ਅਮਨਦੀਪ ਸ਼ਰਮਾ, ਜਲੰਧਰ

ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ ਪੰਜਾਬ ਰਾਜ ਖੇਡਾਂ ਲੜਕੇ 17 ਸਾਲ ਉਮਰ ਵਰਗ ਤੋੋਂ ਘੱਟ ਦੇ ਆਖ਼ਰੀ ਦਿਨ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਨ੍ਹਾਂ ਖੇਡਾਂ 'ਚ ਪਟਿਆਲਾ ਨੇ 24 ਅੰਕ ਪ੫ਾਪਤ ਕਰ ਕੇ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ। ਲੁਧਿਆਣਾ ਦਾ ਦੂਜਾ ਸਥਾਨ ਰਿਹਾ ਜਿਸ ਨੇ 14 ਅੰਕ ਪ੫ਾਪਤ ਕੀਤੇ ਜਦਕਿ ਅੰਮਿ੫ਤਸਰ ਨੂੰ 13 ਅੰਕਾਂ ਨਾਲ ਤੀਜਾ ਸਥਾਨ ਹਾਸਲ ਹੋਇਆ। ਇਸ ਮੌਕੇ ਭੁਪਿੰਦਰਪਾਲ ਸਿੰਘ ਆਈਏਐੱਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੁੱਖ ਮਹਿਮਾਨ ਸਨ ਤੇ ਉਨ੍ਹਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਤੋੋਂ ਪਹਿਲਾਂ ਕਰਤਾਰ ਸਿੰਘ ਸਹਾਇਕ ਡਾਇਰੈਕਟਰ ਸਪੋੋਰਟਸ ਪੰਜਾਬ ਨੇ ਮੁੱਖ ਮਹਿਮਾਨ ਤੇ ਆਏ ਹੋੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੁਰਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਸਪੋੋਰਟਸ ਪੰਜਾਬ, ਕੈਪਟਨ ਧਾਮੀ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ, ਹਰਜਿੰਦਰ ਸਿੰਘ ਬੜੈਚ, ਵਰੁਣ ਕੁਮਾਰ ਆਦਿ ਮੌਜੂਦ ਸਨ। ਐੱਸਡੀ ਫੁਲੜਵਾਲ ਸਕੂਲ ਲਾਡੋੋਵਾਲੀ ਰੋੋਡ ਜਲੰਧਰ ਦੇ ਵਿਦਿਆਰਥੀਆਂ ਵੱਲੋੋਂ ਰੰਗਾਰੰਗ ਪ੫ੋੋਗਰਾਮ ਵੀ ਪੇਸ਼ ਕੀਤਾ ਗਿਆ।

ਸਿਟੀਪੀ21)

ਇਨਾਮ ਵੰਡ ਸਮਾਗਮ ਦੌਰਾਨ ਖਿਡਾਰੀ ਤੇ ਅਧਿਕਾਰੀ। ਪੰਜਾਬੀ ਜਾਗਰਣ