਤ ਚੰਦਰਸ਼ੇਖਰ ਟੈਸਟ ਰੈਂਕਿੰਗ 'ਚ ਯਮਵਾਰ ਨੰਬਰ ਇਕ ਅਤੇ ਨੰਬਰ ਦੋ ਗੇਂਦਬਾਜ਼ ਸਨ। ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਲ ਦਾ ਅੰਤ ਆਸਟ੫ੇਲੀਆ ਦੇ ਸਟੀਵ ਸਮਿਥ ਤੋਂ ਬਾਅਦ ਦੂਜੇ ਸਥਾਨ ਨਾਲ ਕੀਤਾ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਜ਼ਹਰ ਅਲੀ ਮੈਲਬੌਰਨ 'ਚ ਆਸਟ੫ੇਲੀਆ ਖ਼ਿਲਾਫ਼ ਦੂਜੇ ਟੈਸਟ 'ਚ ਅਜੇਤੂ 205 ਅਤੇ 43 ਦੌੜਾਂ ਦੀਆਂ ਪਾਰੀਆਂ ਤੋਂ ਬਾਅਦ 10 ਸਥਾਨ ਦੇ ਫ਼ਾਇਦੇ ਨਾਲ ਕਰੀਅਰ ਦੀ ਸਰਬੋਤਮ ਛੇਵੀਂ ਰੈਂਕਿੰਗ 'ਤੇ ਪੁੱਜ ਗਏ ਹਨ। ਟੀਮ ਰੈਂਕਿੰਗ 'ਚ ਭਾਰਤੀ ਟੀਮ ਨੇ ਸਾਲ ਦਾ ਅੰਤ 120 ਅੰਕਾਂ ਨਾਲ ਸਿਖ਼ਰ 'ਤੇ ਰਹਿੰਦੇ ਹੋਏ ਕੀਤਾ ਹੈ। ਭਾਰਤੀ ਟੀਮ ਨੇ ਦੂਜੇ ਸਥਾਨ 'ਤੇ ਮੌਜੂਦ ਆਸਟ੫ੇਲੀਆਈ ਟੀਮ ਤੋਂ 15 ਅੰਕਾਂ ਦੀ ਬੜ੍ਹਤ ਬਣਾ ਕੇ ਰੱਖੀ ਹੈ ਜਿਸ ਦੇ 105 ਅੰਕ ਹਨ।

ਸਿਖਰਲੀਆਂ ਪੰਜ ਟੀਮਾਂ

ਟੀਮ ਰੇਟਿੰਗ ਅੰਕ

ਭਾਰਤ 120

ਆਸਟ੫ੇਲੀਆ 105

ਪਾਕਿਸਤਾਨ 102

ਦੱਖਣੀ ਅਫਰੀਕਾ 102

ਇੰਗਲੈਂਡ 101

ਸਿਖਰਲੇ ਪੰਜ ਬੱਲੇਬਾਜ਼

ਬੱਲੇਬਾਜ਼ ਰੇਟਿੰਗ ਅੰਕ

ਸਟੀਵ ਸਮਿਥ (ਆਸਟ੫ੇਲੀਆ) 937

ਵਿਰਾਟ ਕੋਹਲੀ (ਭਾਰਤ) 875

ਜੋ ਰੂਟ (ਇੰਗਲੈਂਡ) 848

ਕੇਨ ਵਿਲੀਅਮਸਨ (ਨਿਊਜ਼ੀਲੈਂਡ) 817

ਡੇਵਿਡ ਵਾਰਨਰ (ਆਸਟ੫ੇਲੀਆ) 790

ਸਿਖਰਲੇ ਪੰਜ ਗੇਂਦਬਾਜ਼

ਗੇਂਦਬਾਜ਼ੀ ਰੇਟਿੰਗ ਅੰਕ

ਆਰ ਅਸ਼ਵਿਨ (ਭਾਰਤ) 887

ਰਵਿੰਦਰ ਜਡੇਜਾ (ਭਾਰਤ) 879

ਰੰਗਨਾ ਹੇਰਾਥ (ਸ੍ਰੀਲੰਕਾ) 855

ਡੇਲ ਸਟੇਨ (ਦੱਖਣੀ ਅਫਰੀਕਾ) 835

ਜੋਸ਼ ਹੇਜ਼ਲਵੁਡ (ਆਸਟ੫ੇਲੀਆ) 831

ਸਿਖਰਲੇ ਪੰਜ ਆਲਰਾਊਂਡਰ

ਆਰ ਅਸ਼ਵਿਨ (ਭਾਰਤ) 482

ਸ਼ਾਕਿਬ ਅਲ ਹਸਨ (ਬੰਗਲਾਦੇਸ਼) 405

ਰਵਿੰਦਰ ਜਡੇਜਾ (ਭਾਰਤ) 376

ਬੇਨ ਸਟੋਕਸ (ਇੰਗਲੈਂਡ), 327

ਮੋਇਨ ਅਲੀ (ਇੰਗਲੈਂਡ) 312