ਪੰਜਾਬੀ ਜਾਗਰਣ ਬਿਊਰੋ, ਮੁਹਾਲੀ, 28 ਅਕਤੂਬਰ : ਪੰਜਾਬ ਤੇ ਪੋਲੈਂਡ ਵਿਚਕਾਰ ਉਦਯੋਗਿਕ ਖੇਤਰ ਨੂੰ ਪ੍ਰਫੁਲਿਤ ਕਰਨ ਲਈ ਆਪਸੀ ਸਮਝੌਤਾ ਹੋਣ ਨਾਲ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ, ਜਿਸ ਤਹਿਤ ਪੋਲੈਂਡ ਪੰਜਾਬ ਅੰਦਰ ਖੇਤੀਬਾੜੀ, ਫੂਡ ਪ੍ਰੋਸੈਸਿੰਗ ਤੇ ਨਵੀਂ ਤਕਨਾਲੋਜੀ ਨੂੰ ਉਤਸ਼ਾਹਿਤ ਕਰੇਗਾ।

ਸ੍ਰੀ ਵੀਟੋਲਡ ਜਰਜੀ ਪੀਟਰਵਿਜ, ਸੈਕਰਟਰੀ ਆਰਥਿਕ ਵਿਭਾਗ ਪੋਲੈਡ ਨੇ ਸ਼ੈਸਨ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਅਨਾਜ ਭੰਭਾਰ ਵਿਚ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਅਤੇ ਅੰਨਦਾਤੇ ਵਜੋਂ ਜਾਣੇ ਜਾਂਦੇ ਪੰਜਾਬ ਸੂਬੇ ਨਾਲ ਸਹਿਯੋਗ ਕਰਕੇ ਉਹ ਬਹੁਤ ਉਤਸ਼ਾਹਿਤ ਹਨ। ਉਨਾਂ ਕਿਹਾ ਕਿ ਪੰਜਾਬ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਇਕ ਹੱਬ ਵਜੋਂ ਉੱਭਰ ਕੇ ਸਾਹਮਣੇ ਆਵੇਗਾ ਤੇ ਏਸ਼ੀਆ ਨੂੰ 50 ਪ੍ਰਤੀਸ਼ਤ ਫੂਡ ਦੀ ਲੋੜ ਨੂੰ ਪੂਰਾ ਕਰੇਗਾ। ਉਨਾਂ ਕਿਹਾ ਕਿ ਪੰਜਾਬੀ ਤੇ ਪੋਲੈਂਡ ਵਾਸੀ ਆਪਸੀ ਸਹਿਯੋਗ ਨਾਲ ਟੈਕਨਾਲੋਜੀ ਤੇ ਖੇਤੀਬਾੜੀ ਸੈਕਟਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਨਰਗੇ ਅਤੇ ਖੇਤੀਬਾੜੀ ਖੇਤਰ 'ਚ ਖੋਜ ਤੇ ਵਿਕਾਸ ਨਾਲ ਆਰਗੈਨਿਕ ਖੇਤੀ ਨੂੰ ਹੁਲਾਰਾ ਮਿਲੇਗਾ। ਉਨਾਂ ਅੱਗੇ ਕਿਹਾ ਕਿ ਪੋਲੈਡ ਨੇ ਪੰਜਾਬ ਤੇ ਲਬਲਿਨ ਨਾਲ ਐਮਓਯੂ ਕੀਤਾ ਹੈ ਜਿਸ ਨਾਲ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨਾਲ ਹੀ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਨਵੀਆਂ ਸੰਭਾਵਨਾਵਾਂ ਬਣਨਗੀਆਂ। ਉਨਾਂ ਐਲਾਨ ਕੀਤਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਨਾਲ ਬਿਜਨੈਸ਼ ਸੈਕਟਰ ਵਿਚ ਸਹਿਯੋਗ ਕੀਤਾ ਜਾਵੇ। ਪੰਜਾਬ ਤੇ ਪੋਲੈਂਡ ਵਪਾਰਕ ਲੈਣ-ਦੇਣ ਨੂੰ ਉਤਸ਼ਾਹਤ ਕਰਕੇ ਆਰਥਿਕ ਵਿਕਾਸ ਦੇ ਗਵਾਹ ਬਣਨਗੇ।