ਨਵੀਂ ਦਿੱਲੀ (ਪੀਟੀਆਈ) : ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰ ਦਿੱਤੀ ਹੈ। ਬੱਤਰਾ ਨੇ ਚਾਰ ਸੈੱਟ ਦੀ ਨਾਮਜ਼ਦਗੀ ਭਰੀ ਜਿਸ ਵਿਚ ਆਈਓਏ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਦਿੱਤਾ। ਬੱਤਰਾ ਨੇ ਇਸ ਤੋਂ ਇਲਾਵਾ ਉੱਪ ਪ੍ਰਧਾਨ ਦੇ ਅਹੁਦੇ ਲਈ ਤਿੰਨ ਸੈੱਟ ਦੀ ਇਕ ਹੋਰ ਨਾਮਜ਼ਦਗੀ ਭਰੀ। ਆਈਓਏ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਵੀ ਚਾਰ ਸੈੱਟ ਦੀ ਨਾਮਜ਼ਦਗੀ ਜਨਰਲ ਸਕੱਤਰ ਦੇ ਅਹੁਦੇ ਲਈ ਹੀ ਭਰੀ। ਬੱਤਰਾ ਨੇ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਦਿੱਤਾ।