* ਵਿਚਾਰ ਪ੍ਰਗਟਾਏ

* ਕਿਹਾ, ਇਸ ਵਿਕਟ 'ਤੇ ਬੱਲੇਬਾਜ਼ੀ ਕਰਨਾ ਸੌਖਾ ਨਹੀਂ

ਏਡੀਲੇਡ (ਏਜੰਸੀ) : ਆਸਟ੫ੇਲੀਆ ਖ਼ਿਲਾਫ਼ ਏਡੀਲੇਡ ਓਵਲ ਮੈਦਾਨ 'ਤੇ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਮੈਚ ਮਗਰੋਂ ਕਿਹਾ ਕਿ ਮੈਂ ਇਸ ਪਾਰੀ ਨੂੰ ਟੈਸਟ 'ਚ ਆਪਣੀਆਂ ਟਾਪ-5 ਪਾਰੀਆਂ 'ਚ ਰੱਖਦਾ ਹਾਂ। ਮੇਰੀ ਟੀਮ ਦੇ ਖਿਡਾਰੀਆਂ ਨੇ ਮੇਰੀ ਪਾਰੀ ਨੂੰ ਕਾਫੀ ਪਸੰਦ ਕੀਤਾ ਤੇ ਕਿਹਾ ਕਿ ਇਹ ਮੇਰੀ ਸਰਬਸ਼੍ਰੇਸ਼ਠ ਪਾਰੀਆਂ 'ਚੋਂ ਇਕ ਹੈ।

ਪੁਜਾਰਾ ਨੇ ਕਿਹਾ ਕਿ ਤੀਜਾ ਸੈਸ਼ਨ ਮੁਸ਼ਕਲ ਸੀ, ਪਰ ਮੈਂ ਸੈੱਟ ਸੀ ਤੇ ਆਪਣੇ ਸ਼ਾਟ ਖੇਡ ਸਕਦਾ ਸੀ। ਅਸੀਂ ਸੱਤ ਵਿਕਟ ਗੁਆ ਦਿੱਤੇ ਸਨ। ਮੈਂ ਤੇ ਅਸ਼ਵਿਨ ਚੰਗਾ ਖੇਡ ਰਹੇ ਸੀ। ਜਦੋਂ ਅਸ਼ਵਿਨ ਦਾ ਵਿਕਟ ਡਿੱਗਾ ਤਾਂ ਮੈਨੂੰ ਲੱਗਾ ਕਿ ਮੈਨੂੰ ਤੇਜ਼ੀ ਨਾਲ ਰਨ ਬਣਾਉਣੇ ਹੋਣਗੇ। ਮੈਂ ਜਾਣਦਾ ਸੀ ਕਿ ਇਸ ਵਿਕਟ 'ਤੇ ਮੈਂ ਕਿਸ ਤਰ੍ਹਾਂ ਦੇ ਸ਼ਾਟ ਖੇਡ ਸਕਦਾ ਹਾਂ। ਮੈਂ ਦੋ ਸੈਸ਼ਨ ਖੇਡ ਚੁੱਕਿਆ ਸੀ। ਮੌਸਮ ਨੂੰ ਵੇਖਦੇ ਹੋਏ ਤੀਜਾ ਸੈਸ਼ਨ ਮੁਸ਼ਕਲ ਸੀ। ਮੌਸਮ ਗਰਮ ਸੀ। ਹਾਲਾਂਕਿ ਅਸੀਂ ਭਾਰਤ 'ਚ ਇਸ ਤਰ੍ਹਾਂ ਦੇ ਮੌਸਮ ਦੇ ਆਦੀ ਹਾਂ। ਪੁਜਾਰਾ ਰਨ ਆਊਟ ਹੋ ਕੇ ਪੈਵੇਲੀਅਨ ਪਰਤੇ। ਉਨ੍ਹਾਂ ਕਿਹਾ ਕਿ ਰਨ ਆਊਟ ਹੋਣਾ ਨਿਰਾਸ਼ਾਜਨਕ ਸੀ ਪਰ ਮੈਨੂੰ ਉਹ ਇਕ ਰਨ ਲੈਣਾ ਪਿਆ, ਕਿਉਂਕਿ ਸੈਸ਼ਨ ਦੀ ਆਖ਼ਰੀ ਦੋ ਗੇਂਦਾਂ ਬਚੀਆਂ ਸਨ। ਮੈਂ ਇਮਾਨਦਾਰੀ ਨਾਲ ਕਹਾਂ ਤਾਂ ਪਹਿਲੇ ਦੋ ਸੈਸ਼ਨ 'ਚ ਅਸੀਂ ਚੰਗੀ ਬੱਲੇਬਾਜ਼ੀ ਕਰ ਸਕਦੇ ਸੀ। ਉਨ੍ਹਾਂ ਵੀ ਚੰਗੀ ਗੇਂਦਬਾਜ਼ੀ ਕੀਤੀ। ਮੈਂ ਜਾਣਦਾ ਸੀ ਕਿ ਮੈਨੂੰ ਧੀਰਜ ਨਾਲ ਖੇਡਣ ਦੀ ਜ਼ਰੂਰਤ ਹੈ ਤੇ ਖ਼ਰਾਬ ਗੇਂਦ ਦੀ ਵਰਤੋਂ ਕਰਨੀ ਹੈ। ਉਨ੍ਹਾਂ ਵੀ ਚੰਗੀ ਥਾਵਾਂ 'ਤੇ ਗੇਂਦਬਾਜ਼ੀ ਕੀਤੀ, ਪਰ ਸਾਡੀ ਉਪਰੀ ਲੜੀ ਚੰਗੀ ਬੱਲੇਬਾਜ਼ੀ ਕਰ ਸਕਦਾ ਸੀ। ਅਸੀਂ ਗਲਤੀਆਂ ਤੋਂ ਸਿੱਖਾਂਗੇ।

ਸਾਨੂੰ ਭਾਰਤ ਨੂੰ ਵਾਪਸੀ ਨਹੀਂ ਕਰਨ ਦੇਣੀ ਚਾਹੀਦੀ ਸੀ : ਸਟਾਰਕ

ਏਡੀਲੇਡ : ਆਸਟ੫ੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਭਾਰਤ ਨੂੰ ਬੈਕਫੁਟ 'ਤੇ ਧਕੇਲਣ ਮਗਰੋਂ ਵਾਪਸੀ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ ਸੀ। ਆਸਟ੫ੇਲੀਆ ਨੇ ਇਕ ਸਮੇਂ ਭਾਰਤ ਦੀਆਂ ਛੇ ਵਿਕਟਾਂ ਸਿਰਫ 127 ਦੌੜਾਂ 'ਤੇ ਸੁੱਟ ਦਿੱਤੀਆਂ ਸਨ। ਸਟਾਰਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਚਾਰ ਘੰਟਿਆਂ ਤਕ ਚੰਗੀ ਗੇਂਦਬਾਜ਼ੀ ਕੀਤੀ। ਸ਼ਾਇਦ ਇਸ ਦੇ ਅਗਲੇ ਅੱਧੇ ਘੰਟੇ ਤਕ ਵੀ ਪਰ ਅਸੀਂ ਅੰਤ 'ਚ ਕਿਤੇ ਕਮਜ਼ੋਰ ਪੈ ਗਏ। ਪੁਜਾਰਾ ਨੇ ਕਾਫੀ ਸਮੇਂ ਬੱਲੇਬਾਜ਼ੀ ਕੀਤੀ। ਉਹ ਅਜਿਹੇ ਬੱਲੇਬਾਜ਼ ਹਨ ਜੋ ਦਬਾਅ 'ਚ ਖੇਡਣਾ ਪਸੰਦ ਕਰਦੇ ਹਨ ਤੇ ਲੰਬੇ ਸਮੇਂ ਤਕ ਖੇਡਦੇ ਹਨ। ਉਨ੍ਹਾਂ ਸ਼ਾਨਦਾਰ ਸੈਂਕੜਾ ਮਾਰਿਆ ਤੇ ਇਸ ਲਈ ਉਨ੍ਹਾਂ ਨੂੰ ਸਿਹਰਾ ਜਾਂਦਾ ਹੈ। ਵਿਕਟ ਬਾਰੇ ਸਟਾਰਕ ਨੇ ਕਿਹਾ ਕਿ ਤੁਸੀਂ ਵਿਕਟ ਨੂੰ ਉਦੋਂ ਤਕ ਨਹੀਂ ਪਰਖ ਸਕਦੇ ਜਦੋਂ ਤਕ ਦੋਵੇਂ ਟੀਮਾਂ ਨੂੰ ਇਸ 'ਤੇ ਮੌਕੇ ਨਾ ਮਿਲਣ। ਇਕ ਚੰਗਾ ਦਿਨ ਤੁਹਾਨੂੰ ਸੀਰੀਜ਼ ਨਹੀਂ ਜਿਤਾ ਸਕਦਾ।