ਵਡੋਦਰਾ : ਜੰਮੂ ਅਤੇ ਕਸ਼ਮੀਰ ਦਾ ਰਣਜੀ ਟਰਾਫੀ 'ਚ ਸ਼ਾਨਦਾਰ ਸਫਰ ਅੱਜ ਇਥੇ ਕੁਆਰਟਰ ਫਾਈਨਲ ਮੈਚ ਦੇ ਚੌਥੇ ਦਿਨ ਪੰਜਾਬ ਦੇ ਹੱਥੋਂ 100 ਦੌੜਾਂ ਦੀ ਹਾਰ ਨਾਲ ਖਤਮ ਹੋ ਗਿਆ। ਪੰਜਾਬ ਨੇ ਇਸ ਦੇ ਨਾਲ ਹੀ ਦੇਸ਼ ਦੇ ਟਾਪ ਘਰੇਲੂ ਿਯਕਟ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਤੇਜ਼ ਗੇਂਦਬਾਜ਼ ਵੀਆਰਵੀ ਸਿੰਘ ਨੇ ਪੰਜ ਵਿਕਟ ਝਟਕਾਏ ਜਿਸ ਨਾਲ 324 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜੰਮੂ ਅਤੇ ਕਸ਼ਮੀਰ ਦੀ ਟੀਮ 64..2 ਓਵਰਾਂ 'ਚ 223 ਦੌੜਾਂ 'ਤੇ ਢੇਰ ਹੋ ਗਈ। ਵੀਆਰਵੀ ਸਿੰਘ (43 ਦੌੜਾਂ 'ਤੇ ਪੰਜ ਵਿਕਟ) ਨੇ ਵਿਰੋਧੀ ਟੀਮ ਦੇ ਹੇਠਲੇ ਤੇ ਮੱਧ ਯਮ ਨੂੰ ਢੇਰ ਕਰਦੇ ਹੋਏ ਕਪਤਾਨ ਪਰਵੇਜ ਰਸੂਲ (10), ਮੰਜੂਰ ਦਾਰ (10), ਓਬੇਦ ਹਾਰੂਨ (00) ਅਤੇ ਸਮੀਉੱਲਾਹ ਬੇਗ (02) ਨੂੰ ਜਲਦੀ ਜਲਦੀ ਪੈਵੇਲੀਅਨ ਭੇਜ ਦਿੱਤਾ। ਪੰਜਾਬ ਹੁਣ ਮੋਹਾਲੀ 'ਚ 18 ਜਨਵਰੀ ਤੋਂ ਹੋਣ ਵਾਲੇ ਸੈਮੀਫਾਈਨਲ 'ਚ ਕਰਨਾਟਕ ਨਾਲ ਭਿੜੇਗਾ। ਜੰਮੂ ਅਤੇ ਕਸ਼ਮੀਰ ਵਲੋਂ ਹਰਦੀਪ ਸਿੰਘ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਉਹ 43 ਦੌੜਾਂ ਦੇ ਸਕੋਰ 'ਤੇ ਰਿਟਾਇਰ ਹਰਟ ਹੋ ਗਿਆ ਸੀ ਪਰ ਜਦ ਟੀਮ ਦਾ ਸਕੋਰ 7 ਵਿਕਟਾਂ 'ਤੇ 146 ਦੌੜਾਂ ਦੀ ਤਦ ਉਹ ਦੁਬਾਰਾ ਬੱਲੇਬਾਜ਼ੀ ਕਰਨ ਉਤਰਿਆ। ਉਸ ਨੇ ਆਪਣੀ ਪਾਰੀ ਦੌਰਾਨ 135 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕੇ ਮਾਰੇ। ਜੰਮੂ ਕਸ਼ਮੀਰ ਦੀ ਟੀਮ ਅੱਜ ਦੋ ਵਿਕਟਾਂ 'ਤੇ 77 ਦੌੜਾਂ ਤੋਂ ਅੱਗੇ ਖੇਡਣ ਉਤਰੀ ਅਤੇ ਉਸਦਾ ਪਹਿਲੀ ਵਾਰ ਰਣਜੀ ਟਰਾਫੀ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦਾ ਸੁਪਨਾ ਜਲਦੀ ਹੀ ਟੁੱਟ ਗਿਆ। ਦਿਨ ਦੇ ਦੂਸਰੇ ਓਵਰ 'ਚ ਹੀ ਮਨਪ੍ਰੀਤ ਗੋਨੀ ਨੇ ਇਆਨ ਦੇਵ ਸਿੰਘ (18) ਨੂੰ ਪੈਵੇਲੀਅਨ ਭੇਜ ਕੇ ਟੀਮ ਦਾ ਸਕੋਰ ਤਿੰਨ ਵਿਕਟ 'ਤੇ 80 ਦੌੜਾਂ ਕਰ ਦਿੱਤਾ। ਤਿੰਨ ਵਿਕਟਾਂ 'ਤੇ 113 ਦੌੜਾਂ ਦੇ ਸਕੋਰ 'ਤੇ ਕੱਲ੍ਹ ਦੇ ਅਜੇਤੂ ਬੱਲੇਬਾਜ਼ ਹਰਦੀਪ ਵੀ ਰਿਟਾਇਰ ਹਰਟ ਹੋ ਗਿਆ ਜਿਸ ਕਾਰਨ ਦੋ ਨਵੇਂ ਬੱਲੇਬਾਜ਼ ਰਸੂਲ ਅਤੇ ਰਾਮ ਦਿਆਲ ਯੀਜ਼ 'ਤੇ ਸੀ। ਸੰਦੀਪ ਸ਼ਰਮਾ ਨੇ ਦਿਆਲ (04) ਨੂੰ ਬੋਲਡ ਕਰਕੇ ਜੰਮੂ ਅਤੇ ਕਸ਼ਮੀਰ ਨੂੰ ਚੌਥਾ ਝਟਕਾ ਦਿੱਤਾ। ਦੋ ਓਵਰਾਂ ਬਾਅਦ ਵੀਆਰਵੀ ਸਿੰਘ ਵਿਰੋਧੀ ਟੀਮ ਨੂੰ ਦੋਹਰਾ ਝਟਕਾ ਦਿੰਦੇ ਹੋਏ ਉਸਦਾ ਸਕੋਰ ਛੇ ਵਿਕਟਾਂ 'ਤੇ 135 ਦੌੜਾਂ ਕਰ ਦਿੱਤਾ। ਵੀਆਰਵੀ ਨੇ ਆਪਣੇ ਅਗਲੇ ਓਵਰ 'ਚ ਦਾਰ ਨੂੰ ਵੀ ਪੈਵੇਲੀਅਨ ਭੇਜ ਦਿੱਤਾ। ਹਰਦੀਪ ਇਸਤੋ ਬਾਅਦ ਦੋਬਾਰਾ ਬੱਲੇਬਾਜ਼ੀ ਲਈ ਉਤਰਿਆ। ਵੀਆਰਵੀ ਨੇ ਬੇਗ ਨੂੰ ਇੰਦਰ ਸਿੰਘ ਦੇ ਹੱਥੋਂ ਕੈਚ ਕਰਵਾਇਆ। ਐਮਜੀ ਗੁਰਜੀ (22) ਅਤੇ ਹਰਦੀਪ ਨੇ ਇਸ ਤੋਂ ਬਾਅਦ 9ਵੇਂ ਵਿਕਟ ਲਈ 53 ਦੌੜਾਂ ਦੀ ਸਾਂਝੇ ਕੀਤੀ। ਗੋਨੀ ਨੇ ਗੁਰਜੀ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ। ਉਮਰ ਨਜ਼ੀਰ ਮੀਰ ਆਊਟ ਹੋਣ ਵਾਲਾ ਆਖ਼ਰੀ ਬੱਲੇਬਾਜ਼ ਰਿਹਾ ਜਿਸ ਨਾਲ ਪੰਜਾਬ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਜੰਮੂ ਅਤੇ ਕਸ਼ਮੀਰ ਦੀ ਟੀਮ ਭਾਵੇਂ ਹੀ ਆਖਰੀ ਚਾਰ 'ਚ ਜਗ੍ਹਾ ਨਹੀਂ ਬਣਾ ਸਕੀ ਪਰ ਉਸ ਨੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਟੀਮ ਲਈ ਮੌਜੂਦਾ ਸੈਸ਼ਨ 'ਚ ਸਟਾਰ ਆਲਰਾਊਂਡਰ ਰਸੂਲ ਰਿਹਾ ਜੋ ਕਿਸੇ ਸੀਨੀਅਰ ਕੌਮਾਂਤਰੀ ਟੀਮ ਖ਼ਿਲਾਫ਼ ਖੇਡਣ ਵਾਲੇ ਸੂਬੇ ਦਾ ਪਹਿਲਾ ਿਯਕਟਰ ਹੈ। ਰਸੂਲ ਨੇ ਇਸ ਮੈਚ ਦੀ ਪਹਿਲੀ ਪਾਰੀ 'ਚ ਸੈਂਕੜਾ ਬਣਾਇਆ ਸੀ। ਜੰਮੂ ਅਤੇ ਕਸ਼ਮੀਰ ਦੇ ਸਾਬਕਾ ਕੋਚ ਅਤੇ ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਟੀਮ ਦੀ ਹਾਰ ਤੋਂ ਬਾਅਦ ਟਵੀਟ ਕੀਤਾ, 'ਆਖਰਕਾਰ ਜੰਮੂ ਅਤੇ ਕਸ਼ਮੀਰ ਦਾ ਘੱਟ ਤਜਰਬਾ ਨਜ਼ਰ ਆਇਆ ਪਰ ਉਨ੍ਹਾਂ ਨੂੰ ਜਿੱਤ ਦੀ ਆਦਤ ਹੋ ਰਹੀ ਹੈ। ਉਮੀਦ ਕਰਦਾ ਹਾਂ ਕਿ ਬੁਨਿਆਦੀ ਢਾਂਚੇ 'ਚ ਸੁਧਾਰ ਦੇ ਨਾਲ ਘਾਟੀ ਦੇ ਲੜਕੇ ਬਿਹਤਰ ਪ੍ਰਦਰਸ਼ਨ ਕਰ ਸਕਣਗੇ।