-ਟੂਰਨਾਮੈਂਟ 'ਚ ਚਾਰ ਮਹਿਲਾ ਖਿਡਾਰੀਆਂ ਨੂੰ ਮਿਲਿਆ ਵਾਈਲਡ ਕਾਰਡ ਪ੫ਵੇਸ਼

ਮੁੰਬਈ (ਪੀਟੀਆਈ): ਭਾਰਤ ਦੀ ਨੰਬਰ ਇਕ ਟੈਨਿਸ ਖਿਡਾਰਨ ਅੰਕਿਤਾ ਰੈਨਾ ਮੁੰਬਈ ਓਪਨ ਦੇ ਪਹਿਲੇ ਦੌਰ 'ਚ ਰੂਸੋ ਦੀ ਵੈਰੋਨਿਕਾ ਕੁਦੇਰਮੇਤੋਵਾ ਦਾ ਸਾਹਮਣਾ ਕਰੇਗੀ।

ਵਿਸ਼ਵ ਰੈਂਕਿੰਗ 'ਚ 281 ਨੰਬਰ ਦੀ ਖਿਡਾਰਨ ਅੰਕਿਤਾ ਤੇ ਆਈਟੀਐਫ ਟੂਰ 'ਚ ਪੰਜ ਸਿੰਗਲਸ ਤੇ ਸਾਲ ਡਬਲਜ਼ ਖ਼ਿਤਾਬ ਜਿੱਤੇ ਹਨ। ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਡਬਲਿਊ ਟੂਰਨਾਮੈਂਟ 'ਚ ਅੰਕਿਤਾ ਨੂੰ ਵਾਈਲਡ ਕਾਰਡ ਪ੫ਵੇਸ਼ ਮਿਲਿਆ ਹੈ। ਵੈਰੋਨਿਕਾ ਦੇ ਖ਼ਿਲਾਫ਼ ਪਿਛਲੇ ਸਾਲ ਡਬਲਜ਼ ਦਾ ਮੁਕਾਬਲਾ ਖੇਡਣ ਵਾਲੀ ਅੰਕਿਤਾ ਨੇ ਕਿਹਾ ਕਿ ਉਹ ਚੀਨ ਤੇ ਜਾਪਾਨ 'ਚ ਦੋ ਹਫ਼ਤੇ ਖੇਡਣ ਤੋਂ ਬਾਅਦ ਆਪਣੇ ਦੇਸ਼ 'ਚ ਖੇਡਣ ਨੂੰ ਲੈ ਕੇ ਉਤਸ਼ਾਹਿਤ ਹੈ।

ਰੈਨਾ ਨੇ ਕਿਹਾ ਕਿ ਮੈਨੂੰ ਬਹੁਤ ਹੀ ਖੁਸ਼ੀ ਹੈ ਤੇ ਉਤਸ਼ਾਹਿਤ ਹਾਂ ਕਿ ਭਾਰਤ 'ਚ ਇੰਨਾ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। 2015 'ਚ 222 ਦੀ ਸਵਬੋਤਮ ਰੈਂਕਿੰਗ 'ਤੇ ਪਹੁੰਚਣ ਵਾਲੀ ਅੰਕਿਤਾ ਨੇ ਕਿਹਾਕਿ ਮੈਂ ਇਨ੍ਹਾਂ ਇਵੈਂਟਾਂ ਨੂੰ ਖੇਡਦੀ ਰਹੀ ਹਾਂ ਤੇ ਮੈਚ ਦਰ ਮੈਚ ਇਸ ਟੂਰਨਾਮੈਂਟ 'ਚ ਖੇਡਾਂਗਾ।

ਟੁੂਰਨਾਮੈਂਟ 'ਚ ਕਰਮਨ ਕੌਰ ਥਾਂਡੀ, ਤਿ੫ਲੂਜਾ ਭੋਸਲੇ ਤੇਜੀਲ ਦੇਸਾਈ ਨੂੰ ਵੀ 32 ਖਿਡਾਰੀਆਂ ਦੇ ਮੁੱਖ ਦੌਰ 'ਚ ਵਾਈਲਡ ਕਾਰਡ ਪ੫ਵੇਸ਼ ਮਿਲਿਆ ਹੈ। ਭਾਰਤ ਦੀ ਨੰਬਰ ਦੋ ਖਿਡਾਰਨ ਕਰਮਨ ਦਾ ਪਹਿਲੇ ਦੌਰ 'ਚ ਮੁਕਾਬਲਾ ਸਲੋਵਾਕੀਆ ਦੀ 26 ਸਾਲਾ ਦਲੀਲਾ ਜਾਕੁਪੋਵਿਕ ਨਾਲ ਹੋਵੇਗਾ। ਉਥੇ ਮਹਾਰਾਸ਼ਟਰ ਦੀ 21 ਸਾਲਾ ਤਿ੫ਲੁਜਾ ਭੋਸਲੇ ਟੂਰਨਾਮੈਂਟ ਦੀ ਸ਼ੁਰੂਆਤ ਇਜਰਾਈਲ ਦੀ ਡੇਨਿਜ ਖਜਾਨਿਯੁਕ ਖ਼ਿਲਾਫ਼ ਕਰੇਗੀ।