ਕੋਟ

'ਮੈਂ ਉਮੀਦ ਕਰ ਰਿਹਾ ਹਾਂ ਕਿ 300 ਵਿਕਟਾਂ ਦੀ ਇਸ ਉਪਲੱਬਧੀ ਨੂੰ ਮੈਂ 600 ਵਿਕਟਾਂ 'ਚ ਤਬਦੀਲ ਕਰ ਸਕਾਂ। ਮੈਂ ਅਜੇ ਸਿਰਫ਼ 54 ਟੈਸਟ ਮੈਚ ਹੀ ਖੇਡੇ ਹਨ। ਸਪਿੰਨ ਗੇਂਦਬਾਜ਼ੀ ਓਨੀ ਸੌਖੀ ਨਹੀਂ ਹੈ ਜਿੰਨੀ ਇਹ ਨਜ਼ਰ ਆਉਂਦੀ ਹੈ।

-ਰਵੀਚੰਦਰਨ ਅਸ਼ਵਿਨ, ਭਾਰਤੀ ਆਫ ਸਪਿੰਨਰ

---

ਨੰਬਰ ਗੇਮ

-300 ਟੈਸਟ ਵਿਕਟਾਂ ਸਭ ਤੋਂ ਤੇਜ਼ੀ ਨਾਲ ਪੂਰੀਆਂ ਕਰਨ ਵਾਲੇ ਭਾਰਤੀ ਗੇਂਦਬਾਜ਼ਾਂ ਦੀ ਸੂਚੀ 'ਚ ਅਸ਼ਵਿਨ ਨੇ ਅਨਿਲ ਕੁੰਬਲੇ ਨੂੰ ਪਿੱਛੇ ਛੱਡਿਆ। ਕੁੰਬਲੇ ਨੇ 66 ਟੈਸਟ 'ਚ ਇਹ ਅੰਕੜਾ ਛੂਹਿਆ ਸੀ।

-500 ਅੰਤਰਰਾਸ਼ਟਰੀ ਵਿਕਟਾਂ ਪੂਰੀਆਂ ਕੀਤੀਆਂ ਅਸ਼ਵਿਨ ਨੇ। ਇਹ ਉਪਲੱਬਧੀ ਹਾਸਿਲ ਕਰਨ ਵਾਲੇ ਉਹ ਛੇਵੇਂ ਭਾਰਤੀ ਹਨ। ਭਾਰਤੀਆਂ 'ਚ ਉਨ੍ਹਾਂ ਤੋਂ ਅੱਗੇ ਅਨਿਲ ਕੁੰਬਲੇ (953), ਹਰਭਜਨ ਸਿੰਘ (707), ਕਪਿਲ ਦੇਵ (687), ਜ਼ਹੀਰ ਖਾਨ (597) ਤੇ ਜਵਾਗਲ ਸ਼੍ਰੀਨਾਥ (551) ਹਨ।

-50 ਵਿਕਟਾਂ ਇਸ ਸਾਲ ਟੈਸਟ ਿਯਕਟ 'ਚ ਪੂਰੀਆਂ ਕੀਤੀਆਂ ਅਸ਼ਵਿਨ ਨੇ ਦਿਲਰੁਵਾਨ ਪਰੇਰਾ ਨੂੰ ਆਊਟ ਕਰ ਕੇ।

---

ਉਪਲੱਬਧੀ :

-ਅਸ਼ਵਿਨ ਨੇ ਸਭ ਤੋਂ ਘੱਟ ਸਮੇਂ 'ਚ ਪੂਰੀਆਂ ਕੀਤੀਆਂ 300 ਵਿਕਟਾਂ

-ਡੇਨਿਸ ਲਿਲੀ ਦਾ 36 ਸਾਲ ਪੁਰਾਣਾ ਰਿਕਾਰਡ ਤੋੜਿਆ

ਨਾਗਪੁਰ (ਜੇਐੱਨਐੱਨ) : ਭਾਰਤ ਨੇ ਸੋਮਵਾਰ ਨੂੰ ਨਾਗਪੁਰ ਟੈਸਟ ਦੇ ਚੌਥੇ ਦਿਨ ਹੀ ਸ੍ਰੀਲੰਕਾ ਨੂੰ ਪਾਰੀ ਤੇ 239 ਦੌੜਾਂ ਨਾਲ ਮਾਤ ਦੇ ਕੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਸ੍ਰੀਲੰਕਾ ਦਾ ਆਖ਼ਰੀ ਵਿਕਟ ਲਾਹਿਰੂ ਗਾਮਾਗੇ ਦੇ ਰੂਪ ਵਿਚ ਡਿੱਗਾ ਜਿਸ ਨੂੰ ਆਊਟ ਕਰ ਕੇ ਰਵੀਚੰਦਰਨ ਅਸ਼ਵਿਨ ਨੇ ਟੈਸਟ ਿਯਕਟ 'ਚ ਆਪਣੀਆਂ 300 ਵਿਕਟਾਂ ਪੂਰੀਆਂ ਕੀਤੀਆਂ। ਉਨ੍ਹਾਂ ਨੇ 54ਵੇਂ ਟੈਸਟ 'ਚ ਇਹ ਉਪਲੱਬਧੀ ਹਾਸਿਲ ਕਰ ਕੇ ਆਸਟ੫ੇਲੀਆ ਦੇ ਡੇਨਿਸ ਲਿਲੀ ਦਾ ਸਭ ਤੋਂ ਘੱਟ ਟੈਸਟ 'ਚ 300 ਵਿਕਟਾਂ ਲੈਣ ਦਾ ਰਿਕਾਰਡ ਤੋੜਿਆ। ਲਿਲੀ ਨੇ ਇਹ ਰਿਕਾਰਡ 56ਵੇਂ ਟੈਸਟ 'ਚ ਬਣਾਇਆ ਸੀ। ਇਹ ਇੱਤਫਾਕ ਹੈ ਕਿ ਲਿਲੀ ਨੇ ਵੀ 27 ਨਵੰਬਰ (ਸਾਲ 1981) ਨੂੰ ਇਹ ਰਿਕਾਰਡ ਬਣਾਇਆ ਸੀ ਤੇ ਹੁਣ 27 ਨਵੰਬਰ (2017) ਨੂੰ ਉਨ੍ਹਾਂ ਦਾ ਰਿਕਾਰਡ ਟੁੱਟਾ। ਇਸ ਤਰ੍ਹਾਂ ਅਸ਼ਵਿਨ ਨੇ 36 ਸਾਲ ਬਾਅਦ ਲਿਲੀ ਦਾ ਕੀਰਤੀਮਾਨ ਤੋੜਿਆ।