ਹੋਣਗੇ ਮੁਕਾਬਲੇ

-22 ਜ਼ਿਲਿ੍ਹਆਂ ਦੇ 3000 ਹਜ਼ਾਰ ਖਿਡਾਰੀ ਲੈ ਰਹੇ ਨੇ ਹਿੱਸਾ

ਸਟਾਫ਼ ਰਿਪੋਰਟਰ, ਪਟਿਆਲਾ

ਪੰਜਾਬ ਪ੍ਰਾਇਮਰੀ ਸਕੂਲ ਖੇਡਾਂ ਅੱਜ ਇੱਥੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋ ਗਈਆਂ ਹਨ। ਇੰਨ੍ਹਾਂ ਖੇਡਾਂ ਦਾ ਉਦਘਾਟਨ ਡੀਪੀਆਈ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ ਨੇ ਕੀਤਾ। ਮੁੱਖ ਮਹਿਮਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਪ੍ਰਾਇਮਰੀ ਸਕੂਲ ਖੇਡਾਂ ਲਈ ਡੇਢ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਜਿਸ ਤਹਿਤ ਪਹਿਲੀ ਵਾਰ ਪ੍ਰਾਇਮਰੀ ਸਕੂਲ ਖੇਡਾਂ ਵਿਸ਼ੇਸ਼ ਪ੍ਰਬੰਧਾਂ ਤਹਿਤ ਕਰਵਾਈਆਂ ਜਾ ਰਹੀਆਂ ਹਨ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਪਹਿਰ ਖੁਰਦ ਦੇ ਵਿਦਿਆਰਥੀ ਵੱਲੋਂ ਗਾਏ ਸ਼ਬਦ ਨਾਲ ਹੋਈ। ਫਿਰ ਸਰਕਾਰੀ ਸੈਕੰਡਰੀ ਸਕੂਲ ਫੀਲਖਾਨਾ ਦੇ ਵਿਦਿਆਰਥੀਆਂ ਨੇ ਪ੍ਰਗਟ ਸਿੰਘ ਦੀ ਅਗਵਾਈ 'ਚ ਸਵਾਗਤੀ ਗੀਤ ਪੇਸ਼ ਕੀਤਾ। ਫਿਰ ਰਾਜ ਭਰ 'ਚੋਂ ਆਏ ਖਿਡਾਰੀਆਂ ਨੇ ਮਾਰਚ ਪਾਸਟ ਰਾਹੀਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸ ਦੌਰਾਨ ਸੰਗਰੂਰ ਜ਼ਿਲ੍ਹੇ ਦਾ ਮਾਰਚ ਪਾਸਟ ਅੱਵਲ ਰਿਹਾ। ਹਮੇਸ਼ ਕੁਮਾਰ ਪਟਿਆਲਾ ਨੇ ਰਾਜ ਭਰ 'ਚੋਂ ਆਏ ਖਿਡਾਰੀਆਂ ਵਲੋਂ ਖੇਡ ਭਾਵਨਾ ਦੀ ਸਹੁੰ ਚੁੱਕੀ। ਢਾਬੀ ਗੁੱਜਰਾਂ ਸਕੂਲ ਦੀਆਂ ਖਿਡਾਰਨਾਂ ਨੇ ਇੰਨ੍ਹਾਂ ਖੇਡਾਂ ਦੀ ਜੋਤੀ ਪ੍ਰਚੰਡ ਕੀਤੀ। ਅਖੀਰ 'ਚ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭੰਗੜੇ ਤੇ ਗਤਕੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ। ਐੱਨਟੀਸੀ ਸੈਕੰਡਰੀ ਸਕੂਲ ਰਾਜਪੁਰਾ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਧਮਾਲ ਪਾਈ। ਇੰਨ੍ਹਾਂ ਖੇਡਾਂ 'ਚ ਕਬੱਡੀ (ਨੈਸ਼ਨਲ ਅਤੇ ਪੰਜਾਬ ਸਟਾਈਲ), ਫੁੱਟਬਾਲ, ਰੱਸੀ ਟੱਪਣਾ, ਜਿਮਨਾਸਟਿਕ, ਖੋ-ਖੋ, ਕੁਸ਼ਤੀਆਂ, ਮਾਰਸ਼ਲ ਆਰਟ ਤੇ ਅਥਲੈਟਿਕਸ ਮੁਕਾਬਲੇ ਸ਼ਾਮਿਲ ਹਨ। ਜਿਨ੍ਹਾਂ 'ਚ ਰਾਜ ਭਰ 'ਚੋਂ ਅੰਡਰ-11 ਸਾਲ ਉਮਰ ਦੇ ਤਿੰਨ ਹਜ਼ਾਰ ਦੇ ਕਰੀਬ ਖਿਡਾਰੀ ਜ਼ੋਰ-ਅਜ਼ਮਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲੀਆਂ ਪ੍ਰਾਇਮਰੀ ਸਕੂਲ ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮਿਆਰੀ ਟਰੈਕ ਸੂਟ ਅਤੇ ਬੂਟ ਪ੍ਰਦਾਨ ਕੀਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਸਹਾਇਕ ਨਿਰਦੇਸ਼ਕ ਗੁਰਮੇਜ ਕੈਂਥ, ਸਿੱਖਿਆ ਅਫ਼ਸਰ (ਸ) ਪਟਿਆਲਾ ਕੰਵਲ ਕੁਮਾਰੀ, ਡੀਈਓ (ਐ) ਮਾਨਸਾ ਕੁਲਭੂਸ਼ਣ ਸਿੰਘ ਬਾਜਵਾ, ਸਟੇਟ ਆਰਗੇਨਾਈਜ਼ਰ ਰੁਪਿੰਦਰ ਸਿੰਘ ਰਵੀ, ਡੀਈਓ (ਐ) ਬਰਨਾਲਾ ਧਰਮਪਾਲ ਸਿੰਘ, ਡਿਪਟੀ ਡੀਈਓ (ਐ) ਮਧੂ ਬਰੂਆ, ਏਈਓ ਜਗਤਾਰ ਸਿੰਘ ਟਿਵਾਣਾ, ਪਿ੍ਰੰਸੀਪਲ ਬਹਾਦਰ ਸਿੰਘ ਢੀਂਡਸਾ, ਰਮਨਦੀਪ ਸਿੰਘ ਤੇ ਹੋਰ ਮੌਜੂਦ ਸਨ। ਮੰਚ ਸੰਚਾਲਨ ਮੁੱਖ ਅਧਿਆਪਕਾ ਰੁਪਿੰਦਰ ਕੌਰ ਗਰੇਵਾਲ ਤੇ ਨਰਿੰਦਰ ਸਿੰਘ ਤੇਜਾ ਨੇ ਕੀਤਾ। ਅੱਜ ਹੋਏ ਲੜਕਿਆਂ ਦੇ ਖੋ-ਖੋ ਮੁਕਾਬਲਿਆਂ 'ਚ ਪਟਿਆਲਾ ਜ਼ਿਲ੍ਹੇ ਨੇ ਤਰਨਤਾਰਨ ਨੂੰ 11-10 ਨਾਲ ਤੇ ਮੋਗਾ ਨੇ ਪਠਾਨਕੋਟ 20 ਅੰਕਾਂ ਨਾਲ ਹਰਾਇਆ। ਫੁੱਟਬਾਲ ਲੜਕਿਆਂ ਦੇ ਵਰਗ 'ਚ ਪਟਿਆਲਾ ਜ਼ਿਲ੍ਹੇ ਨੇ ਕਪੂਰਥਲਾ ਨੂੰ 3-0 ਨਾਲ ਹਰਾਇਆ। ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਵਰਗ 'ਚ ਿਫ਼ਰੋਜ਼ਪੁਰ ਨੇ ਬਰਨਾਲਾ ਨੂੰ 56-31 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਪਠਾਨਕੋਟ ਨੂੰ 62-26, ਗੁਰਦਾਸਪੁਰ ਨੇ ਜਲੰਧਰ ਨੂੰ 36-22 ਨਾਲ ਹਰਾਇਆ। ਲੜਕਿਆਂ ਦੇ ਵਰਗ 'ਚ ਮਾਨਸਾ ਨੇ ਫਾਜ਼ਿਲਕਾ ਨੂੰ 34-30 ਨਾਲ ਤੇ ਤਰਨਤਾਰਨ ਨੇ ਪਠਾਨਕੋਟ ਨੂੰ 36-27 ਨਾਲ ਹਰਾਇਆ।

ਫੋਟੋ :20ਪੀਟੀਐਲ :33ਪੀ ਅਤੇ 34ਪੀ

ਪੰਜਾਬ ਪ੍ਰਾਇਮਰੀ ਸਕੂਲ ਖੇਡਾਂ ਦੇ ਉਦਘਾਟਨ ਮੌਕੇ ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਡੀਪੀਆਈ (ਐ) ਇੰਦਰਜੀਤ ਸਿੰਘ।

ਫੋਟੋ :20ਪੀਟੀਐਲ :35ਪੀ

ਖੇਡਾਂ ਦੇ ਆਗਾਜ਼ ਮੌਕੇ ਭੰਗੜੇ ਦੀ ਪੇਸ਼ਕਾਰੀ ਕਰਦੇ ਹੋਏ ਵਿਦਿਆਰਥੀ।