ਇੰਦੌਰ : ਗੀਤਾ ਫੋਗਾਟ ਨੇ ਇੰਦੌਰ 'ਚ ਚੱਲ ਰਹੀ ਰਾਸ਼ਟਰੀ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿਚ ਇਕਤਰਫ਼ਾ ਅੰਦਾਜ਼ 'ਚ ਗੋਲਡ ਮੈਡਲ ਜਿੱਤਿਆ। ਨਰਸਿੰਘ ਯਾਦਵ ਦੀ ਪਤਨੀ ਸ਼ਿਲਪੀ ਸੈਮੀਫਾਈਨਲ 'ਚ ਹਾਰ ਗਈ। ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਤੇ ਰੀਓ ਓਲੰਪਿਕ 'ਚ ਕਾਂਸਾ ਜਿੱਤਣ ਵਾਲੀ ਸਾਕਸ਼ੀ ਮਲਿਕ ਵੀ ਫਾਈਲਨ ਗੇੜ 'ਚ ਪੁੱਜ ਗਏ।