ਨਾਗਪੁਰ : ਭਾਰਤੀ ਟੀਮ ਨੇ ਬੁੱਧਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਮੱਦੇਨਜ਼ਰ ਅਭਿਆਸ ਕੀਤਾ। ਅਭਿਆਸ ਦੌਰਾਨ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਨੈੱਟ 'ਤੇ ਅਭਿਆਸ ਲਈ ਸਥਾਨਕ ਤੇਜ਼ ਗੇਂਦਬਾਜ਼ਾਂ ਨੂੰ ਬੁਲਾਇਆ। ਇਸ ਤੋਂ ਬਾਅਦ ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਰਿੱਧੀਮਾਨ ਸਾਹਾ ਆਦਿ ਨੂੰ ਲੰਬੇ ਸਮੇਂ ਤਕ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਦੇ ਦੇਖਿਆ ਗਿਆ। ਟੀਮ 'ਚ ਸ਼ਾਮਿਲ ਨਵੇਂ ਤੇਜ਼ ਗੇਂਦਬਾਜ਼ ਵਿਜੇ ਸ਼ੰਕਰ ਨੇ ਵੀ ਦੋ ਘੰਟੇ ਤੋਂ ਜ਼ਿਆਦਾ ਦੇਰ ਤਕ ਅਭਿਆਸ ਸੈਸ਼ਨ 'ਚ ਗੇਂਦਬਾਜ਼ੀ ਕੀਤੀ।