ਨਵੀਂ ਦਿੱਲੀ (ਏਜੰਸੀ) : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ੫ੀਲੰਕਾ ਦਰਮਿਆਨ ਅਗਲੇ ਮਹੀਨੇ ਧਰਮਸ਼ਾਲਾ ਤੇ ਮੋਹਾਲੀ 'ਚ ਹੋਣ ਵਾਲੇ ਪਹਿਲੇ ਤੇ ਦੂਜੇ ਇਕ ਰੋਜ਼ਾ ਮੈਚ ਤੋਂ ਪਹਿਲਾਂ ਨਿਰਧਾਰਤ ਸਮੇਂ ਤੋਂ ਦੋ ਘੰਟੇ ਪਹਿਲਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

ਬੀਸੀਸੀਆਈ ਨੇ ਐਤਵਾਰ ਨੂੰ ਇਨ੍ਹਾਂ ਦੋਵਾਂ ਮੈਚਾਂ ਲਈ ਜੋ ਨਵੀਂ ਸਮੇਂ ਸਾਰਣੀ ਜਾਰੀ ਕੀਤੀ ਹੈ, ਉਸ ਅਨੁਸਾਰ ਦੋਵੇਂ ਮੈਚ ਦੁਪਹਿਰ ਇਕ ਵੱਜ ਕੇ 30 ਮਿੰਟ ਦੀ ਬਜਾਇ ਸਵੇਰੇ 11 ਵੱਜ ਕੇ 30 ਮਿੰਟ 'ਤੇ ਸ਼ੁਰੂ ਹੋਣਗੇ।