-ਆਖ਼ਰੀ ਅੱਠ 'ਚ ਪੁੱਜਣ ਵਾਲੀ ਪਹਿਲੀ ਟੀਮ ਬਣੀ

ਸੇਂਟ ਇਟੀਨੀ (ਏਐੱਫਪੀ) : ਪੋਲੈਂਡ ਨੇ ਸ਼ਨਿਚਰਵਾਰ ਨੂੰ ਰੋਮਾਂਚਕ ਮੁਕਾਬਲੇ ਵਿਚ ਸਵਿਟਜ਼ਰਲੈਂਡ ਨੂੰ ਪੈਨਾਲਟੀ ਸ਼ੂਟਆਊਟ ਵਿਚ 5-4 ਨਾਲ ਮਾਤ ਦੇ ਕੇ ਪਹਿਲੀ ਵਾਰ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਸੇ ਨਾਲ ਪੋਲੈਂਡ ਦੀ ਟੀਮ ਆਖ਼ਰੀ ਅੱਠ ਵਿਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ। ਨਿਰਧਾਰਤ ਸਮੇਂ ਤਕ ਸਕੋਰ ਇਕ-ਇਕ ਨਾਲ ਬਰਾਬਰ ਰਹਿਣ ਤੋਂ ਬਾਅਦ ਫ਼ੈਸਲਾ ਪੈਨਲਟੀ ਸ਼ੂਟਆਊਟ ਨਾਲ ਕੀਤਾ ਗਿਆ ਜਿਸ ਵਿਚ ਪੋਲੈਂਡ ਦੀ ਟੀਮ ਨੇ ਬਾਜ਼ੀ ਮਾਰੀ। ਜੈਕਬ ਨੇ ਖੇਡ ਦੇ 39ਵੇਂ ਮਿੰਟ ਵਿਚ ਹੀ ਗੋਲ ਕਰ ਕੇ ਪੋਲੈਂਡ ਨੂੰ 1-0 ਦੀ ਲੀਡ ਦਿਵਾ ਦਿੱਤੀ। ਜਦ ਇਹ ਲੱਗ ਰਿਹਾ ਸੀ ਕਿ ਪੋਲੈਂਡ ਮੈਚ ਜਿੱਤ ਜਾਵੇਗਾ ਤਾਂ ਖੇਡ ਸਮਾਪਤ ਹੋਣ ਤੋਂ ਅੱਠ ਮਿੰਟ ਪਹਿਲਾਂ ਜਾਰਡਨ ਸ਼ਕੀਰੀ ਨੇ ਗੋਲ ਕਰ ਕੇ ਸਵਿਟਜ਼ਰਲੈਂਡ ਨੂੰ 1-1 ਨਾਲ ਬਰਾਬਰੀ ਦਿਵਾ ਦਿੱਤੀ। ਸਵਿਟਜ਼ਰਲੈਂਡ ਵੱਲੋਂ ਪੈਨਲਟੀ ਸ਼ੂਟਆਊਟ ਵਿਚ ਮਿਡਫੀਲਡਰ ਗ੍ਰੇਨਾਈਟ ਗੋਲ ਤੋਂ ਖੁੰਝ ਗਏ। ਕਪਤਾਨ ਸਟੀਫਨ ਸ਼ਕੀਰੀ, ਫੈਬੀਅਨ ਅਤੇ ਰਿਕਾਰਡੋ ਗੋਲ ਕਰਨ ਵਿਚ ਸਫਲ ਰਹੇ। ਪੋਲੈਂਡ ਵੱਲੋਂ ਕਪਤਾਨ ਰਾਬਰਟ ਲਿਵੇਂਡੋਵਿਸਕੀ, ਆਰਕਡਿਊਜ ਮਿਲਿਕ, ਕਾਮਿਲ ਗਿਲਕੀ, ਬਲਾਸਜਾਈਕੋਵਿਸਕੀ, ਜਾਰਜ ਕ੍ਰਾਈਸੋਵਿਕ ਨੇ ਗੋਲ ਕੀਤੇ। ਆਖ਼ਰੀ ਅੱਠ ਵਿਚ ਪੋਲੈਂਡ ਦਾ ਸਾਹਮਣਾ ਯੋਏਸ਼ੀਆ ਅਤੇ ਪੁਰਤਗਾਲ ਨਾਲ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।